ਸੀਅਰਾ ਲਿਓਨ ‘ਚ ਇੱਕ ਟਰੱਕ ਧਮਾਕੇ ‘ਚ 94 ਲੋਕਾਂ ਦੀ ਮੌਤ ਦੀ ਪੁਸ਼ਟੀ, 92 ਜਖਮੀ
ਫ੍ਰੀਟਾਊਨ। ਪੱਛਮੀ ਅਫਰੀਕੀ ਦੇਸ਼ ਸੀਅਰਾ ਲਿਓਨ ਦੀ ਰਾਜਧਾਨੀ ਫਰੀਟਾਊਨ ‘ਚ ਇਕ ਈਂਧਨ ਟੈਂਕਰ ਅਤੇ ਇਕ ਹੋਰ ਟਰੱਕ ਵਿਚਾਲੇ ਹੋਈ ਟੱਕਰ ਤੋਂ ਬਾਅਦ ਹੋਏ ਧਮਾਕੇ ‘ਚ ਘੱਟੋ ਘੱਟ 94 ਲੋਕਾਂ ਦੀ ਮੌਤ ਅਤੇ 92 ਜ਼ਖਮੀ ਹੋਣ ਦੀ ਪੁਸ਼ਟੀ ਹੋਈ ਹੈ। ਫ੍ਰੀਟਾਊਨ ਦੀ ਮੇਅਰ ਯਵੋਨ ਅਕੀ ਸਵਾਇਰ ਨੇ ਆਪਣੇ ਫੇਸਬੁੱਕ ਪੇਜ ‘ਤੇ ਲਿਖਿਆ: ”ਵੇਲਿੰਗਟਨ ਵਿੱਚ ਬਾਈ ਬੁਰੇਹ ਰੋਡ ‘ਤੇ ਧਮਾਕਾ। ਕਨਾਟ ਮੁਰਦਾਘਰ ਵਿੱਚ 94 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। 92 ਜ਼ਖਮੀ ਧਮਾਕੇ ਵਾਲੀ ਥਾਂ ‘ਤੇ ਅਜੇ ਵੀ ਚਾਰ ਲਾਸ਼ਾਂ ਮਿਲਣ ਦਾ ਖਦਸ਼ਾ ਹੈ।” ਇਸ ਤੋਂ ਪਹਿਲਾਂ ਮੇਅਰ ਨੇ ਧਮਾਕੇ ਵਿੱਚ 100 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਜਤਾਇਆ ਸੀ।
ਇਹ ਹਾਦਸਾ ਸ਼ੁੱਕਰਵਾਰ ਰਾਤ ਸ਼ਹਿਰ ਦੇ ਪੂਰਬੀ ਹਿੱਸੇ ‘ਚ ਤੇਲ ਟੈਂਕਰ ਅਤੇ ਟਰੱਕ ਦੀ ਟੱਕਰ ਕਾਰਨ ਵਾਪਰਿਆ। ਤੇਲ ਟੈਂਕਰ ਅਤੇ ਟਰੱਕ ਦੀ ਟੱਕਰ ਤੋਂ ਬਾਅਦ ਤੇਲ ਟੈਂਕਰ ਵਿੱਚ ਧਮਾਕਾ ਹੋ ਗਿਆ ਅਤੇ ਅੱਗ ਲੱਗ ਗਈ। ਚਸ਼ਮਦੀਦਾਂ ਮੁਤਾਬਕ ਜਦੋਂ ਧਮਾਕਾ ਹੋਇਆ ਤਾਂ ਸਥਾਨਕ ਲੋਕ ਲੀਕ ਹੋ ਰਹੇ ਬਾਲਣ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ