ਸੱਚਖੰਡ ਵਾਸੀ ਦੀ ਮ੍ਰਿਤਕ ਦੇਹ ’ਤੇ ਰੋਹਤਕ ਪੀਜੀਆਈ ਦੇ ਡਾਕਟਰ ਕਰਨਗੇ ਰਿਸਰਚ | Sirsa News
ਸਰਸਾ (ਸੱਚ ਕਹੂੰ ਨਿਊਜ਼/ਸੁਨੀਲ ਵਰਮਾ)। Sirsa News : ਡੇਰਾ ਸੱਚਾ ਸੌਦਾ ਦੇ ਅਣਥੱਕ ਸੇਵਾਦਾਰ ਤੇ ਮੱਧ ਪ੍ਰਦੇਸ਼ ਦੇ ਬੁਧਨੀ ’ਚ ਸਥਿਤ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀ ਪ੍ਰਿੰਸੀਪਲ ਅਨਮੋਲ ਇੰਸਾਂ ਦੇ ਸਹੁਰਾ ਸਾਹਿਬ ਬਲਦੇਵ ਸਿੰਘ ਇੰਸਾਂ (83) ਸ਼ਨਿੱਚਰਾਵਰ ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਕੁੱਲ ਮਾਲਕ ਦੇ ਚਰਨਾਂ ’ਚ ਸੱਚਖੰਡ ਜਾ ਬਿਰਾਜੇ।
ਉਨ੍ਹਾਂ ਦੇ ਦੇਹਾਂਤ ਉਪਰੰਤ ਪਰਿਵਾਰ ਵੱਲੋਂ ਉਨ੍ਹਾਂ ਦੀ ਆਖਰੀ ਇੱਛਾ ਨੂੰ ਪੂਰਾ ਕਰਦਿਆਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਕਾਰਜ ਲਈ ਪੰਡਿਤ ਭਗਵਾਨ ਦਇਆ ਸ਼ਰਮਾ ਸਿਹਤ ਵਿਗਿਆਨ ਯੂਨੀਵਰਸਿਟੀ, ਰੋਹਤਕ ਨੂੰ ਦਾਨ ਕੀਤਾ ਗਿਆ। ਉੱਥੇ ਹੀ ਅੱਖਾਂ ਦਾਨ ਮੁਹਿੰਮ ਤਹਿਤ ਉਨ੍ਹਾਂ ਦੀਆਂ ਦੋਵੇਂ ਅੱਖਾਂ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਸਥਿਤ ਪੂਜਨੀਕ ਮਾਤਾ ਕਰਤਾਰ ਕੌਰ ਜੀ ਇੰਟਰਨੈਸ਼ਨਲ ਆਈ ਬੈਂਕ ’ਚ ਦਾਨ ਕੀਤੀਆਂ ਗਈਆਂ, ਜਿੱਥੋਂ ਉਹ ਦੋ ਹਨ੍ਹੇਰੀ ਜ਼ਿੰਦਗੀਆਂ ਨੂੰ ਰੌਸ਼ਨੀ ਦੇਣ ਦਾ ਕੰਮ ਕਰਨਗੀਆਂ।
ਵੱਡੀ ਗਿਣਤੀ ’ਚ ਸਾਧ-ਸੰਗਤ ਤੇ ਰਿਸ਼ਤੇਦਾਰਾਂ ਸਰੀਰਦਾਨੀ ਨੂੰ ਨਮ ਅੱਖਾਂ ਨਾਲ ਦਿੱਤੀ ਵਿਦਾਈ | Sirsa News
ਸਰੀਰਦਾਨੀ ਤੇ ਨੇਤਰਦਾਨੀ ਨੂੰ ਅੰਤਿਮ ਵਿਦਾਈ ਦੇਣ ਲਈ ਬਲਾਕ ਕਲਿਆਣ ਨਗਰ ਸਮੇਤ ਨਜ਼ਦੀਕ ਦੇ ਬਲਾਕਾਂ ਦੀ ਵੱਡੀ ਗਿਣਤੀ ’ਚ ਸਾਧ-ਸੰਗਤ, ਉਨ੍ਹਾਂ ਦੇ ਰਿਸ਼ਤੇਦਾਰ ਮੌਜ਼ੂਦ ਰਹੇ। ਇਸ ਤੋਂ ਬਾਅਦ ਐਤਵਾਰ ਦੁਪਹਿਰ ਬਾਅਦ ਸੱਚਖੰਡ ਵਾਸੀ ਦੇ ਘਰ ਪ੍ਰਮਾਰਥ ਕਲੋਨੀ ਗਲੀ ਨੰਬਰ 2 ’ਚ ਹਾਜ਼ਰ ਸਾਧ-ਸੰਗਤ ਤੇ ਰਿਸ਼ਤੇਦਾਰਾਂ ਨੇ ਅਰਦਾਸ ਦਾ ਸ਼ਬਦ ਬੋਲ ਕੇ ਮ੍ਰਿਤਕ ਦੇਹ ਨੂੰ ਪੀਜੀਆਈ ਰੋਹਤਕ ਤੋਂ ਆਈ ਐਂਬੂਲੈਂਸ ’ਚ ਰੱਖਿਆ ਗਿਆ। (Sirsa News)
ਇਸ ਤੋਂ ਬਾਅਦ ਸ਼ਾਹ ਮਸਤਾਨ-ਸ਼ਾਹ ਸਤਿਨਾਮ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਤੱਕ ਉਨ੍ਹਾਂ ਦੀ ਅੰਤਿਮ ਯਾਤਰਾ ਕੱਢੀ ਗਈ। ਇਸ ਦੌਰਾਨ ਨਾਲ ਚੱਲ ਰਹੀ ਸਾਧ-ਸੰਗਤ ਨੇ ਜਬ ਤੱਕ ਸੂਰਜ ਚਾਂਦ ਰਹੇਗਾ, ਸਰੀਰਦਾਨੀ ਤੇ ਨੇਤਰਦਾਨੀ ਬਲਦੇਵ ਸਿੰਘ ਇੰਸਾਂ ਤੇਰਾ ਨਾਂਅ ਅਮਰ ਰਹੇਗਾ ਦੇ ਨਾਅਰਿਆ ਨਾਲ ਆਸਮਾਨ ਗੂੰਜ ਉੱਠਿਆ।
ਬੇਟੀ ਤੇ ਨੂੰਹ ਨੇ ਦਿੱਤਾ ਅਰਥੀ ਨੂੰ ਮੋਢਾ
ਸਰੀਰਦਾਨੀ ਤੇ ਨੇਤਰਦਾਨੀ ਬਲਦੇਵ ਸਿੰਘ ਇੰਸਾਂ ਦੀ ਅੰਤਿਮ ਵਿਦਾਈ ਸਮੇਂ ਡੇਰਾ ਸੱਚਾ ਸੌਦਾ ਦੀ ਬੇਟਾ-ਬੇਟੀ ਇੱਕ ਸਮਾਨ ਸਿੱਖਿਆ ਨੂੰ ਅੱਗੇ ਵਧਾਉਂਦੇ ਹੋਏ ਸੱਚਖੰਡ ਵਾਸੀ ਦੀ ਬੇਟੀ ਅਜੀਤਬਿੰਦਰ ਕੌਰ ਇੰਸਾਂ, ਕੁਲਵੀਰ ਇੰਸਾਂ, ਧੀਰੇਂਦਰ ਕੌਰ, ਨੂੰਹ ਅਨਮੋਲ ਇੰਸਾਂ, ਦੋਹਤੀ ਕੋਹਿਨੂਰ ਇੰਸਾਂ, ਪੁੱਤਰ ਸੱਤਪਾਲ ਇੰਸਾਂ ਆਦਿ ਨੇ ਮੋਢਾ ਦਿੱਤਾ।