ਡਬਲਿਨ (ਏਜੰਸੀ) । ਆਇਰਲੈਂਡ ਨੇ ਭਾਰਤ ਵਿਰੁੱਧ ਦੋ ਟੀ20 ਅੰਤਰਰਾਸ਼ਟਰੀ ਮੈਚਾਂ ਲਈ ਗੈਰੀ ਵਿਲਸਨ ਦੀ ਕਪਤਾਨੀ ‘ਚ 14 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ ਜਿਸ ਵਿੱਚ ਪੰਜਾਬ ‘ਚ ਜਨਮੇ ਆਫ਼ ਸਪਿੱਨਰ ਸਿਮਰਨਜੀਤ ਸਿੰਘ ‘ਸਿਮੀ’ ਨੂੰ ਵੀ ਜਗ੍ਹਾ ਮਿਲੀ ਹੈ ਸਿਮੀ ਸਿੰਘ ਨੇ ਨਿਊਜ਼ੀਲੈਂਡ ਵਿਰੁੱਧ ਸ਼ੁਰੂਆਤ ਕੀਤੀ ਸੀ, ਪਰ ਇਸ ਮੈਚ ਤੋਂ ਇਲਾਵਾ ਉਸਨੂੰ ਕਿਸੇ ਹੋਰ ਵੱਡੀ ਟੀਮ ਵਿਰੁੱਧ ਖੇਡਣ ਦਾ ਮੌਕਾ ਨਹੀਂ ਮਿਲਿਆ ਉਹ ਹੁਣ ਤੱਕ 7 ਇੱਕ ਰੋਜ਼ਾ ਅੰਤਰਰਾਸ਼ਟਰੀ ਅਤੇ 4 ਟੀ20 ਅੰਤਰਰਾਸ਼ਟਰੀ ਮੈਚ ਖੇਡ ਚੁੱਕੇ ਹਨ ਪੰਜਾਬ ਦੇ ਖਰੜ ਜ਼ਿਲ੍ਹੇ ਦੇ ਬਧਲਾਨਾ ਪਿੰਡ ‘ਚ ਜਨਮੇ ਸਿਮੀ ਨੇ 8 ਇੱਕ ਰੋਜ਼ਾ, ਜਦੋਂਕਿ ਛੇ ਟੀ20 ਵਿਕਟਾਂ ਝਟਕਾਈਆਂ ਹਨ ਭਾਰਤ ਵਿਰੁੱਧ ਹੋਣ ਵਾਲੇ ਮੈਚਾਂ ਲਈ ਟੀਮ ‘ਚ ਜੋਸ਼ੁਆ ਲਿਟਲ ਅਤੇ ਐਂਡੀ ਮੈਕਬ੍ਰਾਈਨ ਦੀ ਵੀ ਵਾਪਸੀ ਹੋਈ ਹੈ ਜ਼ਿਕਰਯੋਗ ਹੈ ਕਿ ਭਾਰਤੀ ਟੀਮ ਆਇਰਲੈਂਡ-ਇੰਗਲੈਂਡ ਟੂਰ ‘ਤੇ ਆਪਣਾ ਪਹਿਲਾ ਮੈਚ ਆਇਰਲੈਂਡ ਵਿਰੁੱਧ 27 ਜੂਨ ਨੂੰ ਡਬਲਿਨ ‘ਚ ਖੇਡੇਗੀ।
ਰੋਹਿਤ ਨੇ 11 ਸਾਲ ਪਹਿਲਾਂ ਆਇਰਲੈਂਡ ਵਿਰੁੱਧ ਹੀ ਖੇਡਿਆ ਸੀ ਪਹਿਲਾ ਇੱਕ ਰੋਜ਼ਾ ਮੈਚ
ਆਇਰਲੈਂਡ ਅਤੇ ਇੰਗਲੈਂਡ ਵਿਰੁੱਧ ਲੜੀ ਖੇਡਣ ਲਈ ਭਾਰਤੀ ਟੀਮ 23 ਜੂਨ ਨੂੰ ਲੰਦਨ ਪਹੁੰਚ ਚੁੱਕੀ ਹੈ ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਲਈ ਆਇਰਲੈਂਡ ਖ਼ਾਸ ਯਾਦਗਾਰੀ ਹੈ ਕਿਉਂਕਿ ਰੋਹਿਤ ਨੇ 23 ਜੂਨ 2007 ਨੂੰ ਆਇਰਲੈਂਡ ਵਿਰੁੱਧ ਹੀ ਆਪਣੇ ਇੱਕ ਰੋਜ਼ਾ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਇੱਤਫ਼ਾਕ ਨਾਲ ਸ਼ੁਰੂਆਤ ਤੋਂ ਠੀਕ 11 ਸਾਲ ਬਾਅਦ ਰੋਹਿਤ ਇੱਕ ਵਾਰ ਫਿਰ ਉਸ ਧਰਤੀ ‘ਤੇ ਹੀ ਮੌਜ਼ੂਦ ਸੀ, ਜਿੱਥੇ ਉਸਨੇ ਭਾਰਤ ਵੱਲੋਂ ਆਪਣਾ ਪਹਿਲਾ ਮੈਚ ਖੇਡਿਆ ਸੀ।