Quad Summit: ਕਵਾਡ ਦੀ ਅਮਰੀਕਾ ’ਚ ਹੋਈ ਮੀਟਿੰਗ ਨੇ ਇਸ ਸੰਗਠਨ ਦੀ ਸਾਰਥਿਕਤਾ ਨੂੰ ਹੋਰ ਮਜ਼ਬੂਤ ਕੀਤਾ ਹੈ ਭਾਵੇਂ ਚੀਨ ਨੇ ਮੀਟਿੰਗ ਬਾਰੇ ਤੰਜ਼ ਕੀਤਾ ਹੈ ਕਿ ਕਵਾਡ ਦਾ ਕੋਈ ਭਵਿੱਖ ਨਹੀਂ ਪਰ ਜਿਸ ਤਰ੍ਹਾਂ ਮਹਾਂਸ਼ਕਤੀਆਂ ਨੇ ਆਪਣੇ ਏਜੰਡੇ ’ਤੇ ਚਰਚਾ ਕੀਤੀ ਤੇ ਸਾਂਝੇਦਾਰੀ ਵਧਾਉਣ ’ਤੇ ਜ਼ੋਰ ਦਿੱਤਾ ਉਸ ਨਾਲ ਚੀਨ ਦੇ ਦਾਅਵੇ ਤੇ ਇਰਾਦੇ ਬੇਮਾਅਨੇ ਹੁੰਦੇ ਨਜ਼ਰ ਆ ਰਹੇ ਹਨ ਅਸਲ ’ਚ ਚੀਨ ਨੂੰ ਕਵਾਡ ਜ਼ਹਿਰ ਵਾਂਗ ਲੱਗ ਰਿਹਾ ਹੈ ਕਵਾਡ ਮੁਲਕ ਏਸ਼ੀਆ-ਪ੍ਰਸ਼ਾਂਤ ਖੇਤਰ ਚੀਨ ਦੇ ਦਬਦਬੇ ਦੇ ਖਿਲਾਫ ਡਟੇ ਹੋਏ ਹਨ ਜਿਸ ਕਾਰਨ ਚੀਨ ਕਵਾਡ ਦੀ ਹਰ ਸਰਗਰਮੀ ਨੂੰ ਟੇਢੀ ਨਜ਼ਰ ਨਾਲ ਵੇਖਦਾ ਹੈ ਕਵਾਡ ਦਾ ਮੈਂਬਰ ਹੋਣ ਕਰਕੇ ਭਾਰਤ ਨੂੰ ਇਸ ਇੱਕ ਹੋਰ ਹਾਸਲ ਹੋਇਆ ਹੈ।
Read This : Quad Summit: ਕਵਾਡ ਸਿਖਰ ਸਮੇਲਨ ’ਚ PM ਮੋਦੀ ਦਾ ਵੱਡਾ ਬਿਆਨ, ਕੀ ਚੀਨ ’ਤੇ ਲੱਗੇਗਾ ਲਗਾਮ!
ਸੁਰੱਖਿਆ ਕੌਂਸਲ ’ਚ ਅਮਰੀਕਾ ਦੀ ਹਮਾਇਤ ਭਾਰਤ ਨੂੰ ਦੁਨੀਆ ਦੇ ਕਈ ਮਹੱਤਵਪੂਰਨ ਮੁਲਕਾਂ ਨੇ ਸੁਰੱਖਿਆ ਪ੍ਰੀਸ਼ਦ ’ਚ ਪੱਕੀ ਮੈਂਬਰਸ਼ਿਪ ਲਈ ਹਮਾਇਤ ਦਿੱਤੀ ਹੈ ਅਸਲ ’ਚ ਅੰਤਰਰਾਸ਼ਟਰੀ ਮੁੱਦਿਆਂ ’ਤੇ ਭਾਰਤ ਦੀ ਸਰਗਰਮ ਭੂਮਿਕਾ ’ਤੇ ਪ੍ਰਤੀਕਿਰਿਆਵਾਂ ਕਰਕੇ ਭਾਰਤ ਪੱਕੀ ਮੈਂਬਰਸ਼ਿਪ ਦਾ ਹੱਕਦਾਰ ਹੈ ਇਹ ਮਾਣ ਵਾਲੀ ਗੱਲ ਹੈ ਕਿ ਭਾਰਤ ਨੇ ਕਵਾਡ ਦੇ ਮੈਂਬਰ ਦੇਸ਼ਾਂ ਨਾਲ ਸਾਂਝੀ ਰਣਨੀਤੀ ’ਚ ਹਿੱਸੇਦਾਰ ਬਣਨ ਦੇ ਨਾਲ ਨਾਲ ਆਪਣੇ ਹਿੱਤਾਂ ਦੀ ਵੀ ਪੂਰੀ ਰਾਖੀ ਕੀਤੀ ਹੈ ਅੰਤਰਰਾਸ਼ਟਰੀ ਪੱਧਰ ’ਤੇ ਬਦਲ ਰਹੀਆਂ ਸਥਿਤੀਆਂ ਅਤੇ ਹਲਚਲ ਦੇ ਦੌਰ ’ਚ ਭਾਰਤ ਦੀ ਅਹਿਮੀਅਤ ਨੂੰ ਪਛਾਣ ਮਿਲੀ ਹੈ। Quad Summit