ਸਿਰਮੌਰ ਪੱਤਰਕਾਰ ਤੇ ਪੰਜਾਬੀ ਲੇਖਕ ਸੁਰਜਨ ਸਿੰਘ ਜੀਰਵੀ ਦਾ ਕੈਨੇਡਾ ’ਚ ਦੇਹਾਂਤ

Writer Sujan Singh Zirvi
ਸਿਰਮੌਰ ਪੱਤਰਕਾਰ ਤੇ ਪੰਜਾਬੀ ਲੇਖਕ ਸੁਰਜਨ ਸਿੰਘ ਜੀਰਵੀ ਦਾ ਕੈਨੇਡਾ ’ਚ ਦੇਹਾਂਤ

(ਸੱਚ ਕਹੂੰ ਨਿਊਜ਼) ਲੁਧਿਆਣਾ। (Writer Sujan Singh Zirvi) ਇਸਪਾਤੀ ਇਰਾਦੇ ਵਾਲੇ ਹਸਮੁਖ ਪੱਤਰਕਾਰ ਸੁਰਜਨ ਸਿੰਘ ਜੀਰਵੀ ਦਾ ਕੈਨੇਡਾ ਦੇ ਓਨਟਾਰੀਓ ਸੂਬੇ ਵਿੱਚ ਟੋਰੰਟੋ ਇਲਾਕੇ ਵਿੱਚ ਦੇਹਾਂਤ ਹੋ ਗਿਆ ਹੈ। ਪੰਜਾਬ ਰਹਿੰਦਿਆਂ ਉਹ ਰੋਜਾਨਾ ਅਖਬਾਰ ਨਵਾਂ ਜਮਾਨਾ ਦੇ ਸੰਪਾਦਕ ਸਨ। ਉਨ੍ਹਾਂ ਨੂੰ ਬਾਬਾ ਗੁਰਬਖਸ ਸਿੰਘ ਬੰਨੂਆਣਾ ਵਾਂਗ ਹੀ ਪੱਤਰਕਾਰਾਂ ਦੇ ਪੱਤਰਕਾਰ ਉਸਤਾਦ ਹੋਣ ਦਾ ਸਰਫ ਹਾਸਲ ਸੀ।

ਇਹ ਵੀ ਪੜ੍ਹੋ : ਕਲਿਯੁਗੀ ਪੁੱਤਰ ਵੱਲੋਂ ਮਾਂ ਦਾ ਬੇਰਹਿਮੀ ਨਾਲ ਕਤਲ

ਇਹ ਜਾਣਕਾਰੀ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਤੇ ਜੀਰਵੀ ਨਾਲ ਨਵਾਂ ਜਮਾਨਾ ’ਚ ਲਗਭਗ ਸਾਢੇ ਸੱਤ ਸਾਲ ਕੰਮ ਕਰ ਚੁੱਕੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਜੌਹਲ ਨੇ ਜੀਰਵੀ ਪਰਿਵਾਰ ਦੇ ਹਵਾਲੇ ਨਾਲ ਦਿੱਤੀ ਹੈ। ਪਿਛਲੇ ਲੰਮੇ ਸਮੇਂ ਤੋਂ ਸੁਰਜਨ ਜੀਰਵੀ ਕੈਨੇਡਾ ਵੱਸਦੇ ਸਨ ਅਤੇ ਉਥੇ ਵੱਸਦੇ ਲੇਖਕਾਂ ਤੇ ਨਵ ਸਿਰਜਕਾਂ ਵਿੱਚ ਹਰਮਨ ਪਿਆਰੇ ਸਨ।

LEAVE A REPLY

Please enter your comment!
Please enter your name here