ਭੈਣ ਗੁਰਮੀਤ ਕੌਰ ਦਾ ਡਿੰਗੂ-ਡਿੰਗੂ ਕਰਦੀ ਛੱਤ ਦਾ ਫਿਕਰ ਮੁੱਕਾ
(ਵਿੱਕੀ ਕੁਮਾਰ) ਮੋਗਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਗਏ 138 ਮਾਨਵਤਾ ਭਲਾਈ ਕਾਰਜਾਂ ਨੂੰ (Welfare Work) ਸਮਰਪਿਤ ਆਸ਼ਿਆਨਾ ਮੁਹਿੰਮ ਤਹਿਤ ਬਲਾਕ ਮੋਗਾ ਦੀ ਸਾਧ-ਸੰਗਤ ਵੱਲੋਂ ਭੈਣ ਗੁਰਮੀਤ ਕੌਰ ਵਿਧਵਾ ਰਾਮ ਸਿੰਘ ਮੁਹੱਲਾ ਹਾਕਮ ਕਾ ਅਗਵਾੜ੍ਹ ਦਾ ਮਕਾਨ ਪਾ ਕੇ ਦਿੱਤਾ ਗਿਆ। ਮਾਸਟਰ ਭਗਵਾਨ ਦਾਸ ਇੰਸਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਭੈਣ ਗੁਰਮੀਤ ਕੌਰ ਜਿਸਦੇ ਪਤੀ ਦੀ ਮੌਤ ਹੋ ਚੁੱਕੀ ਹੈ, ਦੀ ਇੱਕ ਬੇਟੀ ਹੀ ਹੈ ਜੋ ਕਿ ਆਪ ਮਿਹਨਤ ਕਰ ਰਹੀ ਹੈ। ਆਰਥਿਕ ਤੌਰ ’ਤੇ ਕਮਜ਼ੋਰ ਹੋਣ ਕਾਰਨ ਪਰਿਵਾਰ ਘਰ ਦੀ ਖਸਤਾ ਹਾਲ ਛੱਤ ਬਦਲਣ ’ਚ ਵੀ ਅਸਮਰੱਥ ਸੀ ਤੇ ਖਸਤਾ ਹਾਲ ਛੱਤ ਕਾਰਨ ਹਮੇਸ਼ਾ ਕਿਸੇ ਹਾਦਸੇ ਦਾ ਫਿਕਰ ਪਰਿਵਾਰ ਨੂੰ ਲੱਗਾ ਰਹਿੰਦਾ ਸੀ ।
ਇਸ ਸਬੰਧੀ ਭੈਣ ਗੁਰਮੀਤ ਕੌਰ ਨੇ ਡੇਰਾ ਸੱਚਾ ਸੌਦਾ ਦੀ ਕਮੇਟੀ ਨੂੰ ਘਰ ਦੀ ਛੱਤ ਬਦਲਣ ਲਈ ਸਹਿਯੋਗ ਲਈ ਲਿਖਤੀ ਅਰਜੀ ਦਿੱਤੀ ਜਿਸ ’ਤੇ ਬਲਾਕ ਦੇ ਜਿਮੇਵਾਰਾਂ ਨੇ ਮੀਟਿੰਗ ਦੌਰਾਨ ਮਤਾ ਪਾ ਕੇ ਘਰ ਦੀ ਛੱਤ ਬਦਲਣ ਦੀ ਸਰਬਸੰਮਤੀ ਸਹਿਮਤੀ ਪ੍ਰਗਟਾਈ ਅਤੇ ਮੰਗਲਵਾਰ ਨੂੰ ਦੇਖਦੇ ਹੀ ਦੇਖਦੇ ਸੈਂਕੜੇ ਦੀ ਗਿਣਤੀ ਵਿੱਚ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਤੇ ਸਾਧ-ਸੰਗਤ ਇਕੱਠੀ ਹੋ ਗਈ ਤੇ ਕੁੱਝ ਹੀ ਘੰਟਿਆਂ ਵਿੱਚ ਭੈਣ ਗੁਰਮੀਤ ਕੌਰ ਦੀ ਖਸਤਾ ਹਾਲਤ ਛੱਤ ਨੂੰ ਬਦਲ ਦਿੱਤਾ ਜਿਸਦੀ ਕਿ ਆਸ-ਪਾਸ ਦੇ ਇਲਾਕੇ ਵਿੱਚ ਕਾਫੀ ਸਲਾਹੁਤਾ ਤੇ ਚਰਚਾ ਹੋਈ। Welfare Work
ਇਸ ਮੌਕੇ ਭੈਣ ਗੁਰਮੀਤ ਕੌਰ ਨੇ ਸਮੂਹ ਸਾਧ-ਸੰਗਤ ਦਾ ਧੰਨਵਾਦ ਕਰਦੇ ਕਿਹਾ ਕਿ ਧੰਨ ਹਨ ਸੇਵਾਦਾਰਾਂ ਨੂੰ ਸਿੱਖਿਆ ਦੇਣ ਵਾਲੇ ਪੂਜਨੀਕ ਗੁਰੂ ਜੀ ਜਿੰਨ੍ਹਾ ਦੀ ਸਿੱਖਿਆ ’ਤੇ ਚਲਦਿਆਂ ਸੇਵਾਦਾਰਾਂ ਨੇ ਉਸਦੇ ਘਰ ਦੀ ਖਸਤਾ ਹਾਲਤ ਛੱਤ ਬਦਲੀ ਦਿੱਤੀ ਹੈ। ਸਮੂਹ ਪਰਿਵਾਰਿਕ ਮੈਂਬਰਾਂ ਨੇ ਪੂਜਨੀਕ ਗੁਰੂ ਜੀ ਦਾ ਸ਼ੁਕਰਾਨਾ ਵੀ ਕੀਤਾ। ਇਸ ਮੌਕੇ ਵਾਰਡ ਨੰਬਰ 35 ਦੇ ਕੌਂਸਲਰ ਜਸਵਿੰਦਰ ਕੌਰ ਦੇ ਪਤੀ ਜਸਪ੍ਰੀਤ ਸਿੰਘ ਨੇ ਵੀ ਸਾਧ-ਸੰਗਤ ਦੇ ਇਸ ਸੇਵਾ ਕਾਰਜ ਦੀ ਸਲਾਹੁਤਾ ਕੀਤੀ। ਇਸ ਮੌਕੇ ਦੀਪਕ ਸਿੰਘ ਇੰਸਾਂ, ਅਮਨਦੀਪ ਕੌਰ ਇੰਸਾਂ, ਦਿਲਜਾਨਮੀਤ ਕੌਰ ਇੰਸਾਂ ਕੈਨੇਡਾ, 25 ਮੈਂਬਰ ਸੁਰਜੀਤ ਸਿੰਘ ਬਰਾੜ, ਮਨਜੀਤ ਸਿੰਘ ਭੰਗੀਦਾਸ, ਮਾਸਟਰ ਭਗਵਾਨ ਦਾਸ, 15 ਮੈਂਬਰ ਪ੍ਰੇਮ ਇੰਸਾਂ, 15 ਮੈਂਬਰ ਜਿੰਦਰਪਾਲ, ਅਜੇ ਇੰਸਾਂ, ਜਸਵੀਰ ਸਿੰਘ, ਹਰਸ਼ ਇੰਸਾਂ, ਮੰਗੂ ਇੰਸਾਂ, ਵਿੱਕੀ ਇੰਸਾਂ, ਗੁਰਮੇਲ ਸਿੰਘ, ਗੋਰਾ ਇੰਸਾਂ, ਸ਼ੰਕਰ ਇੰਸਾਂ, ਬੰਟੀ ਇੰਸਾਂ, ਸੁਮਿਤ ਇੰਸਾਂ, ਮੰਜੂ ਇੰਸਾਂ, ਨਿਰਮਲ ਕਾਂਤਾ, ਕਮਲੇਸ਼ ਰਾਣੀ, ਪਰਮਜੀਤ ਕੌਰ, ਸ਼ਕੁੰਤਲਾ ਇੰਸਾਂ, ਮੀਨੂ ਇੰਸਾਂ, ਜਗਜੀਤ ਇੰਸਾਂ, ਰੇਨੂੰ ਇੰਸਾਂ ਤੋਂ ਇਲਾਵਾ ਹੋਰ ਸਾਧ ਸੰਗਤ ਤੇ ਸੇਵਾਦਾਰ ਹਾਜ਼ਿਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ