ਸਿੰਗਾਪੁਰ ਗ੍ਰਾਂ ਪ੍ਰੀ: ਵੀਟਲ ਨੂੰ ਪਛਾੜ ਹੈਮਿਲਟਨ ਬਣੇ ਚੈਂਪੀਅਨ

SINGAPORE, SEP 16 :- Mercedes' Lewis Hamilton celebrates on theÊpodiumÊafter winning the race alongside second placed Red Bull's Max Verstappen and third placed Ferrari's Sebastian Vettel, Formula One F1 - Singapore Grand Prix - Marina Bay Street Circuit, Singapore - September 16, 2018 REUTERS-32R

ਪਿਛਲੀਆਂ ਪੰਜ ਰੇਸਾਂ ‘ਚ ਚੌਥੀ ਜਿੱਤ

 

ਨਵੀਂ ਦਿੱਲੀ, 17 ਸਤੰਬਰ

 
ਮਰਸਡੀਜ਼ ਦੇ ਬਰਤਾਨਵੀ ਡਰਾਈਵਰ ਲੁਈਸ ਹੈਮਿਲਟਨ ਨੇ ਸਿੰਗਾਪੁਰ ਗ੍ਰਾਂ ਪ੍ਰੀ ਰੇਸ ਜਿੱਤ ਕੇ ਫਾਰਮੂਲਾ ਵਨ ਚੈਂਪੀਅਨਸ਼ਿਪ ‘ਚ ਫੇਰਾਰੀ ਦੇ ਡਰਾਈਵਰ ਸੇਬੇਸਟਿਅਨ ਵੀਟਲ ‘ਤੇ 40 ਅੰਕਾਂ ਦਾ ਵਾਧਾ ਹਾਸਲ ਕਰ ਲਿਆ ਫੇਰਾਰੀ ਟੀਮ ਦੀਆਂ ਰਣਨੀਤੀਆਂ ਕਾਰਗਰ ਨਹੀਂ ਰਹੀਆਂ ਜਿਸ ਕਾਰਨ ਵੀਟਲ ਨੂੰ ਤੀਸਰੇ ਸਥਾਨ ‘ਤੇ ਸੰਤੋਸ਼ ਕਰਨਾ ਪਿਆ

 
ਪੋਲ ਪੋਜੀਸ਼ਨ ਤੋਂ ਸ਼ੁਰੂਆਤ ਕਰਨ ਵਾਲੇ ਹੈਮਿਲਟਨ ਨੇ 1:51:11.611 ਦੇ ਸਮੇਂ ਨਾਲ ਪਿਛਲੀਆਂ ਪੰਜ ਰੇਸਾਂ ‘ਚ ਚੌਥੀ ਜਿੱਤ ਦਰਜ ਕੀਤੀ ਰੈੱਡ ਬੁਲ ਦੇ ਡਰਾਈਵਰ ਮੈਕਸ ਵਸਟਾਪੇਨ ਨੇ ਹੈਮਿਲਟਨ ਤੋਂ 8.9 ਸੈਕਿੰਡ ਜ਼ਿਆਦਾ ਸਮਾਂ ਲਿਆ ਅਤੇ ਦੂਸਰੇ ਸਥਾਨ ‘ਤੇ ਰਹੇ ਇਸ ਜਿੱਤ ਨਾਲ ਹੈਮਿਲਟਨ ਨੇ 25 ਅੰਕ ਹਾਸਲ ਕੀਤੇ ਜਦੋਂਕਿ 15 ਅੰਕ ਹਾਸਲ ਕਰਨ ਵਾਲੇ ਵੀਟਲ ਲਈ ਬਾਕੀ ਛੇ ਦੌੜਾਂ ਲਈ ਉਹਨਾਂ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਜਿੱਤ ਤੋਂ ਬਾਅਦ ਹੈਮਿਲਟਨ ਨੇ ਕਿਹਾ ਕਿ ਇੰਝ ਲੱਗ ਰਿਹਾ ਸੀ ਕਿ ਮੈਂ ਆਪਣੇ ਜੀਵਨ ਦੀ ਸਭ ਤੋਂ ਲੰਮੀ ਰੇਸ ਵਿੱਚੋਂ ਇੱਕ ਵਿੱਚ ਭਾਗ ਲੈ ਰਿਹਾ ਹਾਂ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।