ਪੰਚਕੂਲਾ ਅਦਾਲਤ ਨੇ ਸੁਣਾਇਆ ਫੈਸਲਾ
ਸੱਚ ਕਹੂੰ ਨਿਊਜ, ਪੰਚਕੂਲਾ। ਪੰਚਕੂਲਾ ਅਦਾਲਤ ਨੇ ਅੱਜ ਦੁਪਹਿਰ ਬਾਅਦ ਭੈਣ ਹਨੀਪ੍ਰੀਤ ਇੰਸਾਂ ਨੂੰ ਜਮਾਨਤ ਦੇ ਦਿੱਤੀ। ਹਨੀਪ੍ਰੀਤ ਇੰਸਾਂ ਨੂੰ ਸੰਨ 2017 ‘ਚ ਪੰਚਕੂਲ ‘ਚ ਹੋਈ ਹਿੰਸਾਂ ਦੇ ਮਾਮਲੇ ‘ਚ ਨਾਮਜ਼ਦ ਕੀਤਾ ਗਿਆ ਸੀ। ਬੀਤੇ ਦਿਨੀਂ ਅਦਾਲਤ ਨੇ ਉਨ੍ਹਾਂ ‘ਤੇ ਦਰਜ਼ ਦੇਸ਼ਧ੍ਰੋਹ ਦੇ ਮਾਮਲੇ ਨੂੰ ਬੇਬੁਨਿਆਦ ਦੱਸਦਿਆਂ ਉਕਤ ਧਾਰਾ ਹਟਾ ਦਿੱਤੀ ਸੀ। ਅੱਜ ਦੁਪਹਿਰ ਬਾਅਦ ਮਾਨਯੋਗ ਜੱਜ ਰੋਹਿਤ ਵਤਸ ਦੀ ਅਦਾਲਤ ‘ਚ ਪੰਚਕੂਲਾ ਹਿੰਸਾਂ ਮਾਮਲੇ ‘ਚ ਸੁਣਵਾਈ ਹੋਈ। ਮਾਨਯੋਗ ਜੱਜ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਨੂੰ ਸੁਣਨ ਤੋਂ ਬਾਅਦ ਹਨੀਪ੍ਰੀਤ ਇੰਸਾਂ ਨੂੰ ਜ਼ਮਾਨਤ ਦੇਣ ਦਾ ਫੈਸਲਾ ਸੁਣਾਇਆ।
ਭੈਣ ਹਨੀਪ੍ਰੀਤ ਇੰਸਾਂ ਅੱਜ ਵੀਡੀਓਕਾਨਫਰੰਸਿੰਗ ਰਾਹੀਂ ਅਦਾਲਤ ਦੀ ਕਾਰਵਾਈ ‘ਚ ਸ਼ਾਮਲ ਹੋਏ। ਓਧਰ ਡੇਰਾ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਭੈਣ ਹਨੀਪ੍ਰੀਤ ਇੰਸਾਂ ਉੱਪਰ ਝੂਠਾ ਮੁਕੱਦਮਾ ਦਰਜ਼ ਕੀਤਾ ਗਿਆ ਹੈ ਤੇ ਇੱਕ ਦਿਨ ਸੱਚ ਦੀ ਜਿੱਤ ਜ਼ਰੂਰ ਹੋਵੇਗੀ। ਇਸ ਤੋਂ ਪਹਿਲਾਂ ਵੀ ਪੰਚਕੂਲਾ ਹਿੰਸਾਂ ਨਾਲ ਜੁੜੇ ਕਈ ਮਾਮਲਿਆਂ ‘ਚ ਨਾਮਜ਼ਦ ਡੇਰਾ ਸ਼ਰਧਾਲੂਆਂ ‘ਤੇ ਦੇਸ਼ਧ੍ਰੋਹ ਦੀ ਧਾਰਾ ਅਦਾਲਤ ਵੱਲੋਂ ਹਟਾਈ ਗਈ ਸੀ। ਜ਼ਿਕਰਯੋਗ ਹੈ ਕਿ 25 ਅਗਸਤ 2017 ਨੂੰ ਪੰਚਕੂਲਾ ਅਦਾਲਤ ਵੱਲੋਂ ਸੁਣਾਏ ਗਏ ਫੈਸਲੇ ਤੋਂ ਬਾਅਦ ਸ਼ਹਿਰ ‘ਚ ਹੋਈ ਹਿੰਸਾਂ ਦੇ ਮਾਮਲੇ ‘ਚ ਇੱਕ ਹਜ਼ਾਰ ਤੋਂ ਜ਼ਿਆਦਾ ਡੇਰਾ ਸ਼ਰਧਾਲੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।