ਸੰਘਣੀ ਧੁੰਦ ਨੇ ਲਈ ਛੇ ਜਣਿਆਂ ਦੀ ਜਾਨ

Bus, Truck, Accident

ਸੰਘਣੀ ਧੁੰਦ ਨੇ ਲਈ ਛੇ ਜਣਿਆਂ ਦੀ ਜਾਨ
ਕਾਰ ਨਹਿਰ ‘ਚ ਡਿੱਗੀ

ਗੌਤਮਬੁੱਧ ਨਗਰ (ਏਜੰਸੀ)। ਉੱਤਰ ਪ੍ਰਦੇਸ਼ ‘ਚ ਗੌਤਮਬੁੱਧ ਨਗਰ ਜ਼ਿਲ੍ਹੇ ਦੇ ਗ੍ਰੇਟਰ ਨੋਇਡਾ Accident ‘ਚ ਅੱਜ ਤੜਕੇ ਸੰਘਣੀ ਧੁੰਦ ਕਾਰਨ ਦਨਕੌਰ ਖ਼ੇਤਰ ‘ਚ ਇੱਕ ਕਾਰ ਦੇ ਨਹਿਰ ‘ਚ ਡਿੱਗਣ ਨਾਲ ਉਸ ‘ਤੇ ਸਵਾਰ ਛੇ ਜਣਿਆਂ ਦੀ ਮੌਤ ਹੋ ਗਈ ਜਦੋਂਕਿ ਪੰਜ ਦਾ ਬਚਾਅ ਹੋ ਗਿਆ। ਪੁਲਿਸ ਬੁਲਾਰੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੰਭਲ ਜ਼ਿਲ੍ਹੇ ਦੇ ਹਿਆਤਨਗਰ ਦੇ ਰਹਿਣ ਵਾਲੇ 11 ਜਣੇ ਕਾਰ ‘ਤੇ ਸਵਾਰ ਹੋ ਕੇ ਦਿੱਲੀ ਜਾ ਰਹੇ ਸਨ। ਤੜਕੇ ਕਰੀਬ ਸਾਢੇ ਚਾਰ ਵਜੇ ਸੰਘਣੀ ਧੁੰਦ ਕਾਰਨ ਉਨ੍ਹਾਂ ਦੀ ਕਾਰ ਖਰੇਲਾ ਨਹਿਰ ‘ਚ ਜਾ ਡਿੱਗੀ। ਹਾਦਸੇ ‘ਚ ਨੀਰਜ, ਰਾਮ ਖਿਲਾੜੀ, ਮਿੱਤਰਪਾਲ, ਮੱਲੂ, ਮਹੇਸ਼ ਅਤੇ ਕਿਸ਼ਨ ਲਾਲ ਦੀ ਮੌਤ ਹੋ ਗਈ। ਮ੍ਰਿਤਕਾਂ ‘ਚ ਇੱਕ ਬੱਚਾ ਵੀ ਸ਼ਾਮਲ ਹੈ। ਹਾਦਸੇ ‘ਚ ਪੰਜ ਜਣੇ ਨਹਿਰ ‘ਚੋਂ ਸੁਰੱਖਿਅਤ ਕੱਢ ਲਏ ਗਏ ਹਨ। Accident

  • ਉਨ੍ਹਾਂ ਦੱਸਿਆ ਕਿ ਕਾਰ ਸਵਾਰ ਲੋਕ ਖਰੀਦੇ ਗਏ ਨਵੇਂ ਮਕਾਨ ਲਈ ਪੂਜਾ ਪਾਠ ਕਰਵਾਉਣ ਦਿੱਲੀ ਜਾ ਰਹੇ ਸਨ।
  • ਹਾਦਸੇ ਦੌਰਾਨ ਬਚੇ ਪੰਜ ਜਣਿਆਂ ਨੂੰ ਇਲਾਜ਼ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।

ਸੰਭਲ ਜ਼ਿਲ੍ਹੇ ਦੇ ਹਿਆਤਨਗਰ ਦੇ ਰਹਿਣ ਵਾਲੇ 11 ਜਣੇ ਕਾਰ ‘ਤੇ ਸਵਾਰ ਹੋ ਕੇ ਦਿੱਲੀ ਜਾ ਰਹੇ ਸਨ। ਤੜਕੇ ਕਰੀਬ ਸਾਢੇ ਚਾਰ ਵਜੇ ਸੰਘਣੀ ਧੁੰਦ ਕਾਰਨ ਉਨ੍ਹਾਂ ਦੀ ਕਾਰ ਖਰੇਲਾ ਨਹਿਰ ‘ਚ ਜਾ ਡਿੱਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Accident

LEAVE A REPLY

Please enter your comment!
Please enter your name here