ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News Singhewala Cr...

    Singhewala Cracker Factory: ਸਿੰਘੇਵਾਲਾ ਪਟਾਕਾ ਫੈਕਟਰੀ ਦੇ ਮਾਲਕ ਗ੍ਰਿਫ਼ਤਾਰ, ਅਗਲੇਰੀ ਕਾਰਵਾਈ ਸ਼ੁਰੂ

    Singhewala Cracker Factory
    Singhewala Cracker Factory: ਸਿੰਘੇਵਾਲਾ ਪਟਾਕਾ ਫੈਕਟਰੀ ਦੇ ਮਾਲਕ ਗ੍ਰਿਫ਼ਤਾਰ, ਅਗਲੇਰੀ ਕਾਰਵਾਈ ਸ਼ੁਰੂ

    Singhewala Cracker Factory: ਲੰਬੀ/ਕਿੱਲਿਆਂਵਾਲੀ (ਮੇਵਾ ਸਿੰਘ)। ਥਾਣਾ ਕਿਲਿਆਂਵਾਲੀ ਪੁਲਿਸ ਵੱਲੋਂ ਸਿੰਘੇਵਾਲਾ ਧਮਾਕਾ ਮਾਮਲੇ ਵਿਚ ਤਰਸੇਮ ਸਿੰਘ ਪੁੱਤਰ ਨਾਇਬ ਸਿੰਘ ਅਤੇ ਨਵਰਾਜ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਸਿੰਘੇਵਾਲਾ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਨੂੰਨੀ ਕਾਰਵਾਈ ਵਿੱਢ ਦਿੱਤੀ ਹੈ।

    ਦੱਸ ਦਈਏ ਕਿ ਬੀਤੇ ਦਿਨੀਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸਿੰਘੇਵਾਲਾ ਵਿੱਚ ਇੱਕ ਪਟਾਕਿਆਂ ਦੀ ਫੈਕਟਰੀ ਵਿੱਚ ਹੋਏ ਧਮਾਕੇ ਕਾਰਨ ਉਥੇ ਕੰਮ ਕਰਨ ਵਾਲੇ 5 ਮਜ਼ਦੂਰਾਂ ਦੀ ਦਰਦਨਾਕ ਮੌਤ ਤੇ ਲਗਭਗ 28 ਜਣੇ ਜਖ਼ਮੀ ਹੋ ਗਏ। ਇਨ੍ਹਾਂ ’ਚੋਂ ਕੁਝ ਜਖ਼ਮੀ ਏਮਜ਼ ਬਠਿੰਡਾ ਤੇ ਕੁਝ ਸਰਕਾਰੀ ਹਸਪਤਾਲ ਵਿਚ ਦਾਖਲ ਹਨ। ਡਾਕਟਰਾਂ ਅਨੁਸਾਰ ਜਖ਼ਮੀਆਂ ਵਿਚ 2 ਜਾਂ 3 ਨੂੰ ਛੱਡ ਕੇ ਲਗਭਗ ਬਾਕੀ ਸਾਰੇ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ।

    ਬਚਾਅ ਕਾਰਜਾਂ ਨੂੰ ਬੜੀ ਤੇਜ਼ੀ ਤੇ ਸਮਝਦਾਰੀ ਨਾਲ ਨੇਪਰੇ ਚਾੜ੍ਹਿਆ | Singhewala Cracker Factory

    ਇਸ ਘਟਨਾ ਦਾ ਪਤਾ ਲੱਗਦਿਆਂ ਹੀ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਝੱਟ ਪਹੁੰਚ ਗਏ ਸਨ ਤੇ ਉਨ੍ਹਾਂ ਬਚਾਅ ਕਾਰਜ ਚਲਾ ਕੇ 30 ਜਣਿਆਂ ਦੀ ਜਾਨ ਬਚਾਈ। ਬਲਾਕ ਡੱਬਵਾਲੀ, ਲੰਬੀ ਤੇ ਹੋਰ ਨੇੜਲੇ ਬਲਾਕ ਦੇ ਸੇਵਾਦਾਰਾਂ ਨੂੰ ਸਨੇਹਾ ਲਾਇਆ ਗਿਆ ਤੇ ਜੋ ਕਰੀਬ ਅੱਧੇ ਘੰਟੇ ਦੇ ਵਿਚ ਘਟਨਾ ਵਾਲੀ ਸਥਾਨ ਤੇ ਪਹੁੰਚ ਗਏ ਤੇ ਨਾਲੋ-ਨਾਲ ਬਚਾਅ ਕਾਰਜਾਂ ਵਿਚ ਜੁਟ ਗਏ।

    Read Also : Body Donation: ਪਿੰਡ ਬਾਂਡੀ ਦੀ ਮਾਤਾ ਜੰਗੀਰ ਕੌਰ ਇੰਸਾਂ ਬਣੀ ਪਿੰਡ ਦੀ ਚੌਥੀ ਸਰੀਰਦਾਨੀ