ਇੱਕ ਘੰਟੇ ’ਚ 9.73 ਲੱਖ ਲੋਕਾਂ ਨੇ ਵੇਖਿਆ | Sidhu Moose Wala
ਮਾਨਸਾ (ਸੱਚ ਕਹੂੰ ਨਿਊਜ਼)। ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਡਰਿੱਪੀ ਅੱਜ ਭਾਵ ਸ਼ੁੱਕਰਵਾਰ (2 ਫਰਵਰੀ) ਨੂੰ ਰਿਲੀਜ਼ ਕੀਤਾ ਗਿਆ ਹੈ। ਮੂਸੇਵਾਲਾ ਦੇ ਕਤਲ ਤੋਂ ਬਾਅਦ ਰਿਲੀਜ਼ ਹੋਣ ਵਾਲਾ ਇਹ ਉਨ੍ਹਾਂ ਦਾ ਛੇਵਾਂ ਗੀਤ ਹੈ। ਰਿਲੀਜ਼ ਤੋਂ ਪਹਿਲਾਂ ਕਰੀਬ 50 ਹਜ਼ਾਰ ਤੋਂ ਜ਼ਿਆਦਾ ਲੋਕ ਯੂਟਿਊਬ ’ਚ ਉਸ ਦਾ ਇੰਤਜ਼ਾਰ ਕਰ ਰਹੇ ਸਨ। ਇੱਕ ਘੰਟੇ ’ਚ ਹੀ 9.73 ਲੱਖ ਤੋਂ ਜ਼ਿਆਦਾ ਲੋਕਾਂ ਨੇ ਗੀਤ ਨੂੰ ਵੇਖਿਆ। ਨਾਲ ਹੀ ਕਰੀਬ 4.63 ਲੱਖ ਲੋਕਾਂ ਨੇ ਗੀਤ ਨੂੰ ਪਸੰਦ ਵੀ ਕੀਤਾ। ਇੱਕ ਲੱਖ ਤੋਂ ਜ਼ਿਆਦਾ ਲੋਕਾਂ ਨੇ ਕਮੈਂਟ ਵੀ ਕੀਤੇ ਹਨ। ਮੂਸੇਵਾਲੇ ਦੇ ਗੀਤ ਨੂੰ ਉਸ ਦੇ ਯੂਟਿਊਬ ਚੈੱਨਲ ’ਤੇ ਉਸ ਦੇ ਪਿਤਾ ਬਲਕੌਰ ਸਿੰਘ ਅਤੇ ਮਾਂ ਚਰਨ ਕੌਰ ਨੇ ਰਿਲੀਜ਼ ਕੀਤਾ। ਬਾਅਦ ’ਚ ਦੋਵਾਂ ਨੇ ਫੈਂਸ ਦਾ ਸ਼ੁਕਰਿਆ ਕੀਤਾ। ਮੂਸੇਵਾਲਾ ਦਾ ਇਹ ਗੀਤ ਡਰਿੱਪੀ 3.17 ਮਿੰਟਾਂ ਦਾ ਹੈ। ਇਸ ਵਿੱਚ ਮੂਸੇਵਾਲਾ ਦੇ ਨਾਲ-ਨਾਲ ਰੈਪਰ Mxrci ਦਾ ਰੈਪ ਵੀ ਸ਼ਾਮਲ ਹੈ। (Sidhu Moose Wala)
IND Vs ENG ਦੂਜਾ ਟੈਸਟ : ਯਸ਼ਸਵੀ ਜਾਇਸਵਾਲ ਦਾ ਦੂਜਾ ਟੈਸਟ ਸੈਂਕੜਾ, ਸ਼ੁਭਮਨ, ਅਈਅਰ ਸਸਤੇ ’ਚ ਆਊਟ
ਮੂਸੇਵਾਲਾ ਦੀ ਮੌਤ ਤੋਂ ਬਾਅਦ ਇਹ ਛੇਵਾਂ ਗੀਤ | Sidhu Moose Wala
ਦੱਸ ਦੇਈਏ ਕਿ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਮਾਨਸਾ ਦੇ ਜਵਾਹਰਕੇ ਪਿੰਡ ’ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਅੱਜ ਰਿਲੀਜ਼ ਹੋਣ ਵਾਲਾ ਗੀਤ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ 6ਵਾਂ ਗੀਤ ਹੈ। ਮੂਸੇਵਾਲਾ ਦੇ ਕਤਲ ਤੋਂ ਬਾਅਦ ਉਨ੍ਹਾਂ ਦਾ ਪਹਿਲਾ ਗੀਤ 23 ਜੂਨ 2022 ਨੂੰ ਐੱਸਵਾਈਐੱਲ ਰਿਲੀਜ਼ ਕੀਤਾ ਗਿਆ ਸੀ। ਜਿਸ ਵਿੱਚ ਮੂਸੇਵਾਲਾ ਨੇ ਪੰਜਾਬ ਦੇ ਪਾਣੀ ਦੇ ਮੁੱਦੇ ਨੂੰ ਚੂੱਕਿਆ ਸੀ। ਪਰ ਬਾਅਦ ’ਚ ਇਹ ਗੀਤ ’ਤੇ ਪਾਬੰਦੀ ਲਾ ਦਿੱਤੀ ਗਈ ਸੀ। (Sidhu Moose Wala)