Future Skills: ਅੱਜ ਦੇ ਸਮੇਂ ਦੀਆਂ ਕਾਬਲੀਅਤਾਂ, ਜੋ ਕੱਲ੍ਹ ਦਾ ਭਵਿੱਖ ਤੈਅ ਕਰਨਗੀਆਂ

Future Skills
Future Skills: ਅੱਜ ਦੇ ਸਮੇਂ ਦੀਆਂ ਕਾਬਲੀਅਤਾਂ, ਜੋ ਕੱਲ੍ਹ ਦਾ ਭਵਿੱਖ ਤੈਅ ਕਰਨਗੀਆਂ

Future Skills: ਅੱਜ ਦਾ ਯੁੱਗ ਸਿਰਫ਼ ਪੜ੍ਹਾਈ ਤੇ ਡਿਗਰੀਆਂ ਦਾ ਨਹੀਂ, ਹੁਨਰਾਂ ਦਾ ਯੁੱਗ ਹੈ। ਜਿੱਥੇ ਪਹਿਲਾਂ ਸਿਰਫ਼ ਡਿਗਰੀ ਨਾਲ ਨੌਕਰੀ ਮਿਲ ਜਾਂਦੀ ਸੀ, ਹੁਣ ਸਫ਼ਲਤਾ ਉਸ ਦੀ ਹੁੰਦੀ ਹੈ ਜਿਸ ਕੋਲ ਗਿਆਨ ਦੇ ਨਾਲ ਕਾਬਲੀਅਤ ਵੀ ਹੋਵੇ। ਅੱਜ ਦੇ ਨੌਜਵਾਨ ਹੀ ਕੱਲ੍ਹ ਦੇ ਆਗੂ ਹਨ, ਇਸ ਲਈ ਉਨ੍ਹਾਂ ਨੂੰ ਸਮੇਂ ਦੀ ਰਫ਼ਤਾਰ ਨਾਲ ਚੱਲਣਾ ਪਵੇਗਾ। ਜਿਹੜਾ ਸਮੇਂ ਨਾਲ ਨਹੀਂ ਬਦਲਦਾ, ਸਮਾਂ ਉਸਨੂੰ ਪਿੱਛੇ ਛੱਡ ਦਿੰਦਾ ਹੈ। Future Skills

ਇਹ ਖਬਰ ਵੀ ਪੜ੍ਹੋ : Viksit Bharat Jee Ram Jee: ਵਿਕਸਿਤ ਭਾਰਤ ਜੀ ਰਾਮ ਜੀ–125 ਦਿਨਾਂ ਦੇ ਰੁਜ਼ਗਾਰ ਦੀ ਗਾਰੰਟੀ

ਸੰਚਾਰ ਕਲਾ, ਹਰ ਮੌਕੇ ਦਾ ਦਰਵਾਜ਼ਾ

ਆਤਮ-ਵਿਸ਼ਵਾਸ ਨਾਲ ਆਪਣੀ ਗੱਲ ਰੱਖਣੀ ਇੱਕ ਕਲਾ ਹੈ। ਅੱਜ ਜਿੱਥੇ ਵੀ ਜਾਓ- ਇੰਟਰਵਿਊ ਹੋਵੇ, ਪ੍ਰੇਜ਼ੈਂਟੇਸ਼ਨ ਹੋਵੇ ਜਾਂ ਵਪਾਰ- ਸਾਫ਼ ਤੇ ਪ੍ਰਭਾਵਸ਼ਾਲੀ ਗੱਲ ਕਰਨਾ ਸਭ ਤੋਂ ਵੱਡੀ ਤਾਕਤ ਹੈ। ਸਿਰਫ਼ ਬੋਲਣ ਨਹੀਂ, ਸੁਣਨ ਅਤੇ ਸਮਝਣ ਦੀ ਕਾਬਲੀਅਤ ਵੀ ਜ਼ਰੂਰੀ ਹੈ। ਅੱਜ ਦੇ ਗਲੋਬਲ ਯੁੱਗ ਵਿੱਚ ਅੰਗਰੇਜ਼ੀ ਤੇ ਮਾਤਭਾਸ਼ਾ ਦੋਹਾਂ ਵਿੱਚ ਧਾਰਾਪ੍ਰਵਾਹ ਬੋਲਣ ਦੀ ਸਮਰੱਥਾ ਇੱਕ ਵੱਡਾ ਗੁਣ ਮੰਨੀ ਜਾਂਦੀ ਹੈ।

ਡਿਜ਼ੀਟਲ ਹੁਨਰ, ਨਵੇਂ ਯੁੱਗ ਦੀ ਭਾਸ਼ਾ: | Future Skills

ਅੱਜ ਦੇ ਸਮੇਂ ਵਿੱਚ ਜਿਹੜਾ ਨੌਜਵਾਨ ਡਿਜ਼ੀਟਲ ਦੁਨੀਆ ਨੂੰ ਨਹੀਂ ਸਮਝਦਾ, ਉਹ ਪਿੱਛੇ ਰਹਿ ਜਾਂਦਾ ਹੈ। ਕੰਪਿਊਟਰ, ਇੰਟਰਨੈੱਟ, ਐਪਲੀਕੇਸ਼ਨ, ਬਣਾਉਟੀ ਬੁੱਧੀ (ਅÇੁੜਰੜਭੜਫਫ਼ ਘਗ਼ੁਯਫ਼ਫ਼ੜਲਯਗ਼ਭਯ) , ਬਲਾਕ ਲੜੀ ਪ੍ਰਣਾਲੀ (ੲਫ਼ਲ਼ਭਜ਼ਭਵਫੜਗ਼) ਵਰਗੀਆਂ ਤਕਨੀਕਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਡਿਜ਼ੀਟਲ ਮਾਰਕੀਟਿੰਗ, ਚਿੱਤਰ ਡਿਜ਼ਾਈਨ, ਵੀਡੀਓ ਸੰਪਾਦਨ ਵਰਗੇ ਹੁਨਰਾਂ ਨਾਲ ਘਰ ਬੈਠੇ ਵੀ ਕਰੀਅਰ ਬਣਾਇਆ ਜਾ ਸਕਦਾ ਹੈ। ਸਮਾਂ ਆ ਗਿਆ ਹੈ ਕਿ ਨੌਜਵਾਨ ਸਿਰਫ਼ ਸੋਸ਼ਲ ਮੀਡੀਆ ਵਰਤਣ ਵਾਲੇ ਨਾ ਰਹਿਣ ਸਗੋਂ ਉਸ ’ਤੇ ਕਮਾਈ ਕਰਨ ਵਾਲੇ ਬਣਨ।

ਰਚਨਾਤਮਕ ਸੋਚ, ਨਵਾਂ ਬਣਾਉਣ ਦੀ ਤਾਕਤ:

ਬਦਲਦੇ ਯੁੱਗ ਵਿੱਚ ਨਕਲ ਕਰਨ ਵਾਲੇ ਨਹੀਂ, ਸੋਚਣ ਤੇ ਬਣਾਉਣ ਵਾਲੇ ਹੀ ਅੱਗੇ ਵਧਦੇ ਹਨ। ਰਚਨਾਤਮਕਤਾ ਨਾਲ ਕੋਈ ਵੀ ਨੌਕਰੀ ਜਾਂ ਵਪਾਰ ਵਿੱਚ ਅਲੱਗ ਪਛਾਣ ਬਣਾਈ ਜਾ ਸਕਦੀ ਹੈ। ਡਿਜ਼ਾਈਨਿੰਗ, ਨਵੀਨਤਾ ਤੇ ਨਵੇਂ ਵਿਚਾਰ ਲਿਆਉਣਾ ਹੀ ਭਵਿੱਖ ਹੈ। ਜਿਹੜਾ ਬਦਲਾਅ ਲਿਆਉਂਦਾ ਹੈ, ਇਤਿਹਾਸ ਉਹਦਾ ਲਿਖਿਆ ਜਾਂਦਾ ਹੈ।

ਸਮੱਸਿਆ ਹੱਲ ਕਰਨ ਦੀ ਕਾਬਲੀਅਤ:

ਜ਼ਿੰਦਗੀ ਵਿੱਚ ਸਮੱਸਿਆਵਾਂ ਹਰ ਕਿਸੇ ਕੋਲ ਆਉਂਦੀਆਂ ਹਨ, ਪਰ ਸਫਲ ਉਹੀ ਹੁੰਦੇ ਹਨ ਜੋ ਉਨ੍ਹਾਂ ਦਾ ਹੱਲ ਲੱਭਦੇ ਹਨ। ਤਰਕ ਨਾਲ ਸੋਚਣਾ, ਸਥਿਤੀ ਦਾ ਵਿਸ਼ਲੇਸ਼ਣ ਕਰਨਾ ਅਤੇ ਠੀਕ ਫ਼ੈਸਲਾ ਲੈਣਾ- ਇਹ ਗੁਣ ਆਗੂਆਂ ਵਿੱਚ ਹੁੰਦਾ ਹੈ। ਅੱਜ ਕਈ ਸੰਸਥਾਵਾਂ ਡਿਗਰੀ ਤੋਂ ਵੱਧ ਸਮੱਸਿਆ ਹੱਲ ਕਰਨ ਵਾਲੇ ਰਵੱਈਏ ਨੂੰ ਤਰਜ਼ੀਹ ਦਿੰਦੀਆਂ ਹਨ।

ਸਮੇਂ ਦੀ ਵਿਉਂਤਬੰਦੀ:

ਸਮਾਂ ਸਭ ਤੋਂ ਵੱਡਾ ਧਨ ਹੈ। ਜਿਹੜਾ ਨੌਜਵਾਨ ਸਮੇਂ ਦੀ ਕਦਰ ਕਰਦਾ ਹੈ, ਉਹ ਕਿਸੇ ਵੀ ਖੇਤਰ ਵਿੱਚ ਚਮਕ ਸਕਦਾ ਹੈ। ਰੋਜ਼ਾਨਾ ਦਾ ਪ੍ਰੋਗਰਾਮ ਬਣਾਉਣਾ, ਟੀਚਾ ਨਿਰਧਾਰਤ ਕਰਨਾ ਤੇ ਅਨੁਸ਼ਾਸਿਤ ਰਹਿਣਾ ਜ਼ਰੂਰੀ ਹੈ। ਆਲਸ ਨਹੀਂ, ਕਰਮਸ਼ੀਲਤਾ ਹੀ ਸਫਲਤਾ ਦਾ ਰਸਤਾ ਖੋਲ੍ਹਦੀ ਹੈ। Future Skills

ਅਗਵਾਈ ਅਤੇ ਟੀਮ ਵਰਕ | Future Skills

ਸਫਲਤਾ ਹਮੇਸ਼ਾ ਟੀਮ ਨਾਲ ਆਉਂਦੀ ਹੈ। ਦੂਜਿਆਂ ਨੂੰ ਪ੍ਰੇਰਿਤ ਕਰਨਾ, ਮਿਲ-ਬੈਠ ਕੇ ਕੰਮ ਕਰਨਾ ਅਤੇ ਜ਼ਿੰਮੇਵਾਰੀ ਲੈਣਾ ਇੱਕ ਵੱਡਾ ਹੁਨਰ ਹੈ। ਜਿਹੜਾ ਨੌਜਵਾਨ ਅੱਜ ਛੋਟੀ ਟੀਮ ਦੀ ਅਗਵਾਈ ਕਰ ਸਕਦਾ ਹੈ, ਉਹ ਕੱਲ੍ਹ ਵੱਡੀਆਂ ਸੰਸਥਾਵਾਂ ਚਲਾ ਸਕਦਾ ਹੈ।

ਸਿੱਖਦੇ ਰਹਿਣ ਦੀ ਕਲਾ:

ਸਿੱਖਿਆ ਕਦੇ ਖ਼ਤਮ ਨਹੀਂ ਹੁੰਦੀ। ਜਿਹੜਾ ਵਿਅਕਤੀ ਹਮੇਸ਼ਾ ਨਵਾਂ ਸਿੱਖਣ ਦੀ ਲਾਲਸਾ ਰੱਖਦਾ ਹੈ, ਉਹ ਕਦੇ ਵੀ ਪਿੱਛੇ ਨਹੀਂ ਰਹਿੰਦਾ। ਆਨਲਾਈਨ ਕੋਰਸ, ਕਿਤਾਬਾਂ, ਵਰਕਸ਼ਾਪ ਤੇ ਹੋਰ ਸਾਧਨਾਂ ਰਾਹੀਂ ਨਵੀਆਂ ਕਾਬਲੀਅਤਾਂ ਸਿੱਖਣਾ ਨੌਜਵਾਨਾਂ ਦੀ ਆਦਤ ਹੋਣੀ ਚਾਹੀਦੀ ਹੈ। ਜਿਹੜਾ ਸਿੱਖਣਾ ਨਹੀਂ ਛੱਡਦਾ ਉਹ ਕਦੇ ਡਿੱਗਦਾ ਨਹੀਂ।

ਭਾਵਨਾਤਮਕ ਬੁੱਧੀ:

ਜਿਹੜਾ ਵਿਅਕਤੀ ਆਪਣੀਆਂ ਭਾਵਨਾਵਾਂ ’ਤੇ ਕਾਬੂ ਪਾ ਲੈਂਦਾ ਹੈ, ਉਹ ਜ਼ਿੰਦਗੀ ਦੇ ਹਰ ਮੈਦਾਨ ਵਿੱਚ ਜਿੱਤਦਾ ਹੈ। ਗੁੱਸੇ ’ਤੇ ਕਾਬੂ, ਦੂਜਿਆਂ ਦੀਆਂ ਭਾਵਨਾਵਾਂ ਨੂੰ ਸਮਝਣਾ ਅਤੇ ਤਣਾਅ ਵਿੱਚ ਸੰਤੁਲਨ ਬਣਾਈ ਰੱਖਣਾ- ਇਹ ਸਭ ਅਗਵਾਈ ਦੀ ਜੜ੍ਹ ਹੈ।

ਆਤਮ-ਨਿਰਭਰਤਾ ਤੇ ਉੱਦਮੀ ਸੋਚ:

ਹੁਣ ਸਮਾਂ ਸਿਰਫ਼ ਨੌਕਰੀ ਲੱਭਣ ਦਾ ਨਹੀਂ, ਨੌਕਰੀ ਦੇਣ ਵਾਲਾ ਬਣਨ ਦਾ ਹੈ। ਛੋਟੇ-ਛੋਟੇ ਵਿਚਾਰ ਵੀ ਵੱਡੇ ਵਪਾਰ ਬਣ ਸਕਦੇ ਹਨ। ਨਵੇਂ ਕਾਰੋਬਾਰ, ਖੁਦਮੁਖਤਿਆਰੀ ਅਤੇ ਡਿਜ਼ੀਟਲ ਕਾਰਜਖੇਤਰ ਅੱਜ ਦੇ ਨੌਜਵਾਨਾਂ ਦੀ ਤਾਕਤ ਹਨ।

ਵਿਸ਼ਵ ਜਾਗਰੂਕਤਾ ਅਤੇ ਅਨੁਕੂਲਤਾ:

ਦੁਨੀਆ ਇੱਕ ਗਲੋਬਲ ਪਿੰਡ ਬਣ ਚੁੱਕੀ ਹੈ। ਕਿਸੇ ਇੱਕ ਖੇਤਰ ਤੱਕ ਸੀਮਿਤ ਰਹਿਣਾ ਹੁਣ ਕਾਮਯਾਬੀ ਨਹੀਂ। ਨਵੇਂ ਰੁਝਾਨਾਂ, ਮੌਕਿਆਂ ਤੇ ਬਦਲਾਵਾਂ ਨਾਲ ਖੁਦ ਨੂੰ ਅਨੁਕੂਲ ਕਰਨਾ ਹੀ ਸਫਲਤਾ ਦੀ ਗਾਰੰਟੀ ਹੈ।

ਅੱਜ ਦਾ ਯੁੱਗ ਤੇਜ਼ੀ ਨਾਲ ਬਦਲ ਰਿਹਾ ਹੈ। ਜਿਹੜਾ ਨੌਜਵਾਨ ਆਪਣੀਆਂ ਕਾਬਲੀਅਤਾਂ ਨੂੰ ਸਮੇਂ ਨਾਲ ਅੱਪਡੇਟ ਕਰਦਾ ਰਹਿੰਦਾ ਹੈ ਉਸਨੂੰ ਕਾਮਯਾਬ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਡਿਗਰੀ ਇੱਕ ਦਰਵਾਜ਼ਾ ਖੋਲ੍ਹਦੀ ਹੈ ਪਰ ਹੁਨਰ ਪੂਰੀ ਇਮਾਰਤ ਖੜ੍ਹੀ ਕਰਦੇ ਹਨ।

ਪੇਸ਼ਕਸ਼: ਸੰਜੀਵ ਤਾਇਲ, ਬੁਢਲਾਡਾ