ਵਿਸ਼ਵ ਦੀ ਨੰਬਰ ਇੱਕ ਖਿਡਾਰੀ ਨਾਲ ਹੋਵੇਗਾ ਫਾਈਨਲ | PV Sindhu
ਜਕਾਰਤਾ, (ਏਜੰਸੀ)। ਰਿਓ ਓਲੰਪਿਕ ਖੇਡਾਂ ਦੀ ਚਾਂਦੀ ਤਗਮਾ ਜੇਤੂ ਭਾਰਤ ਦੀ ਪੀਵੀ ਸਿੰਧੂ ਨੇ 18ਵੀਆਂ ਏਸ਼ੀਆਈ ਖੇਡਾਂ ਦੀ ਬੈਡਮਿੰਟਨ ਈਵੇਂਟ ਦੇ ਮਹਿਲਾ ਸਿੰਗਲ ਸੋਨ ਤਗਮੇ ਦੇ ਮੁਕਾਬਲੇ ‘ਚ ਪਹੁੰਚ ਕੇ ਇਤਿਹਾਸ ਰਚ ਦਿੱਤਾ ਅਤੇ ਇਹ ਪ੍ਰਾਪਤੀ ਹਾਸਲ ਕਰਨ ਵਾਲੀ ਉਹ ਪਹਿਲੀ ਭਾਰਤੀ ਖਿਡਾਰੀ ਬਣ ਗਈ ਜਦੋਂਕਿ ਸਾਇਨਾ ਨੇਹਵਾਲ ਨੂੰ ਸੈਮੀਫਾਈਨਲ ‘ਚ ਹਾਰ ਕੇ ਕਾਂਸੀ ਤਗਮੇ ਨਾਲ ਸੰਤੋਸ਼ ਕਰਨਾ ਪਿਆ
ਸਿੰਧੂ ਭਾਰਤ ਦੀ ਪਹਿਲੀ ਬੈਡਮਿੰਟਨ ਖਿਡਾਰੀ ਬਣ ਗਈ ਹੈ। (PV Sindhu)
ਜਿਸਨੇ ਏਸ਼ੀਆਈ ਖੇਡਾਂ ਦੇ ਫਾਈਨਲ ‘ਚ ਪ੍ਰਵੇਸ਼ ਕੀਤਾ ਹੈ ਉਸਨੇ ਮਹਿਲਾ ਸਿੰਗਲ ਸੈਮੀਫਾਈਨਲ ਮੁਕਾਬਲੇ ‘ਚ ਭਾਰਤੀ ਸਮਰਥਕਾਂ ਦੀ ਵੱਡੀ ਗਿਣਤੀ ਸਾਮਣੇ ਦੂਸਰਾ ਦਰਜਾ ਪ੍ਰਾਪਤ ਜਾਪਾਨ ਦੀ ਅਕਾਨੇ ਯਾਮਾਗੁਚੀ ਵਿਰੁੱਧ 66 ਮਿੰਟ ਤੱਕ ਚੱਲੇ ਰੋਮਾਂਚਕ ਮੁਕਾਬਲੇ ਨੂੰ 21-17, 15-21, 21-10 ਨਾਲ ਜਿੱਤਿਆ ਸਿੰਧੂ ਦੇ ਫਾਈਨਲ ‘ਚ ਪਹੁੰਚਣ ਅਤੇ ਸਾਇਨਾ ਨੂੰ ਕਾਂਸੀ ਤਗਮਾ ਮਿਲਣ ਨਾਲ ਭਾਰਤ ਦਾ ਏਸ਼ੀਆਈ ਖੇਡਾਂ ਦੇ ਸਿੰਗਲ ਮੁਕਾਬਲੇ ‘ਚ ਪਿਛਲੇ 36 ਸਾਲਾਂ ਦਾ ਸੋਕਾ ਸਮਾਪਤ ਹੋ ਗਿਆ ਹੈ ਸਈਅਦ ਮੋਦੀ ਨੇ ਆਖ਼ਰੀ ਵਾਰ 1982 ਦੇ ਨਵੀਂ ਦਿੱਲੀ ਏਸ਼ੀਆਈ ਖੇਡਾਂ ‘ਚ ਪੁਰਸ਼ ਸਿੰਗਲ ਵਰਗ ‘ਚ ਕਾਂਸੀ ਤਗਮਾ ਜਿੱਤਿਆ ਸੀ।
ਦੂਸਰੀ ਗੇਮ ‘ਚ ਯਾਮਾਗੁਚੀ ਨੇ ਦਿੱਤੀ ਟੱਕਰ | PV Sindhu
ਵਿਸ਼ਵ ਦੀ ਤੀਸਰੇ ਨੰਬਰ ਦੀ ਸਿੰਧੂ ਨੇ ਯਾਮਾਗੁਚੀ ਵਿਰੁੱਧ ਪਹਿਲਾ ਗੇਮ ਜਿੱਤਿਆ ਪਰ ਯਾਮਾਗੁਚੀ ਨੇ ਦੂਸਰੀ ਗੇਮ ‘ਚ ਕਿਤੇ ਬਿਹਤਰ ਖੇਡ ਦਿਖਾਈ ਅਤੇ 8-10 ਨਾਲ ਸਿੰਧੂ ਤੋਂ ਪੱਛੜਨ ਬਾਅਦ ਲਗਾਤਾਰ ਭਾਰਤੀ ਖਿਡਾਰੀ ਨੂੰ ਗਲਤੀ ਕਰਨ ਲਈ ਮਜ਼ਬੂਰ ਕੀਤਾ ਅਤੇ 11-10 ਅਤੇ 16-12 ਨਾਲ ਵਾਧਾ ਬਣਾ ਲਿਆ ਸਿੰਧੂ ‘ਤੇ ਦਬਾਅ ਵਧਦਾ ਗਿਆ ਅਤੇ ਇੱਕ ਸਮੇਂ ਯਾਮਾਗੁਚੀ ਨੇ ਸਕੋਰ 17-14 ਪਹੁੰਚਾ ਦਿੱਤਾ ਅਤੇ ਫਿਰ 20-15 ‘ਤੇ ਗੇਮ ਪੁਆਇੰਟ ਜਿੱਤ ਕੇ 21-15 ਨਾਲ ਗੇਮ ਜਿੱਤੀ ਅਤੇ ਮੁਕਾਬਲਾ 1-1 ਨਾਲ ਬਰਾਬਰ ਪਹੁੰਚਾ ਦਿੱਤਾ।
ਫ਼ੈਸਲਾਕੁੰਨ ਗੇਮ ‘ਚ ਲਗਾਤਾਰ 50 ਸ਼ਾੱਟ ਦੀ ਲੰਮੀ ਰੈਲੀ | PV Sindhu
ਫ਼ੈਸਲਾਕੁੰਨ ਗੇਮ ਹੋਰ ਵੀ ਰੋਮਾਂਚਕ ਰਹੀ ਜਿਸ ਵਿੱਚ ਸਿੰਧੂ ਨੇ ਲਗਾਤਾਰ ਚਾਰ ਅੰਕ ਲੈਂਦੇ ਹੋਏ 7-3 ਦਾ ਵਾਧਾ ਬਣਾਇਆ ਫ਼ੈਸਲਾਕੁੰਨ ਗੇਮ ‘ਚ ਬ੍ਰੇਕ ਦੇ ਸਮੇਂ ਸਿੰਧੂ 11-7 ਨਾਲ ਅੱਗੇ ਸੀ ਇਸ ਵਾਧੇ ਨਾਲ ਸਿੰਧੂ ਦਾ ਹੌਂਸਲਾ ਲਗਾਤਾਰ ਵਧਦਾ ਜਾ ਰਿਹਾ ਸੀ ਅਤੇ ਉਸਨੇ 50 ਸ਼ਾੱਟ ਦੀ ਲੰਮੀ ਰੈਲੀ ਜਿੱਤ ਕੇ 16-8 ਦਾ ਵਾਧਾ ਬਣਾ ਲਿਆ ਐਨਾ ਪੱਛੜਨ ਤੋਂ ਬਾਅਦ ਯਾਮਾਗੁਚੀ ਲਈ ਵਾਪਸੀ ਕਰਨਾ ਮੁਸ਼ਕਲ ਹੋ ਗਿਆ ਸਿੰਧੂ ਨੇ 20-10 ਦੇ ਸਕੋਰ ‘ਤੇ ਜ਼ਬਰਦਸਤ ਸਮੈਸ਼ ਲਾਈ ਅਤੇ ਮੈਚ ਸਮਾਪਤ ਕਰ ਦਿੱਤਾ ਮੈਚ ਜਿੱਤਦੇ ਹੀ ਸਿੰਧੂ ਨੇ ਜ਼ਬਰਦਸਤ ਹੁੰਕਾਰ ਨਾਲ ਜਿੱਤ ਦਾ ਜਸ਼ਨ ਮਨਾਇਆ। (PV Sindhu)
ਫ਼ਾਈਨਲ ‘ਚ ਹਾਰ ਦਾ ਦਬਾਅ ਰਹੇਗਾ ਸਿੰਧੂ ‘ਤੇ | PV Sindhu
23 ਸਾਲ ਦੀ ਸਿੰਧੂ ਹੁਣ ਫ਼ਾਈਨਲ ‘ਚ ਭਾਰਤ ਨੂੰ ਪਹਿਲਾ ਏਸ਼ੀਆਈ ਸੋਨ ਤਗਮਾ ਦਿਵਾਉਣ ਲਈ ਸਾਇਨਾ ਨੂੰ ਸੈਮੀਫਾਈਨਲ ‘ਚ ਹਰਾਉਣ ਵਾਲੀ ਵਿਸ਼ਵ ਦੀ ਨੰਬਰ ਇੱਕ ਖਿਡਾਰੀ ਚੀਨੀ ਤਾਈਪੇ ਦੀ ਤਾਈ ਜੂ ਵਿਰੁੱਧ ਨਿੱਤਰੇਗੀ ਦੁਨੀਆਂ ਦੀ ਨੰਬਰ ਇੱਕ ਖਿਡਾਰੀ ਜੂ ਇਸ ਸਮੇਂ ਜ਼ਬਰਦਸਤ ਲੈਅ ‘ਚ ਹੈ ਅਤੇ ਉਸਨੂੰ ਹਰਾਉਣਾ ਸਖ਼ਤ ਚੁਣੌਤੀ ਹੋਵੇਗੀ ਸਿੰਧੂ ਨੂੰ ਸੋਨ ਤਗਮਾ ਜਿੱਤਣ ਲਈ ਫਾਈਨਲ ‘ਚ ਹਾਰਨ ਦਾ ਅੜਿੱਕਾ ਤੋੜਨਾ ਹੋਵੇਗਾ ਸਿੰਧੂ 2016 ਦੀਆਂ ਰਿਓ ਓਲੰਪਿਕ, ਇਸ ਸਾਲ ਦੀਆਂ ਰਾਸ਼ਟਰਮੰਡਲ ਖੇਡਾਂ ਅਤੇ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ‘ਚ ਹਾਰ ਕੇ ਚਾਂਦੀ ਤਗਮਾ ਹੀ ਜਿੱਤ ਸਕੀ ਸੀ ਅਤੇ ਉਸਨੂੰ ਇੱਕ ਵਾਰ ਫਿਰ ਫਾਈਨਲ ਦੀ ਰੁਕਾਵਟ ਤੋਂ ਬਾਹਰ ਨਿਕਲ ਕੇ ਦੇਸ਼ ਨੂੰ ਸੋਨ ਤਗਮਾ ਦਿਵਾਉਣ ਦੀ ਜ਼ਿੰਮ੍ਹੇਦਾਰੀ ਹੋਵੇਗੀ।
ਦੁਨੀਆਂ ਦੀ ਨੰਬਰ ਇੱਕ ਖਿਡਾਰਨ ਤੋਂ ਹਾਰੀ ਸਾਇਨਾ | PV Sindhu
ਸਾਇਨਾ ਨੂੰ ਸੈਮੀਫਾਈਨਲ ਮੈਚ ‘ਚ ਅੱਵਲ ਦਰਜਾ ਪ੍ਰਾਪਤ ਚੀਨੀ ਤਾਈਪੇ ਦੀ ਤਾਈ ਜੂ ਦੇ ਹੱਥੋਂ ਲਗਾਤਾਰ ਗੇਮਾਂ ‘ਚ 17-21, 14-21 ਨਾਲ ਮਾਤ ਝੱਲਣੀ ਪਈ ਅਤੇ ਕਾਂਸੀ ਤਗਮੇ ਨਾਲ ਸੰਤੋਸ਼ ਕਰਨਾ ਪਿਆ 10ਵੇਂ ਨੰਬਰ ਦੀ ਸਾਇਨਾ ਨੇ ਪਹਿਲੀ ਗੇਮ ‘ਚ ਜੂ ਵਿਰੁੱਧ ਥੋੜਾ ਸੰਘਰਸ਼ ਕੀਤਾ ਅਤੇ ਇੱਕ ਸਮੇਂ ਸਕੋਰ 8-8 ਨਾਲ ਬਰਾਬਰ ਕਰ ਲਿਆ ਪਰ ਤਾਈਪੇ ਦੀ ਖਿਡਾਰੀ ਨੇ ਫਿਰ ਲਗਾਤਾਰ ਚਾਰ ਅੰਕ ਲੈਂਦੇ ਹੋਏ ਵਾਧਾ ਬਣਾਇਆ ਅਤੇ ਪਹਿਲੀ ਗੇਮ 21-17 ‘ਤੇ ਸਮਾਪਤ ਕਰ ਦਿੱਤੀ। (PV Sindhu)
ਦੂਸਰੀ ਗੇਮ ‘ਚ ਵੀ ਸਾਇਨਾ ਨੇ ਪੱਛੜਨ ਤੋਂ ਬਾਅਦ ਵਾਪਸੀ ਕੀਤੀ ਅਤੇ ਸਕੋਰ 12-12 ਨਾਲ ਬਰਾਬਰ ਕੀਤਾ ਪਰ ਜੂ ਨੇ ਫਿਰ ਵਾਧਾ ਬਣਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਅਤੇ 21-14 ‘ਤੇ ਗੇਮ ਅਤੇ ਮੈਚ ਸਮਪਾਤ ਕਰ ਦਿੱਤਾ ਤਾਈਪੇ ਦੀ ਖਿਡਾਰੀ ਨੇ ਸਾਇਨਾ ਵਿਰੁੱਧ ਆਪਣਾ ਪਿਛਲਾ ਸ਼ਾਨਦਾਰ ਰਿਕਾਰਡ ਬਰਕਰਾਰ ਰੱਖਦੇ ਹੋਏ ਲਗਾਤਾਰ 10ਵੀਂ ਜਿੱਤ ਹਾਸਲ ਕੀਤੀ ਸਾਇਨਾ ਹਾਰ ਗਈ ਪਰ ਉਸਨੂੰ ਇਸ ਗੱਲ ਦਾ ਸੰਤੋਸ਼ ਰਿਹਾ ਕਿ ਉਸਨੇ ਏਸ਼ੀਆਈ ਖੇਡਾਂ ‘ਚ ਤਗਮਾ ਜਿੱਤਣ ਦਾ ਆਪਣਾ ਸੁਪਨਾ ਪੂਰਾ ਕਰ ਲਿਆ ਸਾਇਨਾ ਪਿਛਲੀਆਂ ਏਸ਼ੀਆਈ ਖੇਡਾਂ ਦੇ ਕੁਆਰਟਰ ਫਾਈਨਲ ‘ਚ ਹਾਰੀ ਸੀ ਅਤੇ ਇਸ ਵਾਰ ਉਸਨੇ ਕਾਂਸੀ ਤਗਮਾ ਜਿੱਤਿਆ ਅਤੇ 36 ਸਾਲ ਪਹਿਲਾਂ ਦੀ ਮੋਦੀ ਦੀ ਪ੍ਰਾਪਤੀ ਦੀ ਬਰਾਬਰੀ ਕਰ ਲਈ। (PV Sindhu)
ਸੋਨ ਤਗਮਾ ਦਿਵਾਉਣਾ ਵੱਡੀ ਜ਼ਿੰਮ੍ਹੇਦਾਰੀ : ਸਿੰਧੂ | PV Sindhu
ਵਿਸ਼ਵ ‘ਚ ਤੀਸਰੇ ਨੰਬਰ ਦੀ ਖਿਡਾਰੀ ਸਿੰਧੂ ਏਸ਼ੀਆਈ ਖੇਡਾਂ ‘ਚ ਮਹਿਲਾ ਸਿੰਗਲ ਫਾਈਨਲ ਤੱਕ ਪਹੁੰਚਣ ਵਾਲੀ ਪਹਿਲੀ ਭਾਰਤੀ ਖਿਡਾਰੀ ਬਣੀ ਹੈ ਖ਼ਿਤਾਬੀ ਮੁਕਾਬਲੇ ‘ਚ ਉਹ ਵਿਸ਼ਵ ਦੀ ਨੰਬਰ ਇੱਕ ਖਿਡਾਰੀ ਚੀਨੀ ਤਾਈਪੇ ਦੀ ਤਾਈ ਜੂ ਨਾਲ ਭਿੜੇਗੀ ਸਿੰਧੂ ਨੇ ਸੈਮੀਫਾਈਨਲ ਜਿੱਤਣ ਤੋਂ ਬਾਅਦ ਕਿਹਾ ਕਿ ਮੇਰੇ ਲਈ ਇਹ ਮਾਣ ਦੀ ਗੱਲ ਹੈ ਕਿ ਮੈਂ ਫਾਈਨਲ ‘ਚ ਪਹੁੰਚੀ ਹਾਂ ਅਤੇ ਹੁਣ ਦੇਸ਼ ਨੂੰ ਪਹਿਲਾ ਸੋਨ ਤਗਮਾ ਦਿਵਾਉਣ ਲਈ ਖੇਡਾਂਗੀ ਇਹ ਵੱਡੀ ਜਿੰਮ੍ਹੇਦਾਰੀ ਹੈ ਪਰ ਮੈਂ ਇਸ ਸੋਚ ਕੇ ਨਹੀਂ ਖੇਡਾਂਗੀ ਕਿ ਕਿਸੇ ਵੱਡੀ ਖਿਡਾਰੀ ਵਿਰੁਧ ਖੇਡਣਾ ਹੈ ਸਗੋਂ ਮੈਂ ਫਾਈਨਲ ‘ਚ ਆਪਣਾ 100 ਫੀਸਦੀ ਖੇਡਣ ਦੀ ਕੋਸ਼ਿਸ਼ ਕਰਾਂਗੀ ਏਸ਼ੀਆਈ ਖੇਡਾਂ ਦੇ ਬੈਡਮਿੰਟਨ ਇਤਿਹਾਸ ‘ਚ ਭਾਰਤ ਨੇ ਸਿਰਫ਼ ਅੱਠ ਕਾਂਸੀ ਤਗਮੇ ਜਿੱਤੇ ਹਨ ਭਾਰਤ ਕੋਲ ਹੁਣ ਤੱਕ ਏਸ਼ੀਆਡ ‘ਚ ਛੇ ਟੀਮ ਤਗਮੇ ਅਤੇ ਦੋ ਪੁਰਸ਼ ਤਗਮੇ ਹਨ