ਕਾਸਗੰਜ ‘ਚ ਹਾਲਾਤ ਕਾਬੂ ‘ਚ : ਡੀਜੀਪੀ

ਲਖਨਊ (ਏਜੰਸੀ)। ਉੱਤਰ ਪ੍ਰਦੇਸ਼ ਦੇ ਡੀਜੀਪੀ ਓ ਪੀ ਸਿੰਘ ਨੇ ਅੱਜ ਕਿਹਾ ਕਿ ਕਾਸਗੰਜ ‘ਚ ਹਾਲਾਤ ਹੁਣ ਕੰਟਰੋਲ ‘ਚ ਹਨ ਤੇ ਹਾਲਾਤ ਹੌਲੀ-ਹੌਲੀ ਠੀਕ ਹੋ ਰਹੇ ਹਨ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਘੰਟਿਆਂ ‘ਚ ਸ਼ਹਿਰ ‘ਚ ਕੋਈ ਵੱਡੀ ਘਟਨਾ ਸਾਹਮਣੇ ਨਹੀਂ ਆਈ ਹੈ ਕੁਝ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਸ਼ਹਿਰ ‘ਚ ਪੁਲਿਸ ਦਾ ਗਸ਼ਤ ਵਧਾ ਦਿੱਤੀ ਗਈ ਹੈ ਕਾਸਗੰਜ ‘ਚ ਕਾਨੂੰਨ ਵਿਵਸਥਾ ਬਣਾਈ ਰੱਖਣਾ ਪੁਲਿਸ ਦੀ ਪਹਿਲ ਹੈ ਪੁਲਿਸ ਇਸ ਦਿਸ਼ਾ ‘ਚ ਸਹੀ ਕੰਮ ਕਰ ਰਹੀ ਹੈ ਤੇ ਇਹੀ ਕਾਰਨ ਹੈ ਕਿ ਪਿਛਲੇ ਕੁਝ ਘੰਟਿਆਂ ‘ਚ ਕਿਸੇ ਮੰਦਭਾਗੀ ਘਟਨਾ ਦੀ ਸੂਚਨਾ ਨਹੀਂ ਹੈ ਇਸ ਦਰਮਿਆਨ ਅਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ (ਕਾਨੂੰਨ ਵਿਵਸਥਾ) ਆਨੰਦ ਕੁਮਾਰ ਨੇ ਕਿਹਾ ਕਿ ਘਟਨਾ ਲਈ ਜ਼ਿੰਮੇਵਾਰ ਮੁਲਜ਼ਮਾਂ ਖਿਲਾਫ ਰਾਸੁਕਾ (ਕੌਮੀ ਸੁਰੱਖਿਆ ਕਾਨੂੰਨ) ਤਹਿਤ ਕਾਰਵਾਈ ਕੀਤੀ ਜਾਵੇਗੀ।

ਕੁਮਾਰ ਨੇ ਕਿਹਾ ਕਿ ਦੰਗਾਕਾਰੀਆਂ ‘ਤੇ ਡ੍ਰੋਨ ਕੈਮਰਿਆਂ ਦੀ ਮੱਦਦ ਨਾਲ ਨਜ਼ਰ ਰੱਖੀ ਜਾ ਰਹੀ ਹੈ ਦੰਗਾਕਾਰੀਆਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਪੁਲਿਸ ਸਾਰੇ ਦੰਗਾਕਾਰੀਆਂ ‘ਤੇ ਰਾਸੁਕਾ ਤਹਿਤ ਸਖ਼ਤ ਕਾਰਵਾਈ ਕਰੇਗੀ ਪੁਲਿਸ ਨੇ ਹਾਲੇ ਤੱਕ ਹਿੰਸਾ ਫੈਲਾਉਣ ਦੇ ਦੋਸ਼ ‘ਚ 50 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਹੋਰਨਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜ਼ਿਕਰਯੋਗ ਹੈ ਕਿ ਪਿਛਲੇ ਸ਼ੁੱਕਰਵਾਰ ਨੂੰ ਕਾਸਗੰਜ ਨਗਰ ਕੋਤਵਾਲੀ ਖੇਤਰ ‘ਚ ਗਣਤੰਤਰ ਦਿਵਸ ‘ਤੇ ਤਿਰੰਗਾ ਯਾਤਰਾ ਦੌਰਾਨ ਦੋ ਗੁੱਟਾਂ ਦਰਮਿਆਨ ਹੋਈ ਝੜਪ ਫਿਰਕੂ ਹਿੰਸਾ ‘ਚ ਤਬਦੀਲ ਹੋ ਗਈ ਸੀ ਦੰਗਾਕਾਰੀਆਂ ਵੱਲੋਂ ਕੀਤੀ ਗਈ ਗੋਲੀਬਾਰੀ ‘ਚ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਸ਼ਹਿਰ ‘ਚ ਧਾਰਾ 144 ਲਾਗੂ ਕੀਤੀ ਗਈ ਹੈ ਲੋਕਾਂ ਨੂੰ ਅਫਵਾਹਾਂ ‘ਤੇ ਧਿਆਨ ਨਾ ਦੇਣ ਤੇ ਸ਼ਾਂਤੀ ਵਿਵਸਥਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ।

LEAVE A REPLY

Please enter your comment!
Please enter your name here