ਏਸ਼ੀਅਨ ਚੈਂਪੀਅਨ ਦਾ ਨਿੱਘਾ ਸਵਾਗਤ
- ਪਾਪਾ ਕੋਚ ਪੂਜਨੀਕ ਗੁਰੂ ਜੀ ਨੂੰ ਦਿੱਤਾ ਜਿੱਤ ਦਾ ਸਿਹਰਾ
- 5ਵੀਂ ਏਸ਼ੀਅਨ ਸਕੂਲ ਗੇਮਜ਼ ਹਾਕੀ ਚੈਂਪੀਅਨਸ਼ਿਪ ਜੇਤੂ ਇੰਡੀਆ ਟੀਮ ਦਾ ਮੈਂਬਰ ਹੈ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦਾ ਖਿਡਾਰੀ ਅਮਿਤ ਇੰਸਾਂ
ਸਰਸਾ (ਸੁਨੀਲ ਵਰਮਾ)। 5ਵੀਂ ਏਸ਼ੀਅਨ ਸਕੂਲ ਗੇਮਜ਼ ਹਾਕੀ ਚੈਂਪੀਅਨਸ਼ਿਪ ਜੇਤੂ ਅਮਿਤ ਇੰਸਾਂ ਦਾ ਅੱਜ ਸਰਸਾ ਪਹੁੰਚਣ ‘ਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਸਥਾਨਕ ਲੋਕਾਂ ਨੇ ਜ਼ੋਰਦਾਰ ਸਵਾਗਤ ਕੀਤਾ ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਦੇ ਭੋਪਾਲ ‘ਚ 2 ਤੋਂ 12 ਅਪਰੈਲ ਤੱਕ ਕਰਵਾਈ ਗਈ ਅੰਡਰ 18 ਉਮਰ ਵਰਗ ਦੀ 5ਵੀਂ ਏਸ਼ੀਅਨ ਸਕੂਲ ਗੇਮਜ਼ ਹਾਕੀ ਚੈਂਪੀਅਨਸ਼ਿਪ ‘ਚ ਭਾਰਤੀ ਟੀਮ ਮਲੇਸ਼ੀਆ ਨੂੰ ਕਰਾਰੀ ਹਾਰ ਦੇ ਕੇ ਜੇਤੂ ਬਣੀ ਇਸ ਜੇਤੂ ਭਾਰਤੀ ਟੀਮ ‘ਚ ਹਰਿਆਣਾ ਤੋਂ 2 ਖਿਡਾਰੀਆਂ ਨੇ ਹਿੱਸਾ ਲਿਆ ਇਨ੍ਹਾਂ ‘ਚ ਇੱਕ ਖਿਡਾਰੀ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸਰਸਾ ਤੋਂ ਅਮਿਤ ਇੰਸਾਂ, ਤੇ ਦੂਜਾ ਰੋਹਤਕ ਤੋਂ ਦੀਪਕ ਹੈ ਅਮਿਤ ਇੰਸਾਂ ਤੇ ਉਸਦੇ ਕੋਚ ਬ੍ਰਿਜਭੂਸ਼ਣ ਇੰਸਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ ‘ਤੇ ਅੱਜ ਸਰਸਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਸ਼ਰਨਦੀਪ ਕੌਰ ਬਰਾੜ ਨੇ ਸਨਮਾਨਿਤ ਕੀਤਾ।
ਇਨ੍ਹਾਂ ਬਜ਼ਾਰਾਂ ‘ਚੋਂ ਹੋ ਕੇ ਲੰਘਿਆ ਜਲੂਸ
ਡਿਪਟੀ ਕਮਿਸ਼ਨਰ ਤੋਂ ਸਨਮਾਨ ਪ੍ਰਾਪਤ ਕਰਕੇ ਅਮਿਤ ਇੰਸਾਂ ਤੇ ਕੋਚ ਬ੍ਰਿਜਭੂਸ਼ਣ ਇੰਸਾਂ ਨੂੰ ਖੁੱਲ੍ਹੀ ਜੀਪ ‘ਚ ਬਿਠਾ ਕੇ ਸ਼ਹਿਰ ਦੇ ਮੁੱਖ ਬਜ਼ਾਰਾਂ ‘ਚ ਘੁੰਮਾਇਆ ਗਿਆ, ਜਿੱਥੇ ਨਗਰ ਵਾਸੀਆਂ ਨੇ ਫੁੱਲਾਂ ਦੀ ਵਰਖਾ ਕਰਕੇ ਤੇ ਮਿਠਾਈਆਂ ਖੁਆ ਕੇ ਉਨ੍ਹਾਂ ਦਾ ਸਵਾਗਤ ਕੀਤਾ ਇਹ ਜਲੂਸ ਬਰਨਾਲਾ ਰੋਡ, ਅੰਬੇਦਕਰ ਚੌਂਕ, ਪਰਸ਼ੂਰਾਮ ਚੌਂਕ, ਸ਼ਾਹ ਸਤਿਨਾਮ ਜੀ ਚੌਂਕ, ਕਲਿਆਣ ਨਗਰ ਕਲੋਨੀ ਤੇ ਸ਼ਾਹ ਸਤਿਨਾਮ ਜੀ ਮਾਰਗ ਤੋਂ ਹੁੰਦੇ ਹੋਏ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ‘ਚ ਪਹੁੰਚਿਆ, ਜਿੱਥੇ ਸਕੂਲ ਦੇ ਪ੍ਰਿੰਸੀਪਲ ਆਰਕੇ ਧਵਨ ਇੰਸਾਂ, ਕਾਲਜ ਦੇ ਪ੍ਰਿੰਸੀਪਲ ਡਾ. ਐਸਬੀ ਆਸਤਦ ਇੰਸਾਂ, ਸਕੂਲ ਦੇ ਪ੍ਰਸ਼ਾਸਕ ਡਾ. ਹਰਦੀਪ ਇੰਸਾਂ ਨੇ ਹਾਕੀ ਖਿਡਾਰੀ ਅਮਿਤ ਇੰਸਾਂ ਤੇ ਉਨ੍ਹਾਂ ਦੇ ਕੋਚ ਬ੍ਰਜਭੂਸ਼ਣ ਇੰਸਾਂ ਨੂੰ ਬੁੱਕੇ ਦੇ ਕੇ ਅਤੇ ਮਿਠਾਈ ਖੁਆਕੇ ਜ਼ੋਰਦਾਰ ਸਵਾਗਤ ਕੀਤਾ ਸਕੂਲ ਕੰਪਲੈਕਸ ‘ਚ ਅਮਿਤ ਇੰਸਾਂ ਦੇ ਪਹੁੰਚਣ ‘ਤੇ ਸਾਥੀ ਖਿਡਾਰੀਆਂ ਨੇ ਉਨ੍ਹਾਂ ਨੂੰ ਮੋਢੇ ‘ਤੇ ਚੁੱਕ ਕੇ ਅੰਦਰ ਲੈ ਕੇ ਗਏ।
ਅਮਿਤ ਇੰਸਾਂ ਦਾ ਗੋਲਡ ਲੈ ਕੇ ਆਉਣਾ ਸਰਸਾ ਲਈ ਮਾਣ ਦੀ ਗੱਲ
ਲਘੂ ਸਕੱਤਰੇਤ ਸਥਿਤ ਕਮਿਸ਼ਨ ਦਫ਼ਤਰ ‘ਚ ਡੀਸੀ ਸ਼ਰਨਦੀਪ ਕੌਰ ਬਰਾੜ ਨੇ 5ਵੀਂ ਏਸ਼ੀਅਨ ਸਕੂਲ ਗੇਮਜ਼ ਹਾਕੀ ਚੈਂਪੀਅਨਸ਼ਿਪ ਦੇ ਅੰਡਰ-18 ਉਮਰ ਵਰਗ ‘ਚ ਜੇਤੂ ਰਹੀ ਪਾਰਤੀ ਟੀਮ ਦੇ ਖਿਡਾਰੀ ਅਮਿਤ ਇੰਸਾਂ ਨੂੰ ਉਸਦੀ ਪ੍ਰਾਪਤੀਆਂ ਤੇ ਉਨ੍ਹਾਂ ਦੇ ਤਜ਼ਰਬਿਆਂ ਨੂੰ ਜਾਣਿਆ ਸ੍ਰੀਮਤੀ ਬਰਾੜ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਇਹ ਸਰਸਾ ਜ਼ਿਲ੍ਹੇ ਦੇ ਲਈ ਬਹੁਤ ਮਾਣ ਦੀ ਗੱਲ ਹੈ ਕਿ 5ਵੀਂ ਏਸ਼ੀਅਨ ਸਕੂਲ ਗੇਮਜ਼ ਹਾਕੀ ਚੈਂਪੀਅਨਸ਼ਿਪ ‘ਚ ਪੂਰੇ ਪ੍ਰਦੇਸ਼ ਤੋਂ ਦੋ ਖਿਡਾਰੀਆਂ ਨੇ ਹਿੱਸਾ ਲਿਆ, ਉਨ੍ਹਾਂ ‘ਚੋਂ ਇੱਕ ਸਰਸਾ ਦੇ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਤੋਂ ਹੈ ਉਨ੍ਹਾਂ ਕਿਹਾ ਕਿ ਇਸ ਖਿਡਾਰੀ ‘ਤੇ ਜ਼ਿਲ੍ਹੇ ਨੂੰ ਮਾਣ ਹੈ ਤੇ ਉਨ੍ਹਾਂ ਨੇ ਪੂਰੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ ਉਨ੍ਹਾਂ ਅਮਿਤ ਇੰਸਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨ ਚਿੰਨ੍ਹ ਦਿੱਤਾ ਤੇ ਉਨ੍ਹਾਂ ਦੇ ਉਜੱਵਲ ਭਵਿੱਖ ਦੀ ਕਾਮਨਾ ਕੀਤੀ।
ਫਾਈਨਲ ‘ਚ ਮਲੇਸ਼ੀਆ ਨੂੰ 5-1 ਨਾਲ ਹਰਾਇਆ
ਇਸ ਮੌਕੇ ਮੀਡੀਆ ਨਾਲ ਰੂ-ਬ-ਰੂ ਹੁੰਦਿਆਂ ਹਾਕੀ ਖਿਡਾਰੀ ਅਮਿਤ ਇੰਸਾਂ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੇ ਭੋਪਾਲ ‘ਚ ਹੋਈ 5ਵੀਂ ਏਸ਼ੀਅਨ ਸਕੂਲ ਗੇਮਜ਼ ਹਾਕੀ ਚੈਂਪੀਅਨਸ਼ਿਪ ‘ਚ ਭਾਰਤੀ ਟੀਮ ਤੋਂ ਇਲਾਵਾ ਸ੍ਰੀਲੰਕਾ, ਥਾਈਲੈਂਡ, ਯੂਏਈ, ਚਾਈਨਾ, ਸਿੰਗਾਪੁਰ, ਮਲੇਸ਼ੀਆ ਸਮੇਤ 8 ਦੇਸ਼ਾਂ ਦੀਆਂ ਟੀਮਾਂ ਨੇ ਹਿੱਸਾ ਲਿਆ ਇਸ ਚੈਂਪੀਅਨਸ਼ਿਪ ‘ਚ ਭਾਰਤੀ ਟੀਮ ਜੇਤੂ ਤੇ ਮਲੇਸ਼ੀਆ ਦੀ ਟੀਮ ਉਪ ਜੇਤੂ ਰਹੀ ਉਨ੍ਹਾਂ ਕਿਹਾ ਕਿ ਪਾਪਾ ਕੋਚ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਦੇ ਅਸ਼ੀਰਵਾਦ ਤੇ ਕੋਚਿੰਗ ਦੀ ਬਦੌਲਤ ਹੀ ਅੱਜ ਉਹ ਇਸ ਮੁਕਾਮ ‘ਤੇ ਪਹੁੰਚਿਆ ਹੈ। (Sports News)
ਕੌਮਾਂਤਰੀ ਪੱਧਰ ‘ਤੇ ਚਮਕਾਇਆ ਦੇਸ਼ ਤੇ ਸੰਸਥਾ ਦਾ ਨਾਂਅ
ਸਟੇਟ ਤੇ ਸੀਬੀਐੱਸਈ ‘ਚ ਜਿੱਤ ਚੁੱਕਿਆ ਹੈ 11 ਗੋਲਡ 7ਜੁਲਾਈ 2001 ਨੂੰ ਪੈਦਾ ਹੋਏ ਅਮਿਤ ਇੰਸਾਂ ਹੁਣ ਤੱਕ ਸਟੇਟ ਤੇ ਸੀਬੀਐਸਈ ਖੇਡ ਮੁਕਾਬਲਿਆਂ ‘ਚ 11 ਗੋਲਡ ਮੈਡਲ ਜਿੱਤ ਚੁੱਕਾ ਹੈ ਸਾਲ 2013-14 ‘ਚ ਹਾਕੀ ਖੇਡ ‘ਚ ਹੱਥ ਅਜਮਾਉਣ ਵਾਲੇ ਅਮਿਤ ਇੰਸਾਂ ਨੂੰ ਇਸ ਸਾਲ ਸੀਬੀਐਸਈ ਨੈਸ਼ਨਲ ‘ਚ ਗੋਲਡ ਮੈਡਲਿਸਟ ਬਣਨ ਦਾ ਮਾਣ ਪ੍ਰਾਪਤ ਹੋਇਆ ਸਟੇਟ ਮੁਕਾਬਲੇ ‘ਚ ਅਮਿਤ ਇੰਸਾਂ ਨੇ 7 ਸੋਨ, 2 ਚਾਂਦੀ, 3 ਬ੍ਰਾਂਜ ਮੈਡਲ ਆਪਣੇ ਨਾਂਅ ਕੀਤੇ ਹਨ ਇਸ ਤੋਂ ਇਲਾਵਾ ਨੈਸ਼ਨਲ ਮੁਕਾਬਲੇ ‘ਚ 1 ਬ੍ਰਾਂਜ ਤੇ 5 ਵਾਰ ਮੁਕਾਬਲੇ ‘ਚ ਭਾਗ ਲੈ ਚੁੱਕਾ ਹੈ ਸੀਬੀਐਸਈ ਦੀ ਮੁਕਾਬਲੇ ‘ਚ 4 ਸੋਨ, ਇੱਕ ਚਾਂਦੀ ਤੇ ਇੱਕ ਬ੍ਰਾਂਜ ਤਮਗਾ ਹਾਸਲ ਕਰ ਚੁੱਕਾ ਹੈ।
ਇਹ ਰਹੇ ਮੌਜ਼ੂਦ
ਇਸ ਮੌਕੇ ਸੁਸ਼ਾਸਨ ਸਹਾਇਕਾ ਵਰਸ਼ਾਲੀ ਖੰਡੇਲਵਾਲ, ਡੀਈਓ ਡਾ. ਯੱਗਦੱਤ ਵਰਮਾ, ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਦੇ ਸਪੋਰਟਸ ਇੰਚਾਰਜ਼ ਚਰਨਜੀਤ ਇੰਸਾਂ, ਕਾਲਜ ਦੇ ਪ੍ਰਚਾਰਿਆ ਡਾ. ਐਸ ਬੀ ਆਨੰਦ ਇੰਸਾਂ, ਸਕੂਲ ਵਾਰਡਨ ਐਸਬੀਐਸ ਦਰਬਾਰਾ ਸਿੰਘ ਇੰਸਾਂ, ਸਕੂਲ ਦੇ ਪ੍ਰਿੰਸੀਪਲ ਆਰਕੇ ਧਵਨ ਇੰਸਾਂ, ਪ੍ਰਸ਼ਾਸਕ ਡਾ. ਹਰਦੀਪ ਇੰਸਾਂ, ਖੇਡ ਵਿਭਾਗ ਦੇ ਈਏਓ ਅਜੀਤ ਸਿੰਘ, ਜੈ ਸਿੰਘ ਸੁਪਰੀਡੈਂਟ, ਏਈਓ ਦੇ ਐਸੀਸਟੈਂਟ ਦਇਆ ਕੁਮਾਰ, ਅਜਮੇਰ ਇੰਸਾਂ, ਕੋਚ ਗੁਗਨ ਇੰਸਾਂ, ਅਮਨਪ੍ਰੀਤ ਇੰਸਾਂ, ਲਲਿਤ ਇੰਸਾਂ, ਰਵਿੰਦਰ ਇੰਸਾਂ, ਗਜੇਂਦਰ ਇੰਸਾਂ, ਨਰੇਸ਼ ਕੁਮਾਰ ਇੰਸਾਂ ਸਮੇਤ ਅਨੇਕ ਪਤਵੰਤੇ ਤੇ ਸਕੂਲ ਸਟਾਫ਼ ਦੇ ਮੈਂਬਰ ਹਾਜ਼ਰ ਸਨ।