ਸਾਡੇ ਨਾਲ ਸ਼ਾਮਲ

Follow us

11.8 C
Chandigarh
Monday, February 2, 2026
More
    Home Breaking News ਡਗ ਆਊਟ ’ਚ ਬੈਠ...

    ਡਗ ਆਊਟ ’ਚ ਬੈਠੇ ਸਿਰਾਜ ਦੇ ਰੋਹਿਤ ਸ਼ਰਮਾ ਨੇ ਜੜਿਆ ਥੱਪੜ, ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ

    ਡਗ ਆਊਟ ’ਚ ਬੈਠੇ ਸਿਰਾਜ ਦੇ ਰੋਹਿਤ ਸ਼ਰਮਾ ਨੇ ਜੜਿਆ ਥੱਪੜ, ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ

    (ਸੱਚ ਕਹੁੂੰ ਨਿਊਜ਼) ਜੈਪੁਰ । ਭਾਰਤ-ਨਿਊਜ਼ੀਲੈਂਡ ਦਰਮਿਆਨ ਖੇਡੇ ਗਏ ਪਹਿਲੇ ਟੀ-20 ਮੈਚ ’ਚ ਭਾਰਤ ਨੇ ਰੋਮਾਂਚਕ ਮੈਚ ’ਚ ਜਿੱਤ ਦਰਜ ਕੀਤੀ ਇਸ ਮੈਚ ਦੌਰਾਨ ਇੱਕ ਘਟਨਾ ਘਟੀ ਜੋ ਕਿ ਸ਼ੋਸਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ ਦਰਅਸਨ ਰੋਹਿਤ ਸ਼ਰਮਾ ਤੇ ਮੁਹੰਮਦ ਸਿਰਾਜ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ।

    ਵੀਡੀਓ ’ਚ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਤੇਜ਼ ਗੇਂਦਬਾਜ ਮੁਹੰਮਦ ਸਿਰਾਜ ਨੂੰ ਥੱਪੜ ਮਾਰਦੇ ਨਜ਼ਰ ਆ ਰਹੇ ਹਨ ਜਦੋਂ ਭਾਰਤੀ ਟੀਮ ਨਿਊਜੀਲੈਂਡ ਵੱਲੋਂ ਦਿੱਤੇ ਗਏ ਟੀਚੇ ਦਾ ਪਿੱਛਾ ਕਰ ਰਹੀ ਸੀ ਉਦੋਂ ਰੋਹਿਤ, ਸਿਰਾਜ ਡਗਆਊਟ ’ਚ ਬੈਠੇ ਸਨ ਸਾਰੇ ਖਿਾਿਰੀ ਇੱਕ ਦੂਜੇ ਨਾਲ ਗੱਲ ਕਰ ਰਹੇ ਸਨ ਅਚਾਨਕ ਰੋਹਿਤ ਸ਼ਰਾਜ ਨੂੰ ਥੱਪੜ ਮਾਰਦੇ ਨਜ਼ਰ ਆਏ। ਇਹ ਦਿ੍ਰਸ਼ ਕੈਮਰੇ ’ਚ ਕੈਦ ਹੋ ਗਿਆ ਕੁਝ ਦੇਰ ਬਾਅਦ ਹੀ ਇਹ ਵੀਡੀਓ ਖੂਬ ਵਾਇਰਲ ਹੋ ਗਿਆ ਵੀਡੀਓ ਵੇਖ ਕੇ ਇੰਜ ਲੱਗਦਾ ਹੈ ਕਿ ਦੋਵੇਂ ਖਿਡਾਰੀ ਮਸਤੀ ਦੇ ਮੂੜ ’ਚ ਸਨ ਤੇ ਇਸ ਦੌਰਾਨ ਮਜਾਕ ’ਚ ਰੋਹਿਤ ਨੇ ਸਿਰਾਜ ਨੂੰ ਥੱਪੜ ਮਾਰਿਆ।

    ਮੈਚ ’ਚ ਜ਼ਖਮੀ ਹੋ ਗਏ ਸਿਰਾਜ, ਪੱਟੀ ਬੰਨ੍ਹ ਕੇ ਕੀਤੀ ਗੇਂਦਬਾਜ਼ੀ

    ਨਿਊਜ਼ੀਲੈਂਡ ਖਿਲਾਫ਼ ਮੈਚ ਦੌਰਾਨ ਮੁਹੰਮਦ ਸਿਰਾਜ ਗੇਂਦਬਾਜ਼ ਕਰਦੇ ਸਮੇਂ ਜ਼ਖਮੀ ਹੋ ਗਏ ਸਨ ਇਸ ਦੌਰਾਨ ਉਨ੍ਹਾਂ ਦੇ ਹੱਥੋਂ ਖੂਨ ਵੀ ਨਿਕਲ ਆਇਆ ਸੀ ਤੁਰੰਤ ਮੈਦਾਨ ’ਤੇ ਫੀਜੀਓ ਨੂੰ ਸੱਦਿਆ ਗਿਆ ਨਿਊਜ਼ੀਲੈਂਡ ਦੀ ਪਾਰੀ ਦੇ ਆਖਰੀ ਓਵਰ ’ਚ ਇਹ ਘਟਨਾ ਘਟੀ ਬਾਅਦ ’ਚ ਪੱਟੀ ਬੰਨ ਕੇ ਸਿਰਾਜ ਗੇਂਦਬਾਜ਼ੀ ਕਰਦੇ ਨਜ਼ਰ ਆਏ ਸਿਰਾਜ ਨੇ ਆਖਰੀ ਓਵਰ ’ਚ 7 ਦੌੜਾਂ ਦੇ ਕੇ ਇੱਕ ਵਿਕਟ ਲਈ ਸਿਰਾਜ ਨੇ 4 ਓਵਰਾਂ ’ਚ 39 ਦੌੜਾਂ ਦਿੱਤੀਆਂ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ