ਜੋ ਮਾਂ ਬਾਪ ਬੱਚਿਆਂ ਨੂੰ ਸਮਾਂ ਨਹੀਂ ਦਿੰਦੇ, ਹੋ ਜਾਣ ਸਾਵਧਾਨ, ਪੜ੍ਹ ਲਓ ਪੂਜਨੀਕ ਗੁਰੂ ਜੀ ਦੇ ਇਹ ਬਚਨ

MSG

ਪੜ੍ਹ ਲਓ ਪੂਜਨੀਕ ਗੁਰੂ ਜੀ ਦੇ ਇਹ ਬਚਨ

ਬੱਚੇ ਦਾ ਸਵਾਲ: ਪੂਜਨੀਕ ਗੁਰੂ ਜੀ (MSG) ਮੈਂ ਆਪਣੇ ਪਾਪਾ ਦੀ ਸ਼ਿਕਾਇਤ ਲਾਉਣ ਜਾ ਰਿਹਾ ਹਾਂ, ਕਿ ਮੇਰੇ ਪਾਪਾ ਮੈਨੂੰ ਬਿਲਕੁਲ ਟਾਈਮ ਨਹੀਂ ਦਿੰਦੇ, ਪਰ ਸਾਰਿਆਂ ਦੇ ਪਾਪਾ ਤਾਂ ਸਾਰੇ ਬੱਚਿਆਂ ਨੂੰ ਸਮਾਂ ਦਿੰਦੇ ਹਨ। ਇਸ ਦਾ ਕੀ ਹੱਲ ਹੈ?

ਪੂਜਨੀਕ ਗੁਰੂ ਜੀ ਦਾ ਜਵਾਬ : ਭਾਈ ਇਹ ਤਾਂ ਬੁਰੀ ਗੱਲ ਹੈ, ਪਾਪਾ ਨੂੰ ਹਰ ਹਾਲ ਟਾਈਮ ਦੇਣਾ ਚਾਹੀਦਾ ਹੈ। ਕਿਉਂਕਿ ਪਾਪਾ ਤੁਹਾਡੇ ਬਹੁਤ ਬਿਜੀ ਰਹਿੰਦੇ ਹਨ ਹੋਣਗੇ ਇਹ ਗੱਲ ਮੰਨੀ, ਬਹੁਤ ਕੰਮ ਧੰਦੇ ’ਚ ਲੱਗੇ ਰਹਿੰਦੇ ਹੋਣਗੇ। ਤੁਹਾਡੇ ਪਾਪਾ ਤੋਂ ਪੁੱਛ ਲੈਂਦੇ ਹਾਂ।

ਬੱਚੇ ਦੇ ਪਾਪਾ ਕਹਿੰਦੇ ਹਨ : ਗੁਰੂ ਜੀ ਪ੍ਰੋਫੈਸ਼ਨ ਤੋਂ ਚਾਰਟਡ ਅਕਾਊਂਟੈਂਟ ਹਾਂ। ਅੱਜ ਕੱਲ੍ਹ ਲਾਅ ਐਕਟ ਫ੍ਰੀਕੂਐਂਟਲੀ ਚੇਂਜਿੰਗ ਹੁੰਦੇ ਰਹਿੰਦੇ ਹਨ ਤਾਂ ਸਾਨੂੰ ਆਪਣੇ ਆਪ ਨੂੰ ਅਪਡੇਟ ਰੱਖਣਾ ਪੈਂਦਾ ਹੈ। ਹੁਣ ਤਾਂ ਇਹ ਹੋ ਗਿਆ ਹੈ ਕਿ ਸਾਡੀ ਲਾਈਫ਼ ਹੀ ਕਲਾਇੰਟਸ ਲਈ ਹੈ। ਖੁਦ ਹੀ ਪਰਸਨਲ ਲਾਈਫ਼ ਹੀ ਖ਼ਤਮ ਹੋ ਗਈ ਹੈ। ਅਤੇ ਜ਼ਿਆਦਾਤਰ ਮੈਟਰੋ ’ਚ ਸਾਰੇ ਸੀਏ ਦਾ ਇਹੀ ਹਾਲ ਹੈ। ਅਸੀਂ ਤਾਂ ਇਸ ਚੀਜ਼ ਤੋਂ ਖੁਦ ਪ੍ਰੇਸ਼ਾਨ ਹਾਂ। ਪਰ ਜੇਕਰ ਕਲਾਇੰਟ ਨੂੰ ਚੰਗੀ ਸਰਵਿਸ ਦੇਣੀ ਹੈ ਤਾਂ ਸਾਨੂੰ ਫੈਮਿਲੀ ਲਾਈਫ਼ ਨਾਲ ਸਮਝੌਤਾ ਕਰਨਾ ਪੈਂਦਾ ਹੈ। ਕਿਰਪਾ ਕਰਕੇ ਇਸ ਸਬੰਧੀ ਕੁਝ ਗਾਈਡ ਕਰੋ।

ਪੂਜਨੀਕ ਗੁੁਰੂ ਜੀ ਦਾ ਜਵਾਬ : ਸਾਨੂੰ ਲੱਗਦਾ ਹੈ ਕਿ ਤੁਸੀਂ ਆਪਣੀ ਜਗ੍ਹਾ ਸਹੀ ਕਰ ਰਹੇ ਹੋ। ਪਰ, ਸ਼ਾਇਦ ਤੁਸੀਂ ਆਪਣੇ ਬੌਡੀ ਲਈ ਤਾਂ ਸਮਾਂ ਦਿੰਦੇ ਹੀ ਹੋਵੋਗੇ। ਨਹਾਉਂਦੇ ਹੋਵੋਗੇ, ਕੱਪੜੇ ਆਦਿ ਪਾਉਂਦੇ ਹੋਵੋਗੇ ਤਾਂ ਅਜਿਹਾ ਹੀ ਸਮਾਂ ਕੱਢ ਕੇ ਥੋੜ੍ਹਾ ਜਿਹਾ ਸਮਾਂ ਬੱਚਿਆਂ ਨੂੰ ਵੀ ਦਿਆ ਕਰੋ। ਕਿਉਂਕਿ ਇਹ ਤੁਹਾਡਾ ਅਨਿੱਖੜਵਾਂ ਅੰਗ ਹਨ। ਜੇਕਰ ਤੁਸੀਂ ਸਿਰਫ਼ ਇਨ੍ਹਾਂ ਲਈ ਕਮਾ ਰਹੇ ਹੋ, ਪਰ ਇਨ੍ਹਾਂ ਨੂੰ ਨਹੀਂ ਸੰਭਾਲ ਰਹੇ। ਤਾਂ ਇਹ ਜੇਕਰ ਕੋਈ ਹੋਰ ਰਸਤਾ ਫੜ੍ਹ ਗਏ ਤਾਂ ਫਿਰ ਤੁਹਾਡਾ ਉਹ ਸਭ ਕੀਤਾ ਕਰਾਇਆ ਮਿੱਟੀ ’ਚ ਮਿਲ ਜਾਵੇਗਾ। ਤਾਂ ਤੁਸੀਂ ਆਪਣੇ ਪ੍ਰੋਫੈਸ਼ਨ ਨੂੰ ਪੂਰਾ ਸਮਾਂ ਦਿਓ, ਪਰ ਵਿਚਕਾਰ ਜਿਵੇਂ ਖਾਣ-ਪੀਣ, ਨਹਾਉਣ ਦਾ ਸਮਾਂ ਖੁਦ ਲਈ ਦਿੰਦੇ ਹੋ, ਉਵੇਂ ਹੀ ਬੱਚਿਆਂ ਨੂੰ ਵੀ ਇੱਕ ਸਮਾਂ ਫਿਕ ਕਰਕੇ ਜਾਂ ਥੋੜ੍ਹਾ ਅੱਗੇ-ਪਿੱਛੇ ਹੋ ਜਾਵੇ ਕੋਈ ਗੱਲ ਨਹੀਂ, ਤਾਂ ਉਹ ਸਮਾਂ ਕੀ ਜ਼ਰੂਰ ਦੇਣਾ ਚਾਹੀਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।