ਸਾਡੇ ਨਾਲ ਸ਼ਾਮਲ

Follow us

26.9 C
Chandigarh
Thursday, February 26, 2026
More
    Home Breaking News ਸਿੱਧੂੂ ਨੂੰ ਮੁ...

    ਸਿੱਧੂੂ ਨੂੰ ਮੁੱਖ ਮੰਤਰੀ ਅਹੁਦੇ ਦੀ ਭੁੱਖ, ਬੋਲੇ, ਚੰਨੀ ਡੁੱਬੋ ਦੇਵੇਗਾ 2022 ’ਚ ਕਾਂਗਰਸ ਨੂੰ

    ਕਿਹਾ, ਭਗਵੰਤ ਸਿੱਧੂ ਦੇ ਮੁੰਡੇ ਨੂੰ ਹੋਣਾ ਚਾਹੀਦਾ ਸੀ ਮੁੱਖ ਮੰਤਰੀ

    (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਦੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਤੇ ਚੰਨੀ ਦਰਮਿਆਨ ਖਿੱਚੋਤਾਣ ਵਧਦੀ ਜਾ ਰਹੀ ਹੈ ਮੁੱਖ ਮੰਤਰੀ ਦੇ ਅਹੁਦੇ ਲਈ ਸਿੱਧੂ ਲਗਾਤਾਰ ਤਰਲੋ ਮੱਛੀ ਹੋ ਰਹੇ ਹਨ ਇਸ ਦੌਰਾਨ ਉਨ੍ਹਾਂ ਚੰਨੀ ਦੀ ਕਮਾਨ ’ਤੇ ਸਵਾਲੀਆ ਨਿਸ਼ਾਨ ਖੜਾ ਕਰ ਦਿੱਤਾ ਹੈ। ਇੱਕ ਪ੍ਰੋਗਰਾਮ ਦੌਰਾਨ ਸਿੱਧੂ ਨੇ ਕਿਹਾ ਜੇਕਰ ਸਰਦਾਰ ਭਗਵੰਤ ਸਿੰਘ (ਨਵਜੋਤ ਸਿੱਧੂ ਦੇ ਪਿਤਾ) ਦੇ ਪੁੱਤਰ ਨੂੰ ਮੁੱਖ ਮੰਤਰੀ ਬਣਾਉਦੇ ਤਾਂ ਫਿਰ ਦੇਖਦੇ ਸਕਸੇਸ ਕੀ ਹੁੁੰਦਾ ਹੈ ਜਿਸ ਤੋਂ ਸਾਫ਼ ਹੁੰਦਾ ਹੈ ਕਿ ਸਿੱਧੂ ਪੰਜਾਬ ਦੇ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ। ਇਸ ਲਈ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਨਾਲ ਖਿੱਚੋਤਾਣ ਵੇਖਣ ਨੂੰ ਮਿਲ ਰਹੀ ਹੈ।

    ਘਟਨਾ ਇਸ ਕਦਰ ਵਾਪਰੀ ਕਿ ਸਿੱਧੂ ਦੀ ਅਗਵਾਈ ’ਚ ਮੁਹਾਲੀ ਏਅਰਪੋਰਟ ਚੌਂਕ ਤੋਂ ਪੰਜਾਬ ਕਾਂਗਰਸ ਦਾ ਲਖੀਮਪੁਰ ਰੋਸ਼ ਮਾਰਚ ਕੱਢਿਆ ਗਿਆ ਸੀ ਸਿੱਧੂ ਇਸ ਮਾਰਚ ’ਚ ਸਮੇਂ ਸਿਰ ਪਹੁੰਚ ਗਏ ਸਨ ਇਸ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੁਝ ਦੇਰੀ ਨਾਲ ਪੁੱਜੇ ਜਿਸ ਤੋਂ ਬਾਅਦ ਸਿੱਧੂ ਭੜਕ ਗਏ ਤੇ ਮੁੱਖ ਮੰਤਰੀ ਚੰਨੀ ’ਤੇ ਆਪਣਾ ਗੁੱਸਾ ਕੱਢ ਦਿੱਤਾ।

    ਸਿੱਧੂ ਨੇ ਮੁੱਖ ਮੰਤਰੀ ਨੂੰ ਅਪਸ਼ਬਦ ਤੱਕ ਕਹਿ ਦਿੱਤੇ ਪਰਗਟ ਸਿੰਘ ਵੱਡੀ ਗਿਣਤੀ ’ਚ ਜੁਟੀ ਭਿੜ ਨੂੰ ਵਿਖਾਉਦੇ ਹੋਏ ਕਹਿ ਰਹੇ ਸਨ ਕਿ ਅੱਜ ਤਾਂ ਬੱਲੇ ਬੱਲੇ ਹੋ ਗਈ ਸਿੱਧੂ ਕੋਲ ਖੜੇ ਸੁਖਜਿੰਦਰ ਡੈਨੀ ਨੇ ਵੀ ਕਿਹਾ ਕਿ ਅੱਜ ਦਾ ਪ੍ਰੋਗਰਾਮ ਸਕਸੇਸਫੁੱਲ ਹੋ ਗਿਆ ਇਨ੍ਹਾਂ ਦੋਵਾਂ ਦੀ ਗੱਲਬਾਤ ਤੋਂ ਬਾਅਦ ਸਿੱਧੂ ਤੈਸ਼ ’ਚ ਆ ਗਏ ਤੇ ਬੋਲੇ। ਹਾਲੇ ਸਕਸੇਸ ਕਿੱਥੇ, ਜੇਕਰ ਸਰਦਾਰ ਭਗਵੰਤ ਸਿੱਧੂ (ਨਵਜੋਤ ਸਿੱਧੂ ਦੇ ਪਿਤਾ) ਦੇ ਪੁੱਤਰ ਨੂੰ ਮੁੱਖ ਮੰਤਰੀ ਬਣਾਉਦੇ ਤਾਂ ਫਿਰ ਦੇਖਦੇ ਸਕਸੇਸ ਕੀ ਹੁੁੰਦਾ ਹੈ ਸਿੱਧੂ ਨੇ ਕਿਹਾ ਕਿ ਇਹ (ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ) 2022 ’ਚ ਕਾਂਗਰਸ ਨੂੰ ਡੁੱਬੋ ਦੇਣਗੇ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ