ਸਿਮਰਨ ਤੇ ਪਰਮਾਰਥੀ ਸੇਵਾ ਅਤੀ ਉੱਤਮ : ਪੂਜਨੀਕ ਗੁਰੂ ਜੀ

Simran & Paramarth Seva, Very Good, Guru Ji

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ  ਮਾਲਕ ਦੇ ਨਾਮ ‘ਚ ਉਹ ਤਾਕਤ ਹੈ, ਜਿਸ ਦੀ ਆਦਮੀ ਕਦੇ ਕਲਪਨਾ ਵੀ ਨਹੀਂ ਕਰ ਸਕਦਾ ਨਾਮ ਦਾ ਸਿਮਰਨ ਤੇ ਕੀਤੀ ਗਈ ਪਰਮਾਰਥੀ ਸੇਵਾ ਅਤੀ ਉੱਤਮ ਹੈ ਨਾਮ ਦਾ ਸਿਮਰਨ ਹੋਵੇ ਅਤੇ ਇਨਸਾਨ ਪਰਮਾਰਥ ਕਰੇ, ਸੇਵਾ ਕਰੇ ਤਾਂ ਸੋਨੇ ‘ਤੇ ਸੁਹਾਗਾ ਹੈ ਅਤੇ ਅੰਦਰੋਂ-ਬਾਹਰੋਂ ਖੁਸ਼ੀਆਂ ਦੀ ਕਮੀ ਨਹੀਂ ਰਹਿੰਦੀ  ਇਨਸਾਨ ਨੂੰ ਸੇਵਾ ਕਰਦਿਆਂ ਸਮੇਂ ਤੋਂ ਡਰਨਾ ਨਹੀਂ ਚਾਹੀਦਾ ਇੰਜ ਨਹੀਂ ਹੋਣਾ ਚਾਹੀਦਾ ਕਿ ਉਵੇਂ ਹੋ ਜਾਵੇਗਾ, ਧੁੱਪ ਹੈ, ਫਲਾਣਾ ਹੋ ਜਾਵੇਗਾ, ਤਾਂ ਇਸ ਤਰ੍ਹਾਂ ਸੇਵਾ ਵਾਲੀ ਗੱਲ ਨਹੀਂ ਰਹਿੰਦੀ ਕਿਉਂਕਿ ਓਨੀ ਲਗਨ, ਭਾਵਨਾ ਨਾਲ ਸੇਵਾ ਨਹੀਂ ਕੀਤੀ ਤਾਂ ਓਨੀਆਂ ਖੁਸ਼ੀਆਂ ਨਹੀਂ ਮਿਲਣੀਆਂ ਆਦਮੀ ਪਰਮਾਰਥ ‘ਚ ਪੈਸਾ ਲਾ ਦਿੰਦਾ ਹੈ ਅਤੇ ਬਾਅਦ ‘ਚ ਸੋਚਦਾ ਹੈ ਕਿ ਇੰਨਾ ਪੈਸਾ ਕਿਉਂ ਲਾਇਆ ਤਾਂ ਉਹ ਪਰਮਾਰਥ ਨਹੀਂ ਰਹਿੰਦਾ ਇਸ ਲਈ ਸੇਵਾ,ਪਰਮਾਰਥ ਭਾਵਨਾ, ਸ਼ਰਧਾ ਨਾਲ ਕਰੋ ਫਿਰ ਸੇਵਾ ਦਾ ਮੇਵਾ ਜ਼ਰੂਰ ਮਿਲੇਗਾ ਦੇਰ-ਸਵੇਰ ਹੋ ਸਕਦੀ ਹੈ ਪਰ ਇਹ ਨਹੀਂ ਹੁੰਦਾ ਕਿ ਸੇਵਾ ਵਿਅਰਥ ਚਲੀ ਜਾਵੇ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਿਮਰਨ ਕਰਨ ਨਾਲ ਹੀ ਇਨਸਾਨ ਦੇ ਅੰਦਰ ਸੇਵਾ ਦੀ ਭਾਵਨਾ ਪੈਦਾ ਹੁੰਦੀ ਹੈ ਇਸ ਲਈ ਸਿਮਰਨ ਕਰੋ, ਸਤਿਸੰਗ ਸੁਣ ਕੇ ਅਮਲ ਕਰੋ ਅਤੇ ਤਨ, ਮਨ, ਧਨ ਨਾਲ ਮਾਨਵਤਾ ਦੀ ਸੇਵਾ ਕਰੋ ਤੁਸੀਂ ਸੇਵਾ ਕਰਦੇ ਹੋ ਤਾਂ ਭਾਵਨਾ ਵੀ ਬਣਾ ਕੇ ਰੱਖਣੀ ਚਾਹੀਦੀ ਹੈ ਤੁਸੀਂ ਥੋੜ੍ਹੀ ਜਿਹੀ ਸੇਵਾ ਕੀਤੀ ਜਾਂ ਨਹੀਂ ਕੀਤੀ ਅਤੇ ਗਾਉਂਦੇ ਰਹਿਣਾ ਕਿ ਮੈਂ ਇਹ ਕੀਤਾ, ਉਹ ਕੀਤਾ ਪਰ ਮੈਨੂੰ ਕੀ ਮਿਲਿਆ ਸੇਵਾ ਕਰਕੇ ਇਹ ਨਹੀਂ ਆਖਣਾ ਚਾਹੀਦਾ ਕਿ ਮੈਂ ਸੇਵਾ ਕੀਤੀ ਕਿਉਂਕਿ ਹੰਕਾਰ ਨੂੰ ਮਾਰ ਹੈ ਸੇਵਾ ਕਰਕੇ ਕਿਸੇ ‘ਤੇ ਅਹਿਸਾਨ ਨਹੀਂ ਕਰ ਰਹੇ ਤੁਸੀਂ ਆਪਣੇ ਲਈ, ਆਪਣੇ ਪਰਿਵਾਰਾਂ ਲਈ ਸੇਵਾ ਕਰਦੇ ਹੋ, ਉਨ੍ਹਾਂ ਨੂੰ ਹੀ ਫਲ ਮਿਲੇਗਾ ਸਿਮਰਨ ਕਰਦੇ ਹੋ ਤਾਂ ਵੀ ਆਪਣੇ ਲਈ ਹੀ ਕਰਦੇ ਹੋ ਹਾਂ, ਜੇਕਰ ਪਰਮਾਰਥ ਕਰਦੇ ਹੋ ਤਾਂ ਉਸ ‘ਚ ਇਹ ਹੁੰਦਾ ਹੈ ਕਿ ਅਸੀਂ ਮਾਲਕ ਦੀ ਔਲਾਦ ਲਈ ਕਰ ਰਹੇ ਹਾਂ ਪਰ ਉਸ ‘ਚ ਵੀ ਆਪਣਾ ਹੀ ਹੁੰਦਾ ਹੈ ਉਸ ਦਾ ਫਲ ਨਗਦੋ-ਨਗਦ ਮਿਲੇਗਾ ਇਸ ਲਈ ਸੇਵਾ ਕਰੋ ਅਤੇ ਪਤਾ ਵੀ ਨਾ ਲੱਗੇ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਬਚਨ ਸੁਣ ਕੇ ਅਮਲ ਕਰਨਾ ਚਾਹੀਦਾ ਹੈ ਜੇਕਰ ਬਚਨ ਨਹੀਂ ਮੰਨੋਗੇ ਤਾਂ ਜਦੋਂ ਸਮਾਂ ਆਉਣ ‘ਤੇ ਕਰਮਾਂ ਦਾ ਫਲ ਭੋਗੋਗੇ, ਫਿਰ ਪਛਤਾਓਗੇ ਕਿ ਮੈਂ ਕੀ ਨਹੀਂ ਮੰਨਿਆ ਇਸ ਲਈ ਇਨਸਾਨ ਨੂੰ ਬਚਨਾਂ ‘ਤੇ ਚੱਲਣਾ ਚਾਹੀਦਾ ਹੈ, ਤਾਂ ਹੀ ਸੁੱਖ ਹੈ ਕਈਆਂ ਦੇ ਘਰ-ਪਰਿਵਾਰ ਨਾਲ ਕੋਈ ਲੈਣ-ਦੇਣ ਨਹੀਂ ਹੁੰਦਾ ਫਿਰ ਵੀ ਸੇਵਾ-ਸਿਮਰਨ ਨਹੀਂ ਕਰਦੇ ਅਤੇ ਜਾ-ਜਾ ਕੇ ਸਿੰਗ ਫਸਾਉਂਦੇ ਹਨ ਚੁਗਲੀ-ਨਿੰਦਿਆ ਕਰਦੇ ਰਹਿੰਦੇ ਹਨ ਪਰ ਇੰਜ ਨਹੀਂ ਕਰਨਾ ਚਾਹੀਦਾ