ਬਰਨਾਵਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (MSG) ਨੇ ਸਵਾਲਾਂ ਦੇ ਜਵਾਬ ਦਿੱਤੇ। ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਜਿਵੇਂ ਤੁਸੀਂ ਹਰ ਰੋਜ਼ ਰਾਮ ਨਾਮ ਦੀ ਚਰਚਾ ਸੁਣਦੇ ਹੋ ਅੰਜ ਉਹ ਹੀ ਚਰਚਾ ਕਰਾਂਗੇ। ਪਰ ਅੱਜ ਸਾਡੇ ਨਾਲ ਬਹੁਤ ਸਾਰੇ ਬੱਚੇ ਆਏ ਹੋਏ ਹਨ ਜੋ ਗੱਲ ਕਰਨਾ ਚਾਹੁੰਦੇ ਹਨ। ਆਪਣੀ ਸਮੱਸਿਆ ਦੱਸਣਾ ਚਾਹੁੰਦੇ ਹਨ। ਉਨ੍ਹਾਂ ਦੀ ਗੱਲ ਸੁਣਾਂਗੇ ਅਤੇ ਉਸ ’ਤੇ ਪਰਮ ਪਿਤਾ ਪ੍ਰਮਾਤਮਾ ਨੇ ਜਿਵੇਂ ਖਿਆਲ ਦਿੱਤਾ ਤੁਹਾਡੀ ਸੇਵਾ ’ਚ ਅਰਜ਼ ਕਰਾਂਗੇ।
ਸਵਾਲ : ਪਿਤਾ ਜੀ ਜਦੋਂ ਤੋਂ ਛੋਟੇ ਭੈਣ-ਭਾਈ ਆ ਗਏ ਹਨ ਮਾਤਾ ਪਿਤਾ ਧਿਆਨ ਨਹੀਂ ਦਿੰਦੇ।
ਜਵਾਬ : ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਜਦੋਂ ਛੋਟੇ ਬੱਚੇ ਆ ਜਾਂਦੇ ਹਨ ਤਾਂ ਵੱਡਿਆਂ ਨੂੰ ਥੋੜ੍ਹਾ ਸਮਾਂ ਘੱਟ ਮਿਲਦਾ ਹੈ ਪਰ ਤੁਸੀਂ ਬੱਚਿਆਂ ਨਾਲ ਸਮਾਂ ਬਿਤਾਇਆ ਕਰੋ ਤੁਹਾਡੇ ਜੋ ਭਾਈ ਭੈਣ ਹਨ। ਫਿਰ ਤੁਸੀਂ ਆਪਣੇ-ਆਪ ਨੂੰ ਇਕੱਲਾ ਮਹਿਸੂਸ ਨਹੀਂ ਕਰੋਗੇ। ਸਗੋਂ ਇਹ ਲੱਗੇਗਾ ਕਿ ਅਸੀਂ ਤਿੰਨ ਹਾਂ। ਪਹਿਲਾਂ ਤੁਹਾਨੂੰ ਦੋ ਸੰਭਾਲਣ ਵਾਲੇ ਸਨ ਹੁਣ ਦੋ ਹੋਰ ਆ ਗਏ। ਤਾਂ ਇਹ ਥੋੜ੍ਹਾ ਸਮਾਂ ਉਨ੍ਹਾਂ ਨੂੰ ਦਿਓਗੇ ਤਾਂ ਨੈਚੁਰਲੀ ਤੁਸੀਂ ਵੀ ਉਸ ’ਚੋਂ ਥੋੜ੍ਹਾ ਸਮਾਂ ਲੈ ਸਕਦੀ ਹੈ।
ਬੱਚੇ ਦੀ ਮਾਂ ਦਾ ਸਵਾਲ : ਪਿਤਾ ਜੀ ਘਰ ਦੀਆਂ ਬਹੁਤ ਜ਼ਿੰਮੇਵਾਰੀਆਂ ਹੁੰਦੀਆਂ ਹਨ ਕਿ ਮੈਂ ਬੱਚਿਆਂ ਨੂੰ ਸਮਾਂ ਨਹੀਂ ਦੇ ਪਾਉਂਦੀ ਸੀ ਕਿ ਦੋਵਾਂ ਨੂੰ ਮੈਨੇਜ਼ ਕਰਕੇ ਕਿਵੇਂ ਚੱਲਾਂ ਇਹ ਸਮਝ ਨਹੀਂ ਆਉਂਦਾ ਸੀ ਆਪ ਜੀ ਇਸ ਲਈ ਵੀ ਮੈਨੂੰ ਸਲਾਹ ਦਿਓ।
ਜਵਾਬ: ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਬੇਟਾ ਜਦੋਂ ਵੀ ਤੁਸੀਂ ਉਨ੍ਹਾਂ ਬੱਚਿਆਂ ਨੂੰ ਸਮਾਂ ਦਿੰਦੇ ਹੋ ਉਸ ਨੂੰ ਕੋਲ ਬਿਠਾਓ ਵੱਡੇ ਬੱਚੇ ਨੂੰ। ਨੈਚੁਰਲੀ ਉਨ੍ਹਾਂ ਨੂੰ ਸਮਾਂ ਦੇ ਰਹੇ ਹੋ ਤਾਂ ਨਾਲ ਹੀ ਉਸ ਨੂੰ ਸਮਾਂ ਮਿਲ ਰਿਹਾ ਹੈ ਅਤੇ ਇਹ ਬੱਚਾ ਇਨ੍ਹਾਂ ’ਚ ਸ਼ਾਮਲ ਹੋ ਜਾਵੇਗਾ ਤੇ ਉਸ ਨੂੰ ਇਕੱਲਾ ਮਹਿਸੂਸ ਨਹੀਂ ਹੋਵੇਗਾ। ਇਕੱਲਾਪਨ ਸਤਾਵੇਗਾ ਨਹੀਂ ਅਤੇ ਆਪਸ ’ਚ ਵੀ ਪਿਆਰ ਵਧੇਗਾ।