ਆਬੋਂ-ਹਵਾ ’ਚ ਹੋਇਆ ਕਾਫ਼ੀ ਸੁਧਾਰ, ਬਠਿੰਡਾ ਦੀ ਸਥਿਤੀ ਸਭ ਤੋਂ ਬਿਹਤਰ

Pollution-Control

ਸਭ ਤੋਂ ਖ਼ਰਾਬ ਸਥਿਤੀ ਵਾਲੇ ਬਠਿੰਡਾ ਦਾ ਏਅਰ ਕੁਆਲਟੀ ਇੰਡੈਕਸ 86 ਤੇ ਪੁੱਜਿਆ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸੂਬੇ ਦੀ ਆਬੋਂ ਹਵਾ ਵਿੱਚ ਕਾਫ਼ੀ ਸੁਧਾਰ ਹੋਇਆ ਹੈ ਅਤੇ ਏਕਿਊਆਈ ਦਰਮਿਆਨੇ ਪੱਧਰ ਤੇ ਪੁੱਜ ਗਿਆ ਹੈ। ਸਭ ਤੋਂ ਵੱਧ ਖ਼ਰਾਬ ਚੱਲ ਰਹੇ ਬਠਿੰਡਾ ਦਾ ਏਅਰ ਕੁਆਲਟੀ ਇੰਡੈਕਸ ਮੌਜੂਦਾ ਸਮੇਂ ਸਭ ਤੋਂ ਬਿਹਤਰ ਚੱਲ ਰਿਹਾ ਹੈ ਅਤੇ ਤਸੱਲੀਬਖਸ਼ ਪਾਇਆ ਗਿਆ ਹੈ। ਪੰਜਾਬ ਦਾ ਸਿਰਫ਼ ਮੰਡੀ ਗੋਬਿੰਦਗੜ੍ਹ ਹੀ ਅਜਿਹਾ ਹੈ, ਜਿੱਥੇ ਅਜੇ ਵੀ ਏਕਿਊਆਈ ਖਰਾਬ ਪੱਧਰ ’ਤੇ ਚੱਲ ਰਿਹਾ ਹੈ। (Pollution Control)

ਸੂਬੇ ਦਾ ਸਿਰਫ਼ ਮੰਡੀਗੋਬਿੰਦਗੜ੍ਹ ਹੀ ਅਜਿਹਾ ਖੇਤਰ ਜੋਂ ਚੱਲ ਰਿਹੈ ਖ਼ਰਾਬ ਸਥਿਤੀ ’ਚ

ਹਾਸਲ ਹੋਏ ਵੇਰਵਿਆਂ ਮੁਤਾਬਿਕ ਸੂਬੇ ਅੰਦਰ ਅੱਗਾਂ ਲੱਗਣ ਦਾ ਪੀਰੀਅਡ 30 ਨਵੰਬਰ ਨੂੰ ਖਤਮ ਹੋ ਗਿਆ ਸੀ, ਜਿਸ ਤੋਂ ਬਾਅਦ ਸੂਬੇ ਦੀ ਆਬੋਂ ਹਵਾ ਵਿੱਚ ਚੰਗਾ ਸੁਧਾਰ ਹੋਇਆ ਹੈ। 30 ਨਵੰਬਰ ਤੋਂ ਪਹਿਲਾ ਸੂਬੇ ਦੀ ਆਬੋਂ-ਹਵਾ ਕਾਫ਼ੀ ਖ਼ਰਾਬ ਸੀ ਅਤੇ ਕਈ ਜ਼ਿਲ੍ਹਿਆਂ ਦਾ ਏਕਿਊਆਈ ਪੱਧਰ 300 ਤੋਂ ਉੱਪਰ ਚੱਲ ਰਿਹਾ ਸੀ। ਮੌਜ਼ੂਦਾ ਸਮੇਂ ਸਭ ਤੋਂ ਚੰਗੀ ਹਵਾ ਗੁਣਵਤਾ ਬਠਿੰਡਾ ਦੀ ਦਰਜ਼ ਕੀਤੀ ਗਈ ਹੈ ਅਤੇ ਇੱਥੇ ਏਅਰ ਕੁਆਲਟੀ ਇੰਡੈਕਸ ਸਿਰਫ਼ 86 ਦਰਜ਼ ਕੀਤਾ ਗਿਆ ਸੀ, ਜੋਂ ਕਿ ਤਸੱਲੀਬਖਸ਼ ਦਰਸਾ ਰਿਹਾ ਹੈ।

ਜਿਸ ਸਮੇਂ ਪਰਾਲੀ ਨੂੰ ਅੱਗਾਂ ਲੱਗ ਰਹੀਆਂ ਸਨ, ਉਸ ਸਮੇਂ ਬਠਿੰਡਾ ਦਾ ਏਅਰ ਕੁਆਲਟੀ ਇੰਡੈਕਸ 400 ਨੇੜੇ ਪੁੱਜ ਗਿਆ ਸੀ, ਜੋਂ ਕਿ ਸਭ ਤੋਂ ਵੱਧ ਦੂਸ਼ਿਤ ਸੀ। ਪੰਜਾਬ ਦਾ ਸਿਰਫ਼ ਮੰਡੀ ਗੋਬਿੰਦਗੜ੍ਹ ਹੀ ਅਜਿਹਾ ਖੇਤਰ ਹੈ, ਜੋਂ ਅੱਜ ਦੀ ਤਾਰੀਖ ਵਿੱਚ ਹਵਾ ਗੁਣਵਤਾ ਪੱਖੋਂ ਸਭ ਤੋਂ ਜਿਆਦਾ ਖ਼ਰਾਬ ਚੱਲ ਰਿਹਾ ਹੈ। ਇੱਥੇ ਅੱਜ ਵੀ ਏਅਰ ਕੁਆਲਟੀ ਇੰਡੈਕਸ 267 ਦਰਜ਼ ਕੀਤਾ ਗਿਆ ਹੈ, ਜੋਂ ਕਿ ਪੁੂਅਰ ਸਥਿਤੀ ਨੂੰ ਦਰਸਾ ਰਿਹਾ ਹੈ।

ਪਟਿਆਲਾ ਦਾ ਏਕਿਊਆਈ ਪੱਧਰ 110 (Pollution Control)

ਇਸ ਤੋਂ ਇਲਾਵਾ ਰੂਪਨਗਰ ਦਾ ਏਅਰ ਕੁਆਲਟੀ ਇੰਡੈਕਸ 181, ਅੰਮਿ੍ਰਤਸਰ ਦਾ 174 ਜਦਕਿ ਜਲੰਧਰ ਦਾ 157 ਦਰਜ਼ ਕੀਤਾ ਗਿਆ ਹੈ। ਇਹ ਹਵਾ ਗੁਣਵਤਾ ਨੂੰ ਦਰਮਿਆਨੇ ਪੱਧਰ ਦੀ ਦਰਸਾ ਰਿਹਾ ਹੈ। ਇਸ ਤੋਂ ਇਲਾਵਾ ਪਟਿਆਲਾ ਦਾ ਏਕਿਊਆਈ ਪੱਧਰ 110 ਅਤੇ ਖੰਨਾ ਦਾ 109 ਦਰਜ਼ ਕੀਤਾ ਗਿਆ ਹੈ ਅਤੇ ਇੱਥੇ ਵੀ ਹਵਾ ਦੀ ਸਥਿਤੀ ਦਰਮਿਆਨੀ ਮਾਪੀ ਗਈ ਹੈ। ਨਵੰਬਰ ਮਹੀਨੇ ਵਿੱਚ ਪੰਜਾਬ ਦੀ ਹਵਾ ਕੁਆਲਟੀ ਸਭ ਤੋਂ ਮਾੜੀ ਰਹੀ ਹੈ। ਝੋਨੇ ਨੂੰ ਅੱਗਾਂ ਲੱਗਣ ਦਾ ਸਿਲਸਿਲਾ ਲਗਭਗ 30 ਨਵੰਬਰ ਤੱਕ ਖਤਮ ਹੋ ਜਾਂਦਾ ਹੈ ਅਤੇ ਪਿਛਲੇ ਦਿਨਾਂ ਦੌਰਾਨ ਮੀਂਹ ਪੈਣ ਕਾਰਨ ਆਸਮਾਨ ’ਤੇ ਚੜ੍ਹਿਆ ਧੂੰਆ ਧਰੋਲ ਵੀ ਲੱਥ ਗਿਆ ਸੀ। (Pollution Control)

ਇਹ ਵੀ ਪੜ੍ਹੋ: (Rajasthan New CM: ਰਾਜਸਥਾਨ, ਮੱਧ ਪ੍ਰਦੇਸ਼, ਛੱਤੀ ਸਗੜ੍ਹ ਦੇ ਸੀਐਮ ਸਬੰਧੀ ਆਈ ਵੱਡੀ ਅਪਡੇਟ

ਪੰਜਾਬ ਦੇ ਬਠਿੰਡਾ ਦੀ ਸਥਿਤੀ ਵਿੱਚ ਸਭ ਤੋਂ ਵੱਧ ਸੁਧਾਰ ਹੋਇਆ ਹੈ। ਦੱਸਣਯੋਗ ਹੈ ਕਿ ਇਸ ਵਾਰ ਪੰਜਾਬ ਅੰਦਰ ਝੋਨੇ ਦੀ ਪਰਾਲੀ ਨੂੰ ਅੱਗਾਂ ਲੱਗਣ ਦੇ ਮਾਮਲਿਆਂ ਵਿੱਚ ਕਾਫ਼ੀ ਕਮੀ ਦਰਜ਼ ਕੀਤੀ ਗਈ ਹੈ ਅਤੇ ਮਾਹਰਾਂ ਅਤੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਅਜੇ ਅਗਲੇ ਸੀਜ਼ਨ ਵਿੱਚ 11 ਮਹੀਨਿਆਂ ਦਾ ਸਮਾਂ ਹੈ। ਇਸ ਲਈ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕ ਮੁਹਿੰਮਾਂ ਸਮੇਤ ਕਿਸਾਨਾਂ ਨੂੰ ਪਰਾਲੀ ਦੇ ਹੱਲ ਲਈ ਮਸ਼ੀਨਰੀ ਦੀ ਜਿਆਦਾ ਤੋਂ ਜਿਆਦਾ ਸਹੂਲਤ ਦੇਣ ਲਈ ਹੁਣੇ ਤੋਂ ਹੀ ਪ੍ਰਬੰਧਾਂ ਨੂੰ ਅੰਜਾਮ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ।