ਦੇਸ਼ ’ਚ ਕੋਰੋਨਾ ਨਾਲ ਛੇ ਹੋਰ ਮੌਤਾਂ

Coronavirus Sachkahoon

ਦੇਸ਼ ’ਚ ਕੋਰੋਨਾ ਨਾਲ ਛੇ ਹੋਰ ਮੌਤਾਂ

(ਏਜੰਸੀ)
ਨਵੀਂ ਦਿੱਲੀ । ਦੇਸ਼ ’ਚ ਕੋਰੋਨਾ ਵਾਇਰਸ ਦੇ ਤੇਜੀ ਨਾਲ ਵੱਧ ਰਹੇ ਨਵੇਂ ਮਾਮਲਿਆਂ ਦੇ ਮੱਦੇਨਜ਼ਰ ਚੌਥੀ ਲਹਿਰ ਦੇ ਆਉਣ ਦੀ ਸੰਭਾਵਨਾ ਹੈ। ਇਸ ਦੌਰਾਨ ਰਾਹਤ ਦੀ ਗੱਲ ਇਹ ਹੈ ਕਿ ਦੇਸ਼ ’ਚ ਪਿਛਲੇ 24 ਘੰਟਿਆਂ ’ਚ ਕੋਰੋਨਾ ਵਾਇਰਸ ਕਾਰਨ 6 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਇਸ ਤੋਂ ਇਕ ਦਿਨ ਪਹਿਲਾਂ ਐਤਵਾਰ ਨੂੰ ਮਰਨ ਵਾਲਿਆਂ ਦੀ ਗਿਣਤੀ 10 ਸੀ।

ਇਸ ਨਾਲ ਹੁਣ ਤੱਕ ਕੋਰੋਨਾ ਨਾਲ ਲੜਾਈ ਹਾਰਨ ਵਾਲੇ ਲੋਕਾਂ ਦੀ ਗਿਣਤੀ ਪੰਜ ਲੱਖ 24 ਹਜਾਰ 777 ਹੋ ਗਈ ਹੈ। ਇਸ ਤੋਂ ਇਲਾਵਾ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 6,594 ਨਵੇਂ ਮਾਮਲੇ ਵੀ ਦਰਜ਼ ਕੀਤੇ ਗਏ ਹਨ।

ਇਸ ਤੋਂ ਇੱਕ ਦਿਨ ਪਹਿਲਾਂ ਸੰਕਰਮਣ ਦੇ 8,084 ਮਾਮਲੇ ਦਰਜ ਕੀਤੇ ਗਏ ਸਨ। ਇਸ ਨਾਲ ਹੁਣ ਕੁੱਲ ਕੇਸਾਂ ਦੀ ਗਿਣਤੀ ਚਾਰ ਕਰੋੜ 32 ਲੱਖ 36 ਹਜਾਰ 695 ਹੋ ਗਈ ਹੈ । ਇਸ ਦੌਰਾਨ ਪਿਛਲੇ 24 ਘੰਟਿਆਂ ’ਚ 4,035 ਮਰੀਜਾਂ ਨੇ ਵੀ ਕੋਰੋਨਾ ਨੂੰ ਮਾਤ ਦਿੱਤੀ ਹੈ। ਇਸ ਨਾਲ ਠੀਕ ਹੋਣ ਵਾਲੇ ਮਰੀਜਾਂ ਦੀ ਕੁੱਲ ਗਿਣਤੀ ਚਾਰ ਕਰੋੜ 26 ਲੱਖ 61 ਹਜਾਰ 370 ਹੋ ਗਈ ਹੈ।

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਮੰਗਲਵਾਰ ਨੂੰ ਇੱਥੇ ਦੱਸਿਆ ਕਿ ਅੱਜ ਸਵੇਰੇ 7 ਵਜੇ ਤੱਕ 195 ਕਰੋੜ 35 ਲੱਖ 70 ਹਜਾਰ 360 ਟੀਕੇ ਦਿੱਤੇ ਜਾ ਚੁੱਕੇ ਹਨ। ਇਨ੍ਹਾਂ ਨਵੇਂ ਅੰਕੜਿਆਂ ਦੇ ਨਾਲ, ਸਰਗਰਮ ਮਾਮਲਿਆਂ ਦੀ ਦਰ 0.12 ਪ੍ਰਤੀਸਤ, ਰੋਜਾਨਾ ਲਾਗ ਦਰ 2.05 ਪ੍ਰਤੀਸ਼ਤ, ਰਿਕਵਰੀ ਦਰ 98.67 ਪ੍ਰਤੀਸ਼ਤ ਅਤੇ ਮੌਤ ਦਰ 1.21 ਪ੍ਰਤੀਸ਼ਤ ਦਰਜ ਕੀਤੀ ।

ਦੇਸ਼ ’ਚ ਪਿਛਲੇ 24 ਘੰਟਿਆਂ ’ਚ ਤਿੰਨ ਲੱਖ 21 ਹਜਾਰ 873 ਕੋਵਿਡ ਟੈਸਟ ਕੀਤੇ ਗਏ ਹਨ ਅਤੇ ਇਸ ਨਾਲ ਹੁਣ ਤੱਕ ਕੁੱਲ 85 ਕਰੋੜ 54 ਲੱਖ 30 ਹਜਾਰ 752 ਕੋਵਿਡ ਟੈਸਟ ਕੀਤੇ ਜਾ ਚੁੱਕੇ ਹਨ। ਮਹਾਰਾਸ਼ਟਰ ’ਚ ਸਰਗਰਮ ਮਾਮਲਿਆਂ ਦੀ ਗਿਣਤੀ 1,110 ਵਧ ਕੇ 17,480 ਹੋ ਗਈ ਹੈ। ਇਸ ਦੇ ਨਾਲ ਹੀ 774 ਹੋਰ ਲੋਕਾਂ ਦੇ ਠੀਕ ਹੋਣ ਤੋਂ ਬਾਅਦ ਇਸ ਤੋਂ ਛੁਟਕਾਰਾ ਪਾਉਣ ਵਾਲਿਆਂ ਦੀ ਗਿਣਤੀ 77,47,111 ਹੋ ਗਈ ਹੈ।

ਜਦਕਿ ਮਰਨ ਵਾਲਿਆਂ ਦੀ ਗਿਣਤੀ 1,47,871 ਹੋ ਗਈ ਹੈ। ਕੇਰਲ ’ਚ ਕੋਰੋਨਾ ਵਾਇਰਸ ਦੇ 509 ਐਕਟਿਵ ਮਾਮਲੇ ਵਧ ਕੇ 15,872 ਹੋ ਗਏ ਹਨ। ਇਸ ਤੋਂ ਰਾਹਤ ਪਾਉਣ ਵਾਲੇ ਲੋਕਾਂ ਦੀ ਗਿਣਤੀ 1,446 ਵਧ ਕੇ 64,94,704 ਹੋ ਗਈ ਹੈ, ਜਦੋਂ ਕਿ ਇਸ ਸਮੇਂ ਮਰਨ ਵਾਲਿਆਂ ਦੀ ਗਿਣਤੀ 69,835 ਰਹੀ।

ਕਰਨਾਟਕ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 37 ਵਧ ਕੇ 3,688 ਹੋ ਗਈ ਹੈ। ਇਸ ਦੇ ਨਾਲ ਹੀ 378 ਹੋਰ ਲੋਕਾਂ ਦੇ ਠੀਕ ਹੋਣ ਤੋਂ ਬਾਅਦ ਇਸ ਤੋਂ ਛੁਟਕਾਰਾ ਪਾਉਣ ਵਾਲਿਆਂ ਦੀ ਗਿਣਤੀ 39,12,953 ਹੋ ਗਈ ਹੈ, ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ 40108 ਹੋ ਗਈ ਹੈ। ਦਿੱਲੀ ਵਿੱਚ ਐਕਟਿਵ ਕੇਸ 119 ਵਧ ਕੇ 2,561 ਹੋ ਗਏ ਹਨ। ਸੂਬੇ ’ਚ 495 ਹੋਰ ਲੋਕਾਂ ਨੇ ਇਸ ਘਾਤਕ ਵਾਇਰਸ ਨੂੰ ਹਰਾਇਆ, ਜਿਸ ਤੋਂ ਬਾਅਦ ਕੋਰੋਨਾ ਤੋਂ ਮੁਕਤ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ 18,84,630 ਹੋ ਗਈ ਹੈ। ਇਸ ਮਹਾਮਾਰੀ ਕਾਰਨ ਹੁਣ ਤੱਕ 26,221 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ