ਸਿੱਧੂ ਦੀ ਭੈਣ ਨੇ ਕਿਹਾ, ਪਿਤਾ ਦੀ ਮੌਤ ਤੋਂ ਬਾਅਦ ਮਾਂ ਨੂੰ ਛੱਡ ਦਿੱਤਾ ਲਾਵਾਰਸ (Sidhu’s sister Suman )
- ਰਿਸ਼ਤਿਆਂ ਬਾਰੇ ਨਿਰਾ ਝੂਠਾ ਸਿੱਧੂ
- ਸੁਮਨ ਤੂਰ ਨੇ ਕਿਹਾ ਕਿ ਸਿੱਧੂ ਨੇ ਇਹ ਸਭ ਜਾਇਦਾਦ ਹੜਪਣ ਲਈ ਕੀਤਾ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਦੀ ਸਿਆਸਤ ’ਚ ਇੱਕ ਹੋਰ ਵੱਡਾ ਧਮਾਕਾ ਹੋ ਗਿਆ। ਅਕਸਰ ਹੀ ਸਿੱਧੂ ਆਪਣੀ ਬੇਤੁੱਕੀ ਬਿਆਨਬਾਜੀ ਕਾਰਨ ਕਿਸੇ ਨਾ ਕਿਸੇ ਮਾਮਲੇ ’ਚ ਉਲਝੇ ਰਹਿੰਦੇ ਹਨ। ਹੁਣ ਉਹ ਆਪਣੇ ਪਰਿਵਾਰਕ ਮਾਮਲੇ ’ਚ ਉਲਝ ਗਏ ਹਨ। ਕਾਂਗਰਸੀ ਪ੍ਰਧਾਨ ਨਵਜੋਤ ਸਿੰਘ ਸਿੱਧ ਦੀ ਅਮਰੀਕਾ ਤੋਂ ਆਈ ਭੈਣ (Sidhu’s sister Suman ) ਨੇ ਉਨਾਂ ’ਤੇ ਵੱਡੇ ਦੋਸ਼ ਲਾਏ ਹਨ। ਉਨਾਂ ਦੋਸ਼ ਲਾਇਆ ਕਿ ਪਿਤਾ ਭਗਵੰਤ ਸਿੱਧੂ ਦੀ ਮੌਤ ਤੋਂ ਬਾਅਦ ਸਿੱਧੂ ਨੇ ਮਾਂ ਨਿਰਮਲ ਭਗਵੰਤ ਅਤੇ ਵੱਡੀ ਭੈਣ ਨੂੰ ਘਰੋਂ ਕੱਢ ਦਿੱਤਾ। ਇਸ ਤੋਂ ਬਾਅਦ ਉਸ ਨੇ ਇਹ ਬਿਆਨ ਦੇ ਕੇ ਮੀਡੀਆ ਨੂੰ ਝੂਠ ਬੋਲਿਆ ਕਿ ਮੇਰੇ ਮਾਤਾ-ਪਿਤਾ ਅਦਾਲਤੀ ਤੌਰ ‘ਤੇ ਵੱਖ ਹੋ ਗਏ ਹਨ। ਸਿੱਧੂ ਉਸ ਸਮੇਂ ਆਪਣੀ ਉਮਰ 2 ਸਾਲ ਦੱਸ ਰਹੇ ਹਨ ਪਰ ਉਹ ਵੀ ਸਭ ਝੂਠ ਹੈ ਤਸਵੀਰ ’ਚ ਸਾਫ ਦਿਸ ਰਿਹਾ ਹੈ ਕਿ ਸਿੱਧੂ ਦੀ ਉਮਰ 2 ਸਾਲ ਨਹੀਂ ਸਗੋਂ ਵੱਧ ਹੈ।
ਅਮਰੀਕਾ ਤੋਂ ਚੰਡੀਗੜ੍ਹ ਪਹੁੰਚੀ ਸਿੱਧੂ ਦੀ ਭੈਣ ਸੁਮਨ ਤੂਰ ਨੇ ਦੱਸਿਆ ਕਿ ਉਹ ਇਸ ਮੁੱਦੇ ‘ਤੇ ਨਵਜੋਤ ਸਿੱਧੂ ਨੂੰ ਉਨ੍ਹਾਂ ਦੇ ਅੰਮ੍ਰਿਤਸਰ ਸਥਿਤ ਘਰ ਮਿਲਣ ਗਈ ਸੀ ਪਰ ਉਨ੍ਹਾਂ ਨੇ ਗੇਟ ਨਹੀਂ ਖੋਲ੍ਹਿਆ। ਇੱਥੋਂ ਤੱਕ ਕਿ ਉਨ੍ਹਾਂ ਨੂੰ ਵਟਸਐਪ ‘ਤੇ ਵੀ ਬਲਾਕ ਕਰ ਦਿੱਤਾ। ਹਾਲਾਂਕਿ ਇਸ ਮਾਮਲੇ ‘ਤੇ ਅਜੇ ਤੱਕ ਸਿੱਧੂ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਸਿੱਧੂ ਨੇ ਇਹ ਸਾਰਾ ਕੁਝ ਜਾਇਦਾਦ ਤੇ ਪੈਸਿਆਂ ਲਈ ਕੀਤਾ
ਐਨਆਰਆਈ ਭੈਣ ਸੁਮਨ ਤੂਰ ਨੇ ਕਿਹਾ ਕਿ ਉਹ ਸਿੱਧੂ ਤੋਂ 15 ਸਾਲ ਵੱਡੀ ਹੈ ਤੇ ਅਮੀਰਕਾ ’ਚ ਰਹਿੰਦੀ ਹੈ। ਉਨਾਂ ਕਿਹਾ ਕਿ ਸਿੱਧੂ ਬਹੁਤ ਕਰੂਰ ਹੈ। ਉਨਾਂ ਕਿਹਾ ਕਿਾ 1986 ’ਚ ਜਦੋਂ ਪਿਤਾ ਭਗਵੰਤ ਸਿੰਘ ਦਾ ਭੋਗ ਸੀ ਤਾਂ ਉਸ ਦੇ ਤੁਰੰਤ ਬਾਅਦ ਸਿੱਧੂ ਨੇ ਮਾਂ ਨਾਲ ਉਨਾਂ ਨੂੰ ਘਰੋਂ ਕੱਢ ਦਿੱਤਾ ਸੀ। ਸੁਮਨ ਨੇ ਕਿਹਾ ਕਿ ਉਨਾਂ ਦੀ ਮਾਂ ਨੇ ਆਪਣਾ ਅਕਸ਼ ਬਚਾਉਣ ਲਈ ਦਿੱਲੀ ਦੇ ਚੱਕਰ ਲਾਏ ਤੇ ਆਖਰ ਉਹ ਦਿੱਲੀ ਦੇ ਰੇਲਵੇ ਸਟੇਸ਼ਨ ’ਤੇ ਲਾਵਾਰਸਾਂ ਵਾਂਗ ਉਨਾਂ ਦੀ ਮੌਤ ਹੀ ਗਈ। ਸਿੱਧੂ ਨੇ ਇਹ ਸਾਰਾ ਕੁਝ ਜਾਇਦਾਦ ਤੇ ਪੈਸਿਆਂ ਲਈ ਕੀਤਾ।
ਸਿੱਧੂ ਦੀ ਵੱਡੀ ਭੈਣ ਸੁਮਨ ਤੂਰ ਨੇ ਕਿਹਾ ਕਿ ਸ਼ੈਰੀ (ਨਵਜੋਤ ਸਿੱਧੂ ਦਾ ਉਪਨਾਮ) ਬਹੁਤ ਜ਼ਾਲਮ ਹੈ। ਉਨ੍ਹਾਂ ਕਿਹਾ ਕਿ 1986 ‘ਚ ਜਦੋਂ ਪਿਤਾ ਭਗਵੰਤ ਸਿੱਧੂ ਦਾ ਭੋਗ ਸਮਾਗਮ ਹੋਇਆ ਤਾਂ ਉਸ ਤੋਂ ਤੁਰੰਤ ਬਾਅਦ ਸਿੱਧੂ ਨੇ ਆਪਣੀ ਮਾਂ ਨਾਲ ਮਿਲ ਕੇ ਉਨ੍ਹਾਂ ਨੂੰ ਘਰੋਂ ਬਾਹਰ ਕੱਢ ਦਿੱਤਾ। ਸੁਮਨ ਨੇ ਕਿਹਾ ਕਿ ਉਸ ਦੀ ਮਾਂ ਨੇ ਆਪਣਾ ਅਕਸ ਬਚਾਉਣ ਲਈ ਦਿੱਲੀ ਦੇ ਗੇੜੇ ਮਾਰੇ ਅਤੇ ਅੰਤ ਵਿਚ ਉਹ ਦਿੱਲੀ ਰੇਲਵੇ ਸਟੇਸ਼ਨ ‘ਤੇ ਲਾਵਾਰਿਸ ਵਾਂਗ ਮਰ ਗਈ। ਸੁਮਨ ਤੂਰ ਨੇ ਕਿਹਾ ਕਿ ਸਿੱਧੂ ਨੇ ਇਹ ਸਭ ਜਾਇਦਾਦ ਹੜਪਣ ਲਈ ਕੀਤਾ ਹੈ।
ਸੁਮਨ ਤੂਰ ਨੇ ਦੱਸਿਆ ਕਿ ਉਹ 1990 ਵਿੱਚ ਅਮਰੀਕਾ ਗਈ ਸੀ। ਸਿੱਧੂ ਨੇ ਮਾਂ ਨਿਰਮਲ ਮਹਾਜਨ ਉਰਫ਼ ਨਿਰਮਲ ਭਗਵੰਤ ਨਾਲ ਕੀਤੀ ਬੇਇਨਸਾਫ਼ੀ। ਉਨ੍ਹਾਂ ਕਿਹਾ ਕਿ ਸਿੱਧੂ ਨੇ ਇਹ ਗੱਲ ਇੱਕ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ ਵਿੱਚ ਕਹੀ ਹੈ। ਉਹ ਉਸਨੂੰ ਲੱਭ ਰਹੀ ਸੀ। ਹੁਣ ਜਦੋਂ ਉਸ ਨੂੰ ਉਹ ਲੇਖ ਮਿਲਿਆ ਤਾਂ ਉਸ ਨੇ ਪਹਿਲਾਂ ਸਿੱਧੂ ਨੂੰ ਮਿਲਣ ਲਈ ਕਿਹਾ। ਉਹ ਸਿੱਧੂ ਨੂੰ ਆਪਣੀ ਮਾਂ ਬਾਰੇ ਕਹੀਆਂ ਗੱਲਾਂ ਲਈ ਜਨਤਕ ਤੌਰ ‘ਤੇ ਮੁਆਫੀ ਮੰਗਣ ਲਈ ਕਹਿਣਾ ਚਾਹੁੰਦੀ ਸੀ, ਪਰ ਉਸ ਨੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ