ਫਰੀਦਕੋਟ, (ਗੁਰਪ੍ਰੀਤ ਪੱਕਾ)। ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕੋਰੋਨਾ ਦੀ ਮਾਰ ਝੱਲ ਰਹੇ ਦੇਸ਼ ਵਾਸੀਆਂ ਦਾ ਨਿੱਤ ਦਿਨ ਵਧ ਰਹੀਆਂ ਤੇਲ ਅਤੇ ਗੈਸ ਦੀਆਂ ਕੀਮਤਾਂ ਨੇ ਕਚੂਮਰ ਕੱਢ ਕੇ ਰੱਖ ਦਿੱਤਾ ਹੈ ਅਤੇ ਦੇਸ਼ ਦੀ ਜਨਤਾ ਮਹਿੰਗਾਈ ਕਰਕੇ ਭੁਖਮਰੀ ਦਾ ਸ਼ਿਕਾਰ ਹੋ ਰਹੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਥਾਨਕ ਸੰਜੇ ਨਗਰ ਵਾਰਡ ਨੰ.03 ਦੇ ਵਸਨੀਕਾਂ ਵੱਲੋਂ ਮੋਦੀ ਸਰਕਾਰ ਦਾ ਪੁਤਲਾ ਫੂਕਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਸੀਨੀਅਰ ਅਤੇ ਟਕਸਾਲੀ ਆਗੂ ਡਾ. ਜਾਗੀਰ ਸਿੰਘ ਜਨਰਲ ਸਕੱਤਰ ਪੰਜਾਬ ਕਾਂਗਰਸ ਸੇਵਾਦਲ ਨੇ ਕੀਤਾ।
ਉਹਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਗ਼ਰੀਬੀ ਦੀ ਬਜਾਏ ਦੇਸ਼ ਦੇ ਗਰੀਬਾਂ ਨੂੰ ਖਤਮ ਕਰ ਰਹੇ ਹਨ, ਦੇਸ਼ ਦਾ ਅੰਨਦਾਤਾ ਕਿਸਾਨ ਆਪਣੇ ਹੱਕਾਂ ਦੀ ਰਾਖੀ ਅਤੇ ਬੱਚਿਆਂ ਦੇ ਭਵਿੱਖ ਲਈ ਦਿੱਲੀ ਦੀਆਂ ਸੜਕਾਂ ’ਤੇ ਬੈਠ ਕੇ ਮੋਦੀ ਸਰਕਾਰ ਦੀਆਂ ਤਾਨਾਸ਼ਾਹੀ ਨੀਤੀਆਂ ਦਾ ਵਿਰੋਧ ਕਰ ਰਹੇ ਹਨ ਕਿਉਂਕਿ ਮੋਦੀ ਸਾਬ੍ਹ ਨੇ ਦੇਸ਼ ਦੀ ਜਨਤਾ ਦੇ ਹਿੱਤ ਅੰਬਾਨੀਆ, ਅਡਾਨੀਆ ਕੋਲ ਗਿਰਵੀ ਰੱਖ ਦਿੱਤੇ ਹਨ ਇਸ ਮੌਕੇ ਵੱਡੀ ਗਿਣਤੀ ਵਿੱਚ ਇੱਕੱਤਰ ਹੋਏ ਮੁਹੱਲਾ ਵਾਸੀਆਂ ਨੇ ਮੋਦੀ ਦੇ ਪੁਤਲੇ ਫ਼ੂਕ ਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਕੇ ਤੇਲ ਅਤੇ ਗੈਸ ਦੀਆ ਕੀਮਤਾਂ ਵਿੱਚ ਕੀਤੇ ਭਾਰੀ ਵਾਧੇ ਨੂੰ ਵਾਪਿਸ ਲੈਣ ਦੀ ਮੰਗ ਕਰਦੇ ਹੋਏ ਪਿੱਟ ਸਿਆਪਾ ਕੀਤਾ।
ਇਸ ਮੌਕੇ ਨਛੱਤਰ ਸਿੰਘ ਸੱਤੀ ਸਰਪੰਚ, ਹਰਮੇਸ਼ ਸੋਢੀ, ਪ੍ਰੀਤਪਾਲ ਭੰਡਾਰੀ, ਗੁਰਵਿੰਦਰ ਭੁੱਲਰ, ਪਾਵਨ ਕੁਮਾਰ, ਰਾਜੇਸ਼ ਮੋਨੂੰ, ਗੁਰਸੇਵਕ ਸਿੰਘ, ਜੀਤ ਰਾਮ, ਸਰਬੇਸ ਕੁਮਾਰ, ਨਿਰਮਲ ਸਿੰਘ, ਸਨੀ, ਜੋਗਿੰਦਰ ਸਿੰਘ ਛੋਟੇ ਲਾਲ. ਚੰਪਾ ਰਾਣੀ ਪ੍ਰਧਾਨ ਮਹਿਲਾ ਮੰਡਲ, ਜੋਗਿੰਦਰ ਕੌਰ, ਆਸ਼ਾ ਰਾਣੀ, ਮਨਜੀਤ ਕੌਰ, ਗਿਆਨ ਕੌਰ, ਰਾਮ ਦੇਵੀ, ਊਸ਼ਾ ਰਾਣੀ, ਤਿ੍ਰਪਤਾ ਦੇਵੀ ਸ਼ਾਲੂ ਰਾਣੀ ਸਮੇਤ ਵੱਡੀ ਗਿਣਤੀ ਵਿਚ ਇਕਜੁੱਟ ਹੋਏ ਮਹੁੱਲਾ ਵਾਸੀਆਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਦਿਨੋ ਦਿਨ ਵੱਧ ਰਹੀ ਮਹਿੰਗਾਈ ਨੂੰ ਠੱਲ ਨਾ ਪਾਈ ਤਾਂ ਮਜਬੂਰਨ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।