ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More
    Home Breaking News ਬ੍ਰਿਟੇਨ ਦੇ ਪਲ...

    ਬ੍ਰਿਟੇਨ ਦੇ ਪਲਾਯਮਾਉਥ ’ਚ ਗੋਲੀਬਾਰੀ, ਛੇ ਮੌਤਾਂ

    Ludhiana News
    ਸੰਕੇਤਕ ਫੋਟੋ।

    ਬ੍ਰਿਟੇਨ ਦੇ ਪਲਾਯਮਾਉਥ ’ਚ ਗੋਲੀਬਾਰੀ, ਛੇ ਮੌਤਾਂ

    ਲੰਦਨ (ਏਜੰਸੀ)। ਦੱਖਣੀ-ਪੱਛਮੀ ਇੰਗਲੈਂਡ ’ਚ ਪਲਾਯਮਾਉਥ ’ਚ ਗੋਲੀਬਾਰੀ ’ਚ ਸ਼ੱਕੀ ਹਮਲਾਵਰ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ ਡੇਵੋਨ ਤੇ ਕਾਰਨਵਾਲ ਪੁਲਿਸ ਨੇ ਟਵੀਟ ਦੀ ਜਾਣਕਾਰੀ ਦਿੱਤੀ ਕਿ ਪਲਾਯਮਾਉਥ ਦੇ ਕੀਹਮ ਇਲਾਕੇ ’ਚ ਗੋਲੀਬਾਰੀ ’ਚ ਦੋ ਔਰਤਾਂ ਸਮੇਤ ਚਾਰ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਗੋਲੀ ਲੱਗਣ ਨਾਲ ਜਖ਼ਮੀ ਇੱਕ ਹੋਰ ਮਹਿਲਾ ਨੇ ਹਸਪਤਾਲ ’ਚ ਦਮ ਤੋੜ ਦਿੱਤਾ।

    ਦੱਸਿਆ ਗਿਆ ਹੈ ਕਿ ਗੋਲੀਬਾਰੀ ’ਚ ਇੱਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ ਹੈ ਪੁਲਿਸ ਦੇ ਅਨੁਸਾਰ ਇਹ ਅੱਤਵਾਦੀ ਹਮਲਾ ਨਹੀਂ ਹੈ ਬ੍ਰਿਟਿਸ਼ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੇ ਘਟਨਾ ’ਤੇ ਦੁੱਖ ਪ੍ਰਗਟਾਇਆ ਉਨ੍ਹਾਂ ਆਪਣੇ ਟਵੀਟ ’ਚ ਕਿਹਾ ਕਿ ਪਲਾਯਮਾਉਥ ਦੀ ਘਟਨਾ ਝੰਜੋੜ ਦੇਣ ਵਾਲੀ ਹੈ ਪੀੜਤਾਂ ਪ੍ਰਤੀ ਮੇਰੀ ਡੂੰਘੀ ਹਮਦਰਦੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ