Sirsa News: ਸਰਸਾ। ਪਿੰਡ ਖੈਰੇਕਾਂ ਨੇੜੇ ਇੱਕ ਬੱਸ ਤੇ ਟਰੱਕ ਦਰਮਿਆਨ ਹਾਦਸਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਹਰਿਆਣਾ ਰੋਡਵੇਜ ਦੀ ਖੜ੍ਹੀ ਬੱਸ ਵਿੱਚ ਇੱਕ ਟਰੱਕ ਆਣ ਵੱਜਿਆ ਜਿਸ ਨਾਲ ਬੱਸ ਖਤਾਨਾਂ ਵਿੱਚ ਉੱਤਰ ਗਈ। ਇਸ ਟੱਕਰ ਕਾਰਨ ਬੱਸ ਵਿੱਚ ਬੈਠੇ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ। ਹਾਲਾਂਕਿ, ਸਾਰੇ ਯਾਤਰੀ ਸੁਰੱਖਿਅਤ ਦੱਸੇ ਜਾ ਰਹੇ ਹਨ ਅਤੇ ਕੁਝ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

Read Also : Barnala In Fire: ਖੇਤਾਂ ’ਚ ਨਾੜ ਨੂੰ ਲੱਗੀ ਭਿਆਨਕ ਅੱਗ
ਜਖਮੀ ਯਾਤਰੀਆਂ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਹਰਿਆਣਾ ਰੋਡਵੇਜ਼ ਸਰਸਾ ਡਿਪੂ ਦੀ ਬੱਸ ਸ਼ਨਿੱਚਰਵਾਰ ਸ਼ਾਮ 7 ਵਜੇ ਦੇ ਕਰੀਬ ਸਰਸਾ ਤੋਂ ਰਾਜਸਥਾਨ ਦੇ ਸੰਗਰੀਆ ਜਾ ਰਹੀ ਸੀ। Sirsa News

ਇਸ ਦੌਰਾਨ ਬੱਸ ਪਿੰਡ ਖੈਰੇਕਾਂ ਬੱਸ ਸਟੈਂਡ ’ਤੇ ਸਵਾਰੀਆਂ ਚੜ੍ਹਾਉਣ ਲਈ ਰੁਕੀ। ਬੱਸ ਵਿੱਚ ਸਵਾਰੀਆਂ ਨੂੰ ਬਿਠਾਇਆ ਜਾ ਰਿਹਾ ਸੀ। ਉਸ ਸਮੇਂ ਸਰਸਾ ਤੋਂ ਰੇਤ ਨਾਲ ਭਰਿਆ ਇੱਕ ਟਰੱਕ ਆਇਆ। ਇਸ ਟਰੱਕ ਨੇ ਰੋਡਵੇਜ਼ ਬੱਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਕਾਰਨ ਬੱਸ ਸੜਕ ਤੋਂ ਉਤਰ ਗਈ। ਇਸ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ।













