ਹੁਣ ਸੀਤਾ ਦੇਵੀ ਨੂੰ ਨਹੀਂ ਡਰਾਏਗੀ ਡਿਗੂੰ-ਡਿਗੂੰ ਕਰਦੀ ਛੱਤ

 Sita Devi, NO , Scare, Roof

ਡੇਰਾ ਸ਼ਰਧਾਲੂਆਂ ਨੇ ਕੁਝ ਹੀ ਘੰਟਿਆਂ ‘ਚ ਬਣਾ ਕੇ ਦਿੱਤਾ ਪੁਰਾ ਮਕਾਨ

ਮੇਵਾ ਸਿੰਘ/ਲੰਬੀ।  ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਮਿਲੀ ਪਵਿੱਤਰ ਸਿੱਖਿਆ ‘ਤੇ ਅਮਲ ਕਰਦਿਆਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਗਰਮੀ ਜਾਂ ਸਰਦੀ ਦੇ ਮੌਸਮ ਦੀ ਪ੍ਰਵਾਹ ਕੀਤੇ ਬਿਨਾ ਹਰ ਪਲ ਸੇਵਾ ਲਈ ਤੱਤਪਰ ਰਹਿੰਦੇ ਹਨ। ਇਸੇ ਤਹਿਤ ਬਲਾਕ ਲੰਬੀ ਦੇ ਸਮੂਹ ਜਿੰਮੇਵਾਰਾਂ ਤੇ ਸਾਧ-ਸੰਗਤ ਨੇ ਬਲਾਕ ਦੇ ਪਿੰਡ ਕਿੱਲਿਆਂਵਾਲੀ ਦੀ ਨਿਵਾਸੀ ਸੀਤਾ ਦੇਵੀ ਦਾ ਮਕਾਨ ਕੁਝ ਹੀ ਘੰਟਿਆਂ ‘ਚ ਬਣਾ ਕੇ ਦਿੱਤਾ ਬਲਾਕ ਦੇ ਜ਼ਿੰਮੇਵਾਰਾਂ ਤੇ ਸਾਧ-ਸੰਗਤ ਨੂੰ ਸੀਤਾ ਦੇਵੀ ਵਿਧਵਾ ਤਰਸੇਮ ਸਿੰਘ ਨੇ ਆਪਣੇ ਖਸਤਾ ਹਾਲਤ ਮਕਾਨ ਨੂੰ ਬਣਾਉਣ ਸਬੰਧੀ ਇੱਕ ਲਿਖਤੀ ਅਰਜੀ ਦਿੱਤੀ ਸੀ।

ਅਰਜੀ ਵਿੱਚ ਭੈਣ ਸੀਤਾ ਦੇਵੀ ਨੇ ਦੱਸਿਆ ਕਿ ਉਸ ਦਾ ਪਤੀ ਤਰਸੇਮ ਸਿੰਘ ਕਰੀਬ 22 ਸਾਲ ਪਹਿਲਾਂ ਸਦੀਵੀ ਵਿਛੋੜਾ ਦੇ ਗਿਆ ਸੀ, ਤੇ ਉਸ ਨੇ ਲੋਕਾਂ ਦੇ ਘਰਾਂ ਵਿਚ ਕੰਮ-ਧੰਦਾ ਕਰਕੇ ਆਪਣੀਆਂ 3 ਬੇਟੀਆਂ ਨੂੰ ਪਾਲਿਆ ਹੈ, ਤੇ ਇਸ ਵਕਤ ਉਸ ਦੀ ਆਰਥਿਕ ਹਾਲਤ ਵੀ ਬਹੁਤ ਖਸਤਾ ਹੋਣ ਕਰਕੇ ਉਹ ਆਪਣੇ ਡਿਗੂੰ-ਡਿਗੂੰ ਕਰਦੇ ਮਕਾਨ ਨੂੰ ਬਣਾਉਣ ਦੀ ਹਾਲਤ ਵਿੱਚ ਨਹੀਂ ਹੈ ਤਾਂ ਸਮੂਹ ਸੇਵਾਦਾਰਾਂ ਤੇ ਸਾਧ-ਸੰਗਤ ਨੇ ਸਾਰੀ ਜਾਂਚ-ਪੜਤਾਲ ਤੋਂ ਬਾਅਦ ਇਸ ਭੈਣ ਦੇ ਨਿਵਾਸ ਲਈ ਇੱਕ ਕਮਰਾ, ਰਸੋਈ ਤੇ ਲੈਟਰੀਨ ਕੁਝ ਹੀ ਘੰਟਿਆਂ ਵਿਚ ਤਿਆਰ ਕਰਕੇ ਉਸ ਦੇ ਹਵਾਲੇ ਕੀਤਾ।

ਮਕਾਨ ਬਣਨ ਤੋਂ ਬਾਅਦ ਭੈਣ ਸੀਤਾ ਦੇਵੀ ਨੇ ਜਿੱਥੇ ਸਮੂਹ ਸੇਵਾਦਾਰਾਂ ਤੇ ਸਾਧ-ਸੰਗਤ ਦਾ ਤਹਿਦਿਲੋਂ ਧੰਨਵਾਦ ਕੀਤਾ, ਉੱਥੇ ਪੂਜਨੀਕ ਗੁਰੂ ਜੀ ਨੂੰ ਕੋਟਿਨ-ਕੋਟਿ ਪ੍ਰਣਾਮ ਕਰਦਿਆਂ ਕਿਹਾ ਕਿ ਧੰਨ ਹਨ ਡੇਰਾ ਸੱਚਾ ਸੌਦਾ ਸਰਸਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜਿਨ੍ਹਾਂ ਦੀ ਪਾਵਨ ਸਿੱਖਿਆ ‘ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਡੇਰੇ ਦੀ ਮਰਿਆਦਾ ਵਿੱਚ ਰਹਿ ਕੇ ਉੁਸ ਨੂੰ ਮਕਾਨ ਬਣਾ ਕੇ ਦਿੱਤਾ ਹੈ, ਤੇ ਹੁਣ ਉਹ ਤੇ ਉਸ ਦੀਆਂ ਬੇਟੀਆਂ ਮਕਾਨ ਵਿਚ ਬੇਫਿਕਰ ਹੋ ਕੇ ਆਪਣੇ ਜਿੰਦਗੀ ਦੇ ਪਲ ਗੁਜ਼ਾਰ ਸਕਣਗੀਆਂ।

ਇਸ ਮੌਕੇ ਇਸ ਮਕਾਨ ਨੂੰ ਬਣਾਉਣ ਵਿਚ ਸਹਿਯੋਗ ਕਰਨ ਵਾਲੇ ਸੇਵਾਦਾਰਾਂ ਵਿਚ ਬਲਾਕ ਲੰਬੀ ਦੇ ਭੰਗੀਦਾਸ ਗੁਰਮੇਜ ਸਿੰਘ ਇੰਸਾਂ, ਬਲਾਕ ਦੇ 15 ਮੈਂਬਰਾਂ ਵਿਚ ਲਛਮਣ ਸਿੰਘ ਇੰਸਾਂ, ਹਰਜੀ ਰਾਮ ਇੰਸਾਂ, ਗੁਰਤੇਜ ਸਿੰਘ ਇੰਸਾਂ, ਅੰਗਰੇਜ ਸਿੰਘ ਇੰਸਾਂ, ਬਲਕਰਨ ਸਿੰਘ ਇੰਸਾਂ, ਦਰਸ਼ਨ ਸਿੰਘ ਇੰਸਾਂ, ਚੰਨਾ ਸਿੰਘ ਇੰਸਾਂ, ਜਗਸੀਰ ਸਿੰਘ ਇੰਸਾਂ ਤੇ ਬਲਾਕ ਲੰਬੀ ਦੇ ਪਿੰਡਾਂ ਤੇ ਡੱਬਵਾਲੀ ਮੰਡੀ ਦੇ ਸੇਵਾਦਾਰ ਮੌਜ਼ੂਦ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

LEAVE A REPLY

Please enter your comment!
Please enter your name here