Road Accident : ਛੁੱਟੀਆਂ ਦੌਰਾਨ ਘੁੰਮ ਕੇ ਵਾਪਸ ਆ ਰਹੇ ਛੇ ਦੋਸਤਾਂ ਨੂੰ ਮੌਤ ਨੇ ਆਣ ਪਾਇਆ ਘੇਰਾ, ਕੌਣ ਸਨ ਇਹ ਸਖਸ਼…

Road Accident

ਚੇਨੱਈ (ਏਜੰਸੀ)। ਤਾਮਿਲਨਾਡੂ ਦੇ ਦੱਖਣੀ ਤੇਨਕਾਸੀ ਜ਼ਿਲ੍ਹੇ ’ਚ ਕਦਨਿਆਲੂਰ ਦੇ ਕੋਲ ਸਿੰਗਿਲਿਪੱਟੀ ਪਿੰਡ ’ਚ ਐਤਵਾਰ ਸਵੇਰੇ ਇੱਕ ਕਾਰ ਤੇ ਲਾਰੀ ਦੀ ਟੱਕਰ ’ਚ ਛੇ ਦੋਸਤਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇੱਥੇ ਪੁਲਿਸ ਮੁੱਖ ਦਫ਼ਤਰ ਤੋਂ ਪ੍ਰਾਪਤ ਰਿਪੋਰਟ ਅਨੁਸਾਰ ਕਾਰ ’ਚ ਸਵਾਰ ਸਾਰੇ ਛੇ ਨੌਜਵਾਨ, ਤੇਨਕਾਸੀ ਦੇ ਕੋਲ ਪੁਲਿਆਨਕੁਡੀ ਪਿੰਡ ਦੇ ਮੂਲ ਨਿਵਾਸੀ ਸੀ ਅਤੇ ਛੁੱਟੀਆਂ ’ਚ ਘੁੰਮਣ ਅਤੇ ਕੋਰਟਾਲਮ ਝਰਨੇ ’ਚ ਇਸ਼ਨਾਨ ਤੋਂ ਬਾਅਦ ਆਪਣੈ ਘਰ ਪਰਤ ਰਹੇ ਸਨ।

ਕਿਵੇਂ ਹੋਇਆ ਹਾਦਸਾ

ਪੁਲਿਸ ਸੂਤਰਾਂ ਨੇ ਦੱਸਿਆ ਕਿ ਹਾਦਸਾ ਤੜਕੇ ਕਰੀਬ ਸਾਢੇ ਚਾਰ ਵਜੇ ਹੋਇਆ। ਟੱਕਰ ਐਨੀ ਜ਼ਬਰਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਨੁਕਸਾਲੀ ਗਈ। ਪੁਲਿਸ ਤੇ ਅੱਗ ਬੁਝਾਊ ਦਸਤੇ ਦੇ ਮੁਲਾਜ਼ਮਾਂ ਨੂੰ ਲਾਸ਼ਾਂ ਕੱਢਣ ਲਈ ਕਾਫ਼ੀ ਮੁਸ਼ੱਕਤ ਕਰਨੀ ਪਈ। ਲਾਸ਼ਾਂ ਨੂੰ ਬਾਅਦ ’ਚ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜਿਆ ਗਿਆ। ਹਾਦਸੇ ਤੋਂ ਬਾਅਦ ਆਵਾਜਾਈ ਬਹਾਲ ਕਰ ਦਿੱਤੀ ਗਈ। ਪੁਲਿਸ ਨੇ ਇਸ ਸਿਲਸਿਲੇ ’ਚ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕਰ ਰਹੀ ਹੈ।

Also Read : Road Safety : ਸੜਕ ਸੁਰੱਖਿਆ ਲਈ ਸ਼ਰਾਬ ਵੀ ਹੋਵੇ ਬੰਦ

LEAVE A REPLY

Please enter your comment!
Please enter your name here