ਕਸ਼ਮੀਰ ਵਿੱਚ ਅੱਤਵਾਦੀਆਂ ਦੇ ਛੇ ਮਦਦਗਾਰ ਗ੍ਰਿਫ਼ਤਾਰ
ਸ਼੍ਰੀਨਗਰ । ਜੰਮੂ ਕਸ਼ਮੀਰ ਵਿੱਚ ਸੁਰੱਖਿਆ ਬਲਾਂ ਨੇ ਦੋ ਅਲੱਗ ਅਲੱਗ ਅਪ੍ਰੇਸ਼ਨਾਂ ’ਚ ਅੱਤਵਾਦੀਆਂ ਦੇ ਛੇ ਮਦਦਗਾਰਾਂ ਨੂੰ (Arrested) ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਉੱਤਰ ਕਸ਼ਮੀਰ ਦੇ ਸ਼ੋਪੋਰ ਉੱਪ ਜਿਲ੍ਹਾਂ ਵਿੱਚ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਨੇ ਮੰਗਲਵਾਰ ਨੂੰ ਲਸ਼ਕਰ ਤੈਅਬਾ ਦੇ ਅੱਤਵਾਦੀਆਂ ਦੇ ਤਿੰਨ ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਪੁਲਿਸ ਨੇ ਦੱਸਿਆ ਕਿ ਚਿਨਾਰ ਕ੍ਰਾਸਿੰਗ ਦਰਪੋਰਾ ਵਿਖੇ ਪੁਲਿਸ, ਸੈਨਾ ਅਤੇ ਕੇਂਦਰੀ ਰਿਜਰਵ ਪੁਲਿਸ ਬਲ (ਸੀਆਰਪੀਐਫ) ਦੀਆਂ ਸਾਂਝੀਆਂ ਟੀਮਾਂ ਵੱਲੋਂ ਚਿਨਾਰ ਕ੍ਰਾਸਿੰਗ ਦਰਪੋਰਾ ਵਿਖੇ ਇੱਕ ਸਾਂਝਾ ਨਾਕਾ ਲਗਾਇਆ ਗਿਆ ਸੀ। ਜਾਂਚ ਦੌਰਾਨ ਤਿੰਨ ਲੋਕਾਂ ਨੂੰ ਸ਼ੱਕੀ ਢੰਗ ਨਾਲ ਘੁੰਮਦੇ ਹੋਏ ਦੇਖਿਆ ਅਤੇ ਸੁਰੱਖਿਆ ਬਲਾਂ ਦੇ ਜਵਾਨਾਂ ਨੇ ਉਹਨਾਂ ਨੂੰ ਰੁਕਣ ਲਈ ਕਿਹਾ। ਪੁਲਿਸ ਨੇ ਕਿਹਾ, ‘‘ਸ਼ੱਕੀ ਲੋਕਾਂ ਨੇ ਰੁਕਣ ਦੀ ਬਜਾਏ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਚੌਕਸ ਸੁਰੱਖਿਆ ਬਲਾਂ ਨੇ ਉਹਨਾਂ ਨੂੰ ਫੜ੍ਹ ਲਿਆ। ਤਲਾਸ਼ੀ ਲੈਣ ’ਤੇ ਉਹਨਾਂ ਕੋਲੋਂ 2 ਪਿਸਤੌਲ, ਦੋ ਮੈਗਜੀਨ, 13 ਕਾਰਤੂਸ ਅਤੇ ਇੱਕ ਹੈਂਡ ਗ੍ਰੇਨੇਡ ਬਰਾਮਦ ਹੋਇਆ।’’ ਪੁਲਿਸ ਨੇ ਦੱਸਿਆ ਕਿ (Arrested) ਪਕੜੇ ਗਏ ਅੱਤਵਾਦੀਆਂ ਨੇ ਤਿੰਨਾਂ ਸਹਿਯੋਗੀਆਂ ਦੀ ਪਹਿਚਾਨ ਸੋਪੋਰ ਨਿਵਾਸੀ ਅਰਾਫ਼ਾਤ ਮਜੀਦ ਡਾਰ, ਤੌਸੀਫ ਅਹਿਮਦ ਡਾਰ ਅਤੇ ਮੋਮਿਨ ਨਜੀਰ ਖਾਨ ਮੂਲ ਰੂਪ ਨਾਲ ਸੋਪੋਰ ਦੇ ਨਿਵਾਸੀ ਹਨ, ਜੋ ਇਸ ਸਮੇਂ ਨਾਤੀਪੋਰਾ ਸ਼੍ਰੀ ਨਗਰ ਵਿੱਚ ਰਹਿੰਦਾ ਹੈ ਦੇ ਤੌਰ ’ਤੇ ਹੋਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ