ਏਅਰਟੈਲ ਕੰਪਨੀ ਲਈ ਆਪਟੀਕਲ ਫਾਈਬਰ ਕੇਵਲ ਪਾਉਂਦੇ ਸਮੇਂ ਹੋਇਆ ਹਾਦਸਾ (Bareilly)
ਬਰੇਲੀ, (ਏਜੰਸੀ)। ਉੱਤਰ ਪ੍ਰਦੇਸ਼ ‘ਚ ਬਰੇਲੀ (Bareilly) ਦੇ ਬਾਰਾਦਰੀ ਖੇਤਰ ‘ਚ ਪੀਲੀਭੀਤ ਬਾਈਪਾਸ ਕੋਲ ਏਅਰਟੈਲ ਕੰਪਨੀ ਲਈ ਆਪਟੀਕਲ ਫਾਈਬਰ ਕੇਵਲ ਪਾਉਂਦੇ ਸਮੇਂ ਅਚਾਨਕ ਮਿੱਟੀ ਦਾ ਢਿੱਗ ਡਿੱਗ ਪਿਆ ਜਿਸ ਨਾਲ ਛੇ ਮਜ਼ਦੂਰਾਂ ਦੀ ਮੌਤ ਹੋ ਗਈ ਜਦੋਕਿ ਦੋ ਜਣਿਆਂ ਨੂੰ ਬਚਾ ਲਿਆ ਗਿਆ। ਪੁਲਿਸ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਸੋਮਵਾਰ ਰਾਤ ਅੱਠ ਮਜ਼ਦੂਰ ਪੀਲੀਭੀਤ ਬਾਈਪਾਸ ਕੋਲ ਏਅਰਟੈਲ ਕੰਪਨੀ ਦਾ ਫੋਨ ਜੀ ਆਪਟੀਕਲ ਫਾਈਬਰ ਕੇਵਲ ਪਾ ਰਹੇ ਸਨ। ਇਸ ਦੌਰਾਨ ਦੋ ਮਜ਼ਦੂਰ ਪਾਣੀ ਪੀਣ ਲਈ ਉੱਤੇ ਆ ਰਹੇ ਸਨ ਤਾਂ ਅਚਾਨਕ ਮਿੱਟੀ ਦਾ ਢਿੱਗ ਮਜ਼ਦੂਰਾਂ ‘ਤੇ ਡਿੱਗ ਗਿਆ ਅਤੇ ਅੱਠ ਮਜ਼ਦੂਰ ਕਰੀਬ 24 ਫੁੱਟ ਡੂੰਘੇ ਖੱਡੇ ‘ਚ ਦੱਬੇ ਗਏ। ਸੂਚਨਾ ‘ਤੇ ਬਾਰਾਦਰੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜੇਸੀਬੀ ਮਸ਼ੀਨ ਨਾਲ ਦੱਬੇ ਮਜ਼ਦੂਰਾਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾ ਨੇ ਛੇ ਮਜ਼ਦੂਰਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਹਾਦਸੇ ‘ਚ ਦੋ ਮਜ਼ਦੂਰਾਂ ਰਜਾਕ ਅਲੀ ਅਤੇ ਮੁਜੱਫਰ ਨੂੰ ਬਚਾ ਲਿਆ ਗਿਆ ਹੈ। ਉਨਾਂ ਨੇ ਦੱਸਿਆ ਕਿ ਮ੍ਰਿਤਕ ਸਾਰੇ ਮਜਦੂਰ ਪੱਛਮੀ ਬੰਗਾਲ ਦੇ ਜਿਲ੍ਹੇ ਉਤਰੀ ਦਿਗਜਪੁਰ ਦੇ ਪਾਜੁਲ ਪਿੰਡ ਦੇ ਰਹਿਣ ਵਾਲੇ ਸਨ। ਉਨ੍ਹਾਂ ਦੱਸਿਆ ਕਿ ਪਿਛਲੇ ਇੱਕ ਮਹੀਨੇ ਤੋਂ ਪੀਲੀਭੀਤ ਬਾਈਪਾਸ ਕੋਲ ਬਰੇਲੀ-ਬਾਰਦਾਰੀ ਖੇਤਰ ਏਅਰਟੈਲ ਕੰਪਨੀ ਲਈ ਅੰਡਰਗਰਾਊਂਡ ਔਪਟੀਕਲ ਫਾਈਬਰ ਕੇਵਲ ਵਿਛਾਉਣ ਦਾ ਕੰਮ ਕੀਤਾ ਜਾ ਰਿਹਾ ਸੀ। ਵੱਧ ਡੂੰਘਾਈ ਕਾਰਨ ਮਸ਼ੀਨ ਨਾਲ ਪਟਾਈ ਨਾ ਹੋਣ ਕਾਰਨ ਦਸ ਮਜ਼ਦੂਰ ਫਾਵੜੇ ਨਾਲ ਪਟਾਈ ਕਰ ਰਹੇ ਸਨ। ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੇ ਨਗਰ ਕਮਿਸ਼ਨਰ ਰਾਜੇਸ਼ ਸ੍ਰੀਵਾਸਤਵ ਨੇ ਕਿਹਾ ਕਿ ਇੱਥੇ ਖੱਡਾ ਪੱਟਣ ਲਈ ਠੇਕੇਦਾਰ ਨੇ ਨਗਰ ਨਿਗਮ ਤੋਂ ਇਜਾਜਤ ਨਹੀਂ ਲਈ ਸੀ। ਬਗੈਰ ਇਜਾਜਤ ਦੇ ਹੀ ਕੇਵਲ ਪਾਉਣ ਲਈ ਖੱਡਾ ਪੁਟਿਆ ਜਾ ਰਿਹਾ ਸੀ ਅਤੇ ਨਗਰ ਨਿਗਮ ਨੂੰ ਇਸ ਬਾਰੇ ‘ਚ ਕੋਈ ਜਾਣਕਾਰੀ ਹੀ ਨਹੀਂ ਸੀ।