ਮਾਲਕ ਦਾ ਨਾਮ ਹੀ ਸੁਖਦਾਈ: ਪੂਜਨੀਕ ਗੁਰੂ ਜੀ

 Name , Lord, True, Poojanic Guru ji

ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਮਾਲਕ ਦਾ ਨਾਮ ਸੁਖਦਾਈ ਹੈ ਅਤੇ ਹਮੇਸ਼ਾ ਸਾਥ ਦੇਣ ਵਾਲਾ ਹੈ ਇਸ ਲਈ ਜੇਕਰ ਤੁਸੀਂ ਤੁਰਦੇ, ਬੈਠਦੇ, ਲੇਟਦੇ, ਕੰਮ-ਧੰਦਾ ਕਰਦੇ ਹੋਏ ਸਿਮਰਨ ਕਰਦੇ ਹੋ ਤਾਂ ਤੁਹਾਡੇ ਹਿਰਦੇ ਦੀ ਮੈਲ ਧੋਤੀ ਜਾਂਦੀ ਹੈ ਅਤੇ ਤੁਸੀਂ ਮਾਲਕ ਦੀ ਦਇਆ-ਦ੍ਰਿਸ਼ਟੀ ਦੇ ਕਾਬਲ ਬਣਦੇ ਚਲੇ ਜਾਂਦੇ ਹੋ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਨਮ-ਮਰਨ ਦਾ ਚੱਕਰ ਸਦੀਆਂ ਲੰਮਾ ਹੈ ਆਤਮਾ ਨੂੰ ਮਾਲਕ ਤੋਂ ਵਿੱਛੜੇ ਹੋਏ ਸਦੀਆਂ ਗੁਜ਼ਰ ਗਈਆਂ ਇਸਦਾ ਕੁਝ ਪਤਾ ਨਹੀਂ ਕਿ ਆਤਮਾ ਮਾਲਕ ‘ਚ ਕਦੋਂ ਸਮਾਵੇਗੀ ਜੇਕਰ ਤੁਸੀਂ ਇਸਦਾ ਪਤਾ ਕਰਨਾ ਹੈ ਤਾਂ  ਮਾਲਕ ਦਾ ਨਾਮ ਜਪੋ ਮਾਲਕ ਦਾ ਨਾਮ ਤੁਹਾਨੂੰ ਪਤਾ ਹੀ ਨਹੀਂ ਕਰਵਾਏਗਾ ਸਗੋਂ ਦਿਖਾ ਵੀ ਦੇਵੇਗਾ ਕਿ ਉਸ ਮਾਲਕ ਨਾਲ ਮਿਲਾਪ ਕਿਵੇਂ ਹੁੰਦਾ ਹੈ ਉਸ ਮਾਲਕ ਨੇ ਤੁਹਾਡੀ ਅੱਖ ਬਣਾ ਦੇਣੀ ਹੈ ਅਤੇ ਉਸ ਅੱਖ ਤੋਂ ਤੁਹਾਨੂੰ ਹਰ ਥਾਂ ਪਰਮਾਤਮਾ ਨਜ਼ਰ ਆਉਣ ਲੱਗੇਗਾ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਪਰਮਾਤਮਾ ਦਾ ਨਾਮ ਜਪਣਾ ਹਰ ਇਨਸਾਨ ਲਈ ਜ਼ਰੂਰੀ ਹੈ ਮਾਲਕ ਦੇ ਨਾਮ ਨਾਲ ਇਨਸਾਨ ਦੇ ਗ਼ਮ, ਚਿੰਤਾ, ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਇਨਸਾਨ ਆਪਣੇ ਸਤਿਗੁਰੂ ‘ਤੇ ਦ੍ਰਿੜ ਵਿਸ਼ਵਾਸ ਕਰੇ, ਸਿਮਰਨ ਕਰੇ ਤਾਂ ਅਜਿਹੇ-ਅਜਿਹੇ ਕਰਿਸ਼ਮੇ, ਮਾਲਕ ਦੀ ਰਹਿਮਤ ਦੀ  ਅਜਿਹੀ ਨੂਰ-ਏ-ਨਜ਼ਰ ਹੋਈ ਹੈ ਜੋ ਆਪਣੇ ਆਪ ‘ਚ ਅਜੂਬਿਆਂ ਦਾ ਵੀ ਬਾਪ ਹੈ ਪਰ ਇਸ ਲਈ ਆਦਮੀ ਬਚਨਾਂ ‘ਤੇ ਪੱਕਾ ਰਹੇ, ਸਿਮਰਨ ਕਰਦਾ ਰਹੇ ਜਦੋਂ ਕੋਈ ਗ਼ਮ, ਚਿੰਤਾ ਜਾਂ ਕੰਮ ਪੈਂਦਾ ਹੈ ਤਾਂ ਹਰ ਕੋਈ ਕਾਲੀ, ਪੀਲੀ, ਨੀਲੀ ਗਾਂ ਬਣ ਜਾਂਦਾ ਹੈ ਮਜ਼ਾ ਤਾਂ ਉਦੋਂ ਹੈ ਜਦੋਂ ਸੁਖ ‘ਚ ਵੀ ਅਜਿਹਾ ਬਣ ਕੇ ਦਿਖਾਓ ਪਰ ਸੁਖ ‘ਚ ਤਾਂ ਮਾਲਕ ਯਾਦ ਹੀ ਨਹੀਂ ਰਹਿੰਦਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।