ਚੋਣਾਂ ਦੇ ਨਤੀਜੇ ਤੇ ਮਾਇਨੇ
ਪੰਜਾਬ ਦੀਆਂ ਸ਼ਹਿਰੀ ਚੋਣਾਂ ’ਚ ਕਾਂਗਰਸ ਨੇ ਹੂੰਝਾ ਫੇਰ ਦਿੱਤਾ ਹੈ ਕਾਂਗਰਸ ਨੇ ਇਸ ਨੂੰ ਲੋਕ-ਫ਼ਤਵਾ ਕਰਾਰ ਦਿੰਦਿਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਦਾ ਐਲਾਨ ਕਰ ਦਿੱਤਾ ਹੈ ਇਹ ਚੋਣਾਂ ਭਾਵੇਂ ਸਥਾਨਕ ਮੁੱਦਿਆਂ ਤੇ ਉਮੀਦਵਾਰ ਦੇ ਆਧਾਰ ’ਤੇ ਵਿਧਾਨ ਸਭਾ ਚੋਣਾਂ ਨਾਲੋਂ ਵੱਖਰੀਆਂ ਹੁੰਦੀਆਂ ਹਨ ਪਰ ਇਹਨਾਂ ਚੋਣਾਂ ਨੂੰ ਵਿਧਾਨ ਸਭਾ ਚੋਣਾਂ ਦਾ ਸੈਮੀਫਾਈਨਲ ਕਹਿਣਾ ਕਾਫ਼ੀ ਮੁਸ਼ਕਲ ਹੁੰਦਾ ਹੈ ਇਹ ਸਵਾਲ ਵੀ ਬੜਾ ਅਹਿਮ ਹੈ ਕਿ ਕੀ ਕਾਂਗਰਸ ਨੂੰ ਕਿਸਾਨ ਅੰਦੋਲਨ ਦਾ ਫ਼ਾਇਦਾ ਮਿਲਿਆ ਹੈ ਅਸਲ ’ਚ ਭਾਜਪਾ ਦਾ ਨੁਕਸਾਨ ਇਸ ਵਾਰ ਤੈਅ ਹੀ ਸੀ ਕਿਉਂਕਿ ਭਾਜਪਾ ਆਗੂਆਂ ਦਾ ਥਾਂ-ਥਾਂ ਘਿਰਾਓ ਕੀਤੇ ਜਾਣ ਕਾਰਨ ਭਾਜਪਾ ਉਮੀਦਵਾਰ ਸਰਗਰਮੀਆਂ ਹੀ ਸ਼ੁਰੂ ਨਹੀਂ ਕਰ ਸਕੇ ਰਾਜਪੁਰਾ ਤੇ ਕਈ ਹੋਰ ਥਾਈਂ ਭਾਜਪਾ ਦੇ ਉਮੀਦਵਾਰਾਂ ਦੇ ਦਫ਼ਤਰ ਬੰਦ ਕਰਵਾ ਦਿੱਤੇ ਗਏ
ਕਿਸਾਨ ਅੰਦੋਲਨ ਕਾਰਨ ਭਾਜਪਾ ਨੂੰ ਨੁਕਸਾਨ ਹੋਇਆ ਹੈ ਦੂਜੇ ਪਾਸੇ ਭਾਜਪਾ ਤੇ ਅਕਾਲੀਆਂ ਦਾ ਗਠਜੋੜ ਟੁੱਟਣ ਦਾ ਫਾਇਦਾ ਵੀ ਕਾਂਗਰਸ ਨੂੰ ਹੋਇਆ ਹੈ ਜਿਸ ਦੀ ਚਰਚਾ ਇਨ੍ਹਾਂ ਚੋਣਾਂ ’ਚ ਬਹੁਤ ਘੱਟ ਹੋਈ ਜਿੱਥੋਂ ਤੱਕ ਕਿਸਾਨ ਅੰਦੋਲਨ ਦੀ ਹਮਾਇਤ ਦੇ ਫਾÎਇਦਾ ਮਿਲਣ ਜਾਂ ਨਾ ਮਿਲਣ ਦਾ ਸਬੰਧ ਹੈ ਉਹ ਆਮ ਆਦਮੀ ਪਾਰਟੀ ਦੇ ਸੰਦਰਭ ’ਚ ਸਮਝਿਆ ਜਾ ਸਕਦਾ ਆਮ ਆਦਮੀ ਪਾਰਟੀ ਨੇ ਵੀ ਕਿਸਾਨ ਅੰਦੋਲਨ ਦਾ ਸਮੱਰਥਨ ਕੀਤਾ ਸੀ ਪਰ ਪਾਰਟੀ ਆਪਣੇ ਗੜ੍ਹਾਂ ’ਚ ਹਾਰ ਗਈ ਸ਼੍ਰੋਮਣੀ ਅਕਾਲੀ ਦਲ ਵੀ ਖੁੱਲ੍ਹ ’ਚ ਕਿਸਾਨਾਂ ਦੇ ਹੱਕ ’ਚ ਨਿੱਤਰਿਆ ਪਰ ਦੋਵਾਂ ਪਾਰਟੀਆਂ ਦੀ ਹਾਰ ਹੋਈ ਪੇਂਡੂ ਖੇਤਰ ’ਚ ਵੀ ਸ਼੍ਰੋਮਣੀ ਅਕਾਲੀ ਦਲ ਕੋਈ ਵਧੀਆ ਪ੍ਰਦਰਸ਼ਨ ਨਹੀਂ ਕਰ ਸਕਿਆ ਦਰਅਸਲ ਕਿਸਾਨਾਂ ਨੇ ਭਾਜਪਾ ਦਾ ਵਿਰੋਧ ਤਾਂ ਕੀਤਾ ਸੀ ਪਰ ਕਿਸੇ ਵੀ ਪਾਰਟੀ ਨੂੰ ਸਮੱਰਥਨ ਨਹੀਂ ਦਿੱਤਾ ਸੀ
ਕਿਸਾਨ ਰੈਲੀਆਂ ’ਚ ਵੀ ਪਾਰਟੀ ਤੋਂ ਦੂਰੀ ਬਣਾਈ ਗਈ ਸੀ ਉਂਜ ਵੀ ਸ਼ਹਿਰੀ ਚੋਣਾਂ ’ਚ ਸਥਾਨਕ ਮੁੱਦਿਆਂ ਤੇ ਉਮੀਦਵਾਰਾਂ ਦੇ ਗੈਰ-ਸਿਆਸੀ ਸਬੰਧਾਂ ਕਾਰਨ ਵੀ ਵੋਟਰ ਤੱਕ ਪਹੁੰਚ ਹੁੰਦੀ ਹੈ ਕੁਝ ਵੋਟਰ ਪਾਰਟੀ ਪੱਧਰ ਤੋਂ ਉਪਰ ਉੱਠ ਕੇ ਵੋਟ ਪਾਉਂਦੇ ਹਨ ਇਨ੍ਹਾਂ ਚੋਣਾਂ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਕਿਸਾਨਾਂ ਦਾ ਅੰਦੋਲਨ ਇੱਕ ਵੱਖਰੀ ਪਛਾਣ ਵਾਲਾ ਹੈ
ਜਿਸ ਨੇ ਕਿਸੇ ਪਾਰਟੀ ਨੂੰ ਸਿੱਧੇ ਤੌਰ ’ਤੇ ਹਮਾਇਤ ਨਹੀਂ ਦਿੱਤੀ ਕਿਸਾਨਾਂ ਨੇ ਸਾਰੀਆਂ ਪਾਰਟੀਆਂ ਤੋਂ ਬਰਾਬਰ ਦੂਰੀ ਬਣਾਈ ਰੱਖੀ ਹੈ ਭਾਵੇਂ ਇਹਨਾਂ ਚੋਣ ਨਤੀਜਿਆਂ ਦੇ ਹਰ ਪਾਰਟੀ ਆਪਣੇ-ਆਪਣੇ ਅਰਥ ਕੱਢ ਰਹੀ ਹੈ ਪਰ ਇਹ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਲਈ ਮੰਥਨ ਦਾ ਸਮਾਂ ਹੈ ਜੋ ਬਰਾਬਰ ਚੋਣ ਪ੍ਰਚਾਰ ਦੇ ਬਾਵਜੂਦ ਪੱਛੜ ਗਈਆਂ ਹਨ ਕਿਉਂਕਿ ਇਹ ਪਾਰਟੀਆਂ ਉੱਥੇ ਵੀ ਹਾਰ ਗਈਆਂ ਜਿੰਨ੍ਹਾਂ ਸ਼ਹਿਰਾਂ ’ਚ ਨਾ ਤਾਂ ਸੱਤਾਧਿਰ ’ਤੇ ਨਾਮਜ਼ਦਗੀਆਂ ਰੱਦ ਕਰਵਾਉਣ ਦੇ ਦੋਸ਼ ਲੱਗੇ ਤੇ ਨਾ ਹੀ ਹਿੰਸਾ ਹੋਈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.