
ਨਗਰ ਕੌਂਸਲ ਨੂੰ ਫੰਡਾਂ ਦੀ ਘਾਟ ਨਹੀਂ ਆਉਂਣ ਦਿੱਤੀ ਜਾਵੇਗੀ : ਗੈਰੀ ਬੜਿੰਗ
ਸ਼ਹਿਰ ਅਮਲੋਹ ਨੂੰ ਵਿਕਾਸ ਪੱਖੋਂ ਬਣਾਵਾਂਗੇ ਨਮੂਨੇ ਦਾ ਸ਼ਹਿਰ: ਪ੍ਰਧਾਨ ਗੋਗੀ
Amloh News: (ਅਨਿਲ ਲੁਟਾਵਾ) ਅਮਲੋਹ। ਅੱਜ ਨਗਰ ਕੌਂਸਲ ਅਮਲੋਹ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਅਮਲੋਹ ਹਲਕੇ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਵਿਸ਼ੇਸ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ਨਗਰ ਕੌਂਸਲ ਅਮਲੋਹ ਦੇ ਨਵ ਨਿਯੁਕਤ ਪ੍ਰਧਾਨ ਸਿਕੰਦਰ ਸਿੰਘ ਗੋਗੀ ਨੇ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ‘ਤੇ ਕਾਰਜ ਸਾਧਕ ਅਫਸਰ ਬਲਜਿੰਦਰ ਸਿੰਘ ਦੀ ਹਾਜਰੀ ਵਿਚ ਅੱਜ ਪ੍ਰਧਾਨਗੀ ਦਾ ਅਹੁਦਾ ਸੰਭਾਲਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਸਿਕੰਦਰ ਸਿੰਘ ਗੋਗੀ ਨੇ ਕਿਹਾ ਕਿ ਜੋ ਡਿਊਟੀ ਸਮੁੱਚੇ ਸ਼ਹਿਰ ਵਾਸੀਆਂ ਨੇ ਉਨ੍ਹਾਂ ਨੂੰ ਸੋਂਪੀ ਹੈ ਉਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਸ਼ਹਿਰ ਅਮਲੋਹ ਨੂੰ ਵਿਕਾਸ ਪੱਖੋਂ ਇੱਕ 1 ਨੰਬਰ ’ਤੇ ਲਿਆਉਣਾ ਉਨ੍ਹਾਂ ਦਾ ਮੁੱਖ ਮੰਤਵ ਹੈ ਅਤੇ ਇਸਦੇ ਲਈ ਉਹ ਜੀਅਤੋੜ ਮਿਹਨਤ ਕਰਨਗੇ। ਉਨ੍ਹਾਂ ਅਪੀਲ ਕੀਤੀ ਕਿ ਸ਼ਹਿਰ ਦੇ ਵਿਕਾਸ ਲਈ ਸ਼ਹਿਰ ਵਾਸੀ ਵੀ ਉਨਾਂ ਦਾ ਪੂਰਨ ਸਹਿਯੋਗ ਦੇਣ। ਉਨ੍ਹਾਂ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੋ ਭਰੋਸਾ ਉਨ੍ਹਾਂ ਉਸ ’ਤੇ ਕੀਤਾ ਹੈ ਉਹ ਉਸ ਭਰੋਸੇ ’ਤੇ ਖਰਾ ਉਤਰਨਗੇ।
ਇਹ ਵੀ ਪੜ੍ਹੋ: Punjab Government: ਪੰਜਾਬ ਸਰਕਾਰ ਵੱਲੋਂ ਪਸ਼ੂ ਪਾਲਕਾਂ ਨੂੰ ਵੱਡੀ ਰਾਹਤ, ਪਸ਼ੂਆਂ ਨੂੰ ਸੱਪ ਦੇ ਕੱਟਣ ’ਤੇ ਲਗਾਇਆ ਜਾਵੇਗ…
ਇਸ ਦੌਰਾਨ ਹਲਕਾ ਵਿਧਾਇਕ ਗੈਰੀ ਬੜਿੰਗ ਨੇ ਕਿਹਾ ਕਿ ਆਪ ਸਰਕਾਰ ਵਿਚ ਪਿੰਡਾਂ ਸ਼ਹਿਰਾਂ ਦੇ ਵਿਕਾਸ ਲਈ ਵੱਡੇ ਪੱਧਰ ’ਤੇ ਗ੍ਰਾਂਟਾ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕੌਂਸਲ ਨੂੰ ਕਿਸੇ ਤਰ੍ਹਾਂ ਵੀ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਨਗਰ ਕੌਂਸਲ ਦੇ ਸਮੂਹ ਕੌਂਸਲਰ ਤੇ ਕਮੇਟੀ ਦੇ ਮੁਲਾਜ਼ਮ ਸ਼ਹਿਰ ਦੇ ਹਿੱਤ ਲਈ ਮਿਲ ਕੇ ਇੱਕ ਵਧੀਆ ਟੀਮ ਵੱਜੋਂ ਕੰਮ ਕਰਨਗੇ। ਇਸ ਮੌਕੇ ਐਡਵੋਕੇਟ ਮਨਿੰਦਰ ਸਿੰਘ ਮਨੀ ਬੜਿੰਗ,ਸੀਨੀਅਰ ਵਾਇਸ ਪ੍ਰਧਾਨ ਸੁਰਿੰਦਰਪਾਲ ਵਿੱਕੀ ਮਿੱਤਲ,ਸ਼ਿੰਗਾਰਾ ਸਿੰਘ ਸਲਾਣਾ, ਚੇਅਰਪਰਸਨ ਸੁਖਵਿੰਦਰ ਕੌਰ ਗਹਿਲੋਤ, ਮੰਡੀ ਗੋਬਿੰਦਗੜ੍ਹ ਨਗਰ ਕੌਂਸਲ ਦੇ ਪ੍ਧਾਨ ਹਰਪ੍ਰੀਤ ਸਿੰਘ ਪਿ੍ੰਸ,ਕਿਸ਼ੋਰ ਚੰਦ, ਓਂਕਾਰ ਚੌਹਾਨ,ਕੌਂਸਲਰ ਅਤੁੱਲ ਲੁਟਾਵਾ, ਡਾ. ਰਾਮ ਸ਼ਰਨ ਸੌਂਟੀ, ਮੀਤ ਪ੍ਰਧਾਨ ਜਗਤਾਰ ਸਿੰਘ, ਦਰਸ਼ਨ ਸਿੰਘ ਭੱਦਲਥੂਹਾ, ਗੁਰਮੀਤ ਸਿੰਘ ਛੋਟਾ, ਐਡਵੋਕੇਟ ਅਮਰੀਕ ਸਿੰਘ ਔਲਖ, ਕੌਸਲਰ ਲਵਪ੍ਰੀਤ ਸਿੰਘ ਲਵੀ, ਮੋਨੀ ਪੰਡਿਤ, ਤਰੁਨ ਬਦੇਸ਼ਾਂ, ਰਾਕੇਸ਼ ਬੰਟੀ, ਪਾਲੀ ਅਰੋੜਾ ਆਦਿ ਹਾਜ਼ਰ ਸਨ। Amloh News