ਸਾਡੇ ਨਾਲ ਸ਼ਾਮਲ

Follow us

18.3 C
Chandigarh
Tuesday, January 20, 2026
More
    Home Breaking News Pakistan &#82...

    Pakistan ‘ਚ ਸਿੱਖ ਪੱਤਰਕਾਰ ਦੇ ਭਰਾ ਦੀ ਹੱਤਿਆ

    sikh journlist brother

    Pakistan ਪ੍ਰਸ਼ਾਸਨ ਵੱਲੋਂ ਨਹੀਂ ਮਿਲੀ ਨਗਰ ਕੀਰਤਨ ਦੀ ਆਗਿਆ

    ਨਵੀਂ ਦਿੱਲੀ/ਪੇਸ਼ਾਵਰ। ਪਾਕਿਸਤਾਨ (Pakistan) ‘ਚ ਸ੍ਰੀ ਨਨਕਾਣਾ ਸਾਹਿਬ ‘ਤੇ ਪੱਥਰਬਾਜ਼ੀ ਤੋਂ ਬਾਅਦ ਇੱਕ ਹੋਰ ਖਬਰ ਸਾਹਮਣੇ ਆਈ ਹੈ। ਜਿਸ ਨੇ ਸਮੂਚੇ ਭਾਈਚਾਰੇ ਨੂੰ ਦੁਖੀ ਕਰ ਦਿੱਤਾ ਹੈ। ਅਜੇ ਸਿੱਖ ਭਾਈਚਾਰਾ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ‘ਤੇ ਪੱਥਰਬਾਜ਼ੀ ਤੋਂ ਉਭਰਿਆ ਵੀ ਨਹੀਂ ਸੀ ਕਿ ਪਾਕਿਸਤਾਨ (Pakistan) ਦੇ ਪੇਸ਼ਾਵਰ ਇਕ ਸਿੱਖ ਰਿਪੋਰਟਰ ਦੇ ਭਰਾ ਦੇ ਕਤਲ ਦੀ ਖਬਰ ਸਾਹਮਣੇ ਆ ਗਈ ਹੈ। ਡੀ.ਐਸ.ਜੀ.ਐਮ.ਸੀ. ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਕੀਤੇ ਟਵੀਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। (Pakistan)

    ਆਪਣੇ ਟਵੀਟ ਵਿਚ ਉਹਨਾਂ ਕਿਹਾ ਕਿ ”ਪਾਕਿਸਤਾਨ ਦੇ ਸਿੱਖ ਨਨਕਾਣਾ ਸਹਿਬ ‘ਤੇ ਹੋਏ ਹਮਲੇ ਤੋਂ ਉਭਰੇ ਵੀ ਨਹੀਂ ਸਨ ਕਿ ਪੇਸ਼ਾਵਰ ਵਿਚ ਸਿੱਖ ਰਿਪੋਰਟਰ ਹਰਮੀਤ ਸਿੰਘ ਦੇ ਭਰਾ ਪਰਮਿੰਦਰ ਸਿੰਘ ਨੂੰ ਸਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ”। ਹਾਲ ਦੇ ਦਿਨੀਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ‘ਤੇ ਕੁਝ ਮੁਸਲਿਮ ਸਮੂਹਾਂ ਨੇ ਪੱਥਰਬਾਜ਼ੀ ਕਰਦੇ ਹੋਏ ਗੁਰਦੁਆਰੇ ਦਾ ਨਾਂਅ ਬਦਲਣ ਦੀ ਚਿਤਾਵਨੀ ਦਿੱਤੀ ਸੀ। ਇਸ ਘਟਨਾ ਤੋਂ ਬਾਅਦ ਵਧੇ ਤਣਾਅ ਨੂੰ ਦੇਖਦਿਆਂ ਸ਼ਨਿੱਚਰਵਾਰ ਨੂੰ ਪ੍ਰਸ਼ਾਸਨ ਨੇ ਸਿੱਖਾਂ ਨੂੰ ਨਗਰ ਕੀਰਤਨ ਕਰਨ ਦੀ ਆਗਿਆ ਨਹੀਂ ਦਿੱਤੀ। ਜਾਣਕਾਰੀ ਮੁਤਾਬਕ ਇਲਾਕੇ ਵਿਚ ਤਣਾਅ ਬਰਕਰਾਰ ਹੋਣ ਦੇ ਕਾਰਨ ਸਿੱਖ ਭਾਈਚਾਰੇ ਨੂੰ ਨਗਰ ਕੀਰਤਨ ਦੀ ਆਗਿਆ ਨਹੀਂ ਮਿਲੀ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here