ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News ਦਲਿਤ ਵਿਰੋਧੀ ਰ...

    ਦਲਿਤ ਵਿਰੋਧੀ ਰਵੱਈਏ ਖਿਲਾਫ਼ ਪੁਲਿਸ ਥਾਣੇ ਦਾ ਕੀਤਾ ਘਿਰਾਓ

    ਦਲਿਤ ਵਿਰੋਧੀ ਰਵੱਈਏ ਖਿਲਾਫ਼ ਪੁਲਿਸ ਥਾਣੇ ਦਾ ਕੀਤਾ ਘਿਰਾਓ

    ਭਵਾਨੀਗੜ, (ਵਿਜੈ ਸਿੰਗਲਾ) ਅੱਜ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਪੁਲੀਸ ਦੇ ਦਲਿਤ ਵਿਰੋਧੀ ਰਵੱਈਏ ਖਿਲਾਫ ਰੋਸ਼ ਪ੍ਰਦਰਸ਼ਨ ਕਰਨ ਲਈ ਭਵਾਨੀਗੜ ਥਾਣੇ ਦਾ ਘਿਰਾਓ ਕੀਤਾ ਗਿਆ।ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ, ਘਰਾਚੋਂ ਇਕਾਈ ਦੇ ਪ੍ਰਧਾਨ ਗੁਰਚਰਨ ਸਿੰਘ ਘਰਾਚੋਂ, ਮੱਘਰ ਸਿੰਘ ਅਤੇ ਮਿੱਠੂ ਸਿੰਘ ਨੇ ਦੱਸਿਆ ਕਿ ਪਿੰਡ ਘਰਾਚੋਂ ਦੇ ਦਲਿਤ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਡੰਮੀ ਬੋਲੀ ਰੱਦ ਕਰਾਉਣ ਲਈ ਪਿਛਲੇ ਚਾਰ ਮਹੀਨੇ ਤੋਂ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਪ੍ਰਤੀ ਪੁਲੀਸ ਦਾ ਰਵੱਈਆ ਸ਼ੁਰੂ ਤੋਂ ਦਲਿਤ ਵਿਰੋਧੀ ਰਿਹਾ ਹੈ ਅਤੇ ਸਿਆਸੀ ਸ਼ਹਿ ਉੱਪਰ ਪਿੰਡਾਂ ਦੇ ਧਨਾਢ ਚੌਧਰੀਆਂ ਰਾਹੀਂ ਡੰਮੀ ਬੋਲੀਕਾਰਾਂ ਦੇ ਪੱਖ ਵਿੱਚ ਭੁਗਤਿਆ ਹੈ। ਹੁਣ ਭਵਾਨੀਗੜ ਪੁਲਿਸ ਵੱਲੋਂ ਦਲਿਤਾਂ ਨੂੰ ਨੋਟਿਸ ਕੱਢ ਕੇ ਥਾਣੇ ਦਰਬਾਰੇ ਹਾਜ਼ਰੀ ਭਰਨ ਅਤੇ ਪਰਚੇ ਦਰਜ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

    ਮਜ਼ਦੂਰ ਆਗੂਆਂ ਨੇ ਕਿਹਾ ਕਿ ਇਸ ਧੱਕੇਸ਼ਾਹੀ ਖਿਲਾਫ ਅੱਜ ਥਾਣੇ ਦਾ ਘਿਰਾਓ ਕੀਤਾ ਗਿਆ। ਇਸੇ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਥਾਣੇ ਨੂੰ ਸਾਰੇ ਪਾਸਿਓਂ ਜਿੰਦਰਾ ਮਾਰ ਕੇ ਬੰਦ ਕਰ ਲਿਆ ਗਿਆ ਅਤੇ ਦਲਿਤਾਂ ਦੀ ਕੋਈ ਸੁਣਵਾਈ ਨਹੀਂ ਕੀਤੀ। ਇੱਥੇ ਹੀ ਜਥੇਬੰਦੀ ਦੇ ਆਗੂਆਂ ਵੱਲੋਂ ਐਲਾਨ ਕੀਤਾ ਗਿਆ ਕਿ ਥਾਣੇ ਦਰਬਾਰੇ ਕੋਈ ਵੀ ਹਾਜ਼ਰੀ ਨਹੀਂ ਭਰੇਗਾ ਅਤੇ ਜੇਕਰ ਪੁਲੀਸ ਪ੍ਰਸ਼ਾਸਨ ਅਜਿਹੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ ਤਾਂ ਥਾਣੇ ਅੱਗੇ ਦਲਿਤਾਂ ਵੱਲੋਂ ਪੱਕੇ ਤੌਰ ‘ਤੇ ਧਰਨਾ ਲਾਇਆ ਜਾਵੇਗਾ।

    ਅਖੀਰ ਵਿੱਚ ਡੀਐੱਸਪੀ ਆਰ ਬੂਟਾ ਸਿੰਘ ਗਿੱਲ, ਤਹਿਸੀਲਦਾਰ ਗੁਰਲੀਨ ਕੌਰ ਅਤੇ ਥਾਣਾ ਮੁਖੀ ਰਮਨਦੀਪ ਸਿੰਘ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਪਰਚੇ ਰੱਦ ਕੀਤੇ ਜਾਣਗੇ ਤੇ ਦਲਿਤਾਂ ਨਾਲ ਕਿਸੇ ਕਿਸਮ ਦਾ ਵਿਤਕਰਾ ਨਹੀਂ ਕੀਤਾ ਜਾਵੇਗਾ। ਇਸ ਸਮੇਂ ਸੁਖਵਿੰਦਰ ਸਿੰਘ ਬਟੜਿਆਣਾ, ਹਰਜਿੰਦਰ ਸਿੰਘ ਝਨੇੜੀ, ਸਰਪੰਚ ਬੇਅੰਤ ਸਿੰਘ ਤੋਲੇਵਾਲ, ਚਰਨ ਸਿੰਘ ਬਾਲਦ ਕਲਾਂ, ਪਰਮਜੀਤ ਕੌਰ, ਚਰਨਜੀਤ ਕੌਰ ਅਤੇ ਪ੍ਰਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਮਜਦੂਰ
    ਹਾਜ਼ਰ ਸਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.