ਅਮਰਿੰਦਰ ਦੀ ਹਾਮੀ ਤੋਂ ਪਹਿਲਾਂ ਹੀ ਵੀਜ਼ਾ ਲੈਣ ਪੁੱਜੇ ਸਿੱਧੂ

Sidhu, Wants, Visa, Before, Amarinder, Admits

ਇੱਕ ਮਹੀਨੇ ਦਾ ਮਿਲੇਗਾ ਵੀਜ਼ਾ, ਸਿੱਧੂ ਪਾਕਿਸਤਾਨ ਵੀ ਚਾਹੁੰਦੇ ਹਨ ਘੁੰਮਣਾ

ਭਾਰਤ ਅਤੇ ਪੰਜਾਬ ਸਰਕਾਰ ਤੋਂ ਅਜੇ ਲੈਣੀ ਐ ਇਜਾਜ਼ਤ : ਸਿੱਧੂ

ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼

ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਅਜੇ ਪਾਕਿਸਤਾਨ ਜਾਣ ਲਈ ਛੁੱਟੀ ਲਈ ਨਹੀਂ, ਉਸ ਤੋਂ ਪਹਿਲਾਂ ਹੀ ਪਾਕਿਸਤਾਨ ਜਾਣ ਲਈ ਨਵਜੋਤ ਸਿੱਧੂ ਵੀਜ਼ਾ ਲੈਣ ਲਈ ਦਿੱਲੀ ਪੁੱਜ ਗਏ। ਜਿਥੇ ਨਵਜੋਤ ਸਿੱਧੂ ਨੇ ਪਾਕਿਸਤਾਨ ਅਬੈਂਸੀ ਵਿੱਚ ਉਸ ਈਮੇਲ ਨੂੰ ਦਿਖਾਉਂਦੇ ਹੋਏ ਵੀਜ਼ਾ ਦੇਣ ਦੀ ਮੰਗ ਕੀਤੀ ਹੈ, ਜਿਹੜੀ ਈਮੇਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਇਮਰਾਨ ਖਾਨ ਦੀ ਪਾਰਟੀ ਵੱਲੋਂ ਉਨ੍ਹਾਂ ਨੂੰ ਭੇਜੀ ਗਈ ਸੀ।

ਪਾਕਿਸਤਾਨ ਅਬੈਂਸੀ ਨੇ ਵੀ ਜਲਦ ਹੀ ਨਵਜੋਤ ਸਿੱਧੂ ਨੂੰ ਵੀਜ਼ਾ ਦੇਣ ਦੀ ਹਾਮੀ ਭਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਅਬੈਂਸੀ  ਸਿੱਧੂ ਨੂੰ ਇੱਕ ਮਹੀਨੇ ਤੋਂ ਜਿਆਦਾ ਦਾ ਵੀਜ਼ਾ ਦੇਣ ਜਾ ਰਹੀ ਹੈ, ਕਿਉਂਕਿ ਉਹ ਨੇ ਪ੍ਰਧਾਨ ਮੰਤਰੀ ਦੇ ਸਹੁੰ ਚੁੱਕ ਸਮਾਗਮ ਵਿੱਚ ਭਾਗ ਲੈਣ ਦੇ ਨਾਲ ਹੀ ਕੁਝ ਦਿਨ ਪਾਕਿਸਤਾਨ ਘੁੰਮਣ ਦੀ ਇੱਛਾ ਜ਼ਾਹਿਰ ਕੀਤੀ ਹੈ। ਹਾਲਾਂਕਿ ਨਵਜੋਤ ਸਿੱਧੂ ਪਾਕਿਸਤਾਨ ਕਿੰਨੇ ਦਿਨ ਰਹਿਣਗੇ, ਇਸ ਸਬੰਧੀ ਅਜੇ ਤੱਕ ਕੋਈ ਖ਼ੁਲਾਸਾ ਨਹੀਂ ਹੋ ਸਕਿਆ ਹੈ।

ਪਾਕਿਸਤਾਨ ਅਬੈਂਸੀ ਜਾਣ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਅਜੇ ਨਾ ਹੀ ਭਾਰਤ ਸਰਕਾਰ ਤੋਂ ਇਜਾਜ਼ਤ ਲਈ ਹੈ ਅਤੇ ਨਾ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਨਵਜੋਤ ਸਿੱਧੂ ਨੂੰ ਸੂਬੇ ਮੁੱਖ ਮੰਤਰੀ ਤੋਂ ਛੁੱਟੀ ਲੈਣਾ ਜਰੂਰੀ ਹੈ, ਕਿਉਂਕਿ ਨਵਜੋਤ ਸਿੱਧੂ ਵਿਦੇਸ਼ ਯਾਤਰਾ ‘ਤੇ ਜਾ ਰਹੇ ਹਨ।

ਦੱਸਿਆ ਜਾ ਰਿਹਾ ਹੈ ਕਿ ਨਵਜੋਤ ਸਿੱਧੂ ਇਸ ਸਬੰਧੀ ਭਾਰਤ ਸਰਕਾਰ ਅਤੇ ਸੂਬਾ ਸਰਕਾਰ ਨੂੰ ਵੀ ਜਾਣਕਾਰੀ ਦਿੰਦੇ ਹੋਏ ਜਲਦ ਹੀ ਇਜਾਜ਼ਤ ਲੈਣ ਵਾਲੇ ਹਨ ਤਾਂ ਕਿ ਕਿਸੇ ਵੀ ਸਰਕਾਰ ਨੂੰ ਉਨਾਂ ਦੇ ਇਸ ਨਿੱਜੀ ਟੂਰ ਤੋਂ ਕੋਈ ਵੀ ਇਤਰਾਜ਼ ਨਾ ਹੋਵੇ। ਨਵਜੋਤ ਸਿੱਧੂ ਨੇ ਕਿਹਾ ਕਿ ਉਨਾਂ ਨੇ ਪਾਕਿਸਤਾਨ ਦਾ ਵੀਜ਼ਾ ਅਪਲਾਈ ਕਰ ਦਿੱਤਾ ਹੈ ਅਤੇ ਹੁਣ ਉਹ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਪਾਕਿਸਤਾਨ ਜਾਣ ਲਈ ਇਜਾਜ਼ਤ ਲੈਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।