ਸਿੱਧੂ ਮੂਸੇਵਾਲਾ ਕਤਲ ਕੇਸ : ਲਾਰੇਂਸ ਬਿਸ਼ਨੋਈ ਨੂੰ ਲਿਆ ਪੁਲਿਸ ਰਿਮਾਂਡ ’ਤੇ

Sidhu-Murder-Case-696x497

ਉੱਤਰਾਖੰਡ ਤੋਂ ਗ੍ਰਿਫ਼ਤਾਰ ਕੀਤਾ ਮਨਪ੍ਰੀਤ, 5 ਦਿਨ ਦਾ ਰਿਮਾਂਡ ਲਿਆ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਸਿੱਧੂ ਮੂਸੇਵਾਲਾ ਕਤਲ ਕੇਸ ’ਚ ਗੈਂਗਸਟਰ ਲਾਰੇਂਸ ਬਿਸ਼ਨੋਈ ਦੀਆਂ ਮੁਸ਼ਕਲ ਵਧਦੀਆਂ ਨਜ਼ਰ ਆ ਰਹੀਆਂ ਹਨ। ਦਿੱਲੀ ਪੁਲਿਸ ਦੀ ਸਪੈਸ਼ਲ ਸੇਲ ਨੇ ਲਾਰੇਂਸ ਬਿਸ਼ਨੋਈ ਨੂੰ ਤਿੰਨ ਦਿਨਾਂ ਦੀ ਪੁਲਿਸ ਹਿਰਾਸਤ ’ਚ ਲੈ ਲਿਆ ਹੈ। ਲਾਰੇਂਸ ਬਿਸ਼ਨੋਈ ਦੈ ਗੈਂਗ ’ਤੇ ਸਿੱਧੂ ਮੂਸੇਵਾਲਾ ਦੇ ਕਤਲ ਦਾ ਦੋਸ਼ ਹੈ। ਹੁਣ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਲਾਰੇਂਸ ਬਿਸ਼ਨੋਈ ਤੋਂ ਮੂਸੇਵਾਲਾ ਕਤਲ ਸਬੰਧੀ ਪੁੱਛਗਿਛ ਕਰੇਗੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਲਾਰੇਂਸ ਬਿਸ਼ਨੋਈ ਦੇ ਵਕੀਲ ਨੇ ਦਿੱਲੀ ਹਾਈਕੋਰਟ ’ਚ ਪਟੀਸ਼ਨ ਦਾਖਲ ਕਰਕੇ ਪੰਜਾਬ ਪੁਲਿਸ ਨੂੰ ਰਿਮਾਂਡ ’ਤੇ ਨਾ ਲੈਣ ਦੀ ਅਪੀਲ ਕੀਤੀ। ਦਰਅਸਲ ਗੈਂਗਸਟਰ ਲਾਰੇਂਸ ਬਿਸ਼ਨੋਈ ਨੇ ਆਪਣੇ ਐਨਕਾਊਂਟਰ ਦੀ ਸ਼ੰਕਾ ਪ੍ਰਗਟਾਈ ਹੈ। ਉਸ ਨੇ ਪੰਜਾਬ ਪੁਲਿਸ ਵੱਲੋਂ ਐਨਕਾਊਂਟਰ ਦੀ ਸ਼ੰਕਾ ਜਤਾਉਂਦਿਆਂ ਪਟਿਆਲਾ ਕੋਰਟ ਦਾ ਰੁਖ਼ ਕੀਤਾ ਸੀ, ਜਿੱਥੇ ਸਪੈਸ਼ਲ ਜੱਜ ਨੇ ਲਾਰੇਂਸ ਬਿਸ਼ਨੋਈ ਦੀ ਪਟੀਸ਼ਨ ’ਤੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ। (Sidhu Murder Case)

ਪਟਿਆਲਾ ਹਾਊਸ ਕੋਰਟ ’ਚ ਦਿੱਤੀ ਪਟੀਸ਼ਨ ’ਚ ਗੈਂਗਸਟਰ ਲਾਰੇਂਸ ਬਿਸ਼ਨੋਈ ਨੇ ਅਪੀਲ ਕੀਤੀ ਸੀ ਕਿ ਫਿਲਹਾਲ ਉਸਦੀ ਕਸਟਡੀ ਪੰਜਾਬ ਜਾਂ ਕਿਸੇ ਦੂਜੇ ਸੂਬੇ ਦੀ ਪੁਲਿਸ ਨੂੰ ਨਾ ਦਿੱਤੀ ਜਾਵੇ। ਉਸ ਨੇ ਸ਼ੰਕਾ ਪ੍ਰਗਟਾਈ ਹੈ ਕਿ ਪੰਜਾਬ ਪੁਲਿਸ ਉਸਦਾ ਐਨਕਾਊਂਟਰ ਕਰ ਸਕਦੀ ਹੈ। ਪਟਿਆਲਾ ਕੋਰਟ ਵੱਲੋਂ ਕਿਹਾ ਗਿਆ ਹੈ ਕਿ ਹਾਲੇ ਕੋਈ ਦੂਜੇ ਸੂਬੇ ਦੀ ਪੁਲਿਸ ਦਾ ਕੋਈ ਪ੍ਰੋਡਕਸ਼ਨ ਵਾਰੰਡ ਕੋਰਟ ਸਾਹਮਣੇ ਨਹੀਂ ਹੈ। ਸਿਰਫ ਐਨਕਾਊਂਟਰ ਦੀ ਸ਼ੰਕਾ ਦੇ ਮੱਦੇਨਜ਼ਰ ਪਹਿਲਾਂ ਤੋਂ ਹੀ ਕੋਰਟ ਅਜਿਹਾ ਆਦੇਸ਼ ਪਾਸ ਨਹੀਂ ਕਰ ਸਕਦੀ। ਹੁੁਣ ਉਸਦੇ ਵਕੀਲ ਨੇ ਹਾਈਕੋਟਰ ’ਚ ਪਟੀਸ਼ਨ ਦਾਖਲ ਕੀਤੀ ਹੈ।

ਮਾਮਲੇ ‘ਚ ਪਹਿਲੀ ਗ੍ਰਿਫਤਾਰੀ, ਮਨਪ੍ਰੀਤ ਗ੍ਰਿਫਤਾਰ, 5 ਦਿਨਾਂ ਦੇ ਰਿਮਾਂਡ ‘ਤੇ

ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪਹਿਲੀ ਗ੍ਰਿਫਤਾਰੀ ਹੋਈ ਸੀ। ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ ਮਨਪ੍ਰੀਤ ਨਾਂਅ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਉਸਨੂੰ ਕੱਲ੍ਹ ਉੱਤਰਾਖੰਡ ਤੋਂ ਫੜਿਆ ਗਿਆ ਸੀ। ਮਨਪ੍ਰੀਤ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਹਾਲਾਂਕਿ ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਇਸ ਮਾਮਲੇ ‘ਚ ਮਨਪ੍ਰੀਤ ਦੀ ਕੀ ਭੂਮਿਕਾ ਹੈ।

ਜਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਕੱਲ੍ਹ ਉੱਤਰਾਖੰਡ ਦੇ ਦੇਹਰਾਦੂਨ ‘ਚ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ 6 ਲੋਕਾਂ ਨੂੰ ਹਿਰਾਸਤ ‘ਚ ਲਿਆ ਸੀ। ਬਾਅਦ ਵਿਚ ਉਸ ਨੂੰ ਪੰਜਾਬ ਲਿਜਾਇਆ ਗਿਆ। ਜਾਣਕਾਰੀ ਮੁਤਾਬਕ ਉਸ ਨੂੰ ਉਤਰਾਖੰਡ ਸਪੈਸ਼ਲ ਟਾਸਕ ਫੋਰਸ ਦੀ ਮੱਦਦ ਨਾਲ ਫੜਿਆ ਗਿਆ ਹੈ। ਫੜੇ ਗਏ ਵਿਅਕਤੀ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਦੱਸੇ ਜਾਂਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here