ਸਾਡੇ ਨਾਲ ਸ਼ਾਮਲ

Follow us

16.5 C
Chandigarh
Thursday, January 22, 2026
More
    Home Breaking News Sidhu Moose W...

    Sidhu Moose Wala : ਮੂਸਾ ਪਿੰਡ ’ਚ ਖੁਸੀ ਦੀ ਲਹਿਰ, ਮਾਤਾ ਚਰਨ ਕੌਰ ਨੇ ਦਿੱਤਾ ਪੁੱਤਰ ਨੂੰ ਜਨਮ

    Sidhu Moose Wala

    ਬਲਕੌਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ ’ਤੇ ਫੋਟੋ ਪੋਸ਼ਟ ਪਾ ਕੇ ਦਿੱਤੀ ਜਾਣਕਾਰੀ | Sidhu Moose Wala

    ਸਰਦੂਲਗੜ੍ਹ (ਗੁਰਜੀਤ ਸ਼ੀਹ)। ਪਿੰਡ ਮੂਸਾ ਵਿਖੇ ਉਸ ਸਮੇਂ ਖੁਸੀ ਦਾ ਮਾਹੌਲ ਬਣ ਗਿਆ, ਜਦੋਂ ਅੱਜ ਸਵੇਰੇ ਮਾਤਾ ਚਰਨ ਕੌਰ ਨੇ ਆਪਣੇ ਦੂਜੇ ਪੁੱਤਰ ਨੂੰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿਖੇ ਜਨਮ ਦਿੱਤਾ ਹੈ। ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਘਰ ਜਨਮੇ ਪੁੱਤਰ ਦੀ ਫੋਟੋ ਆਪਣੀ ਸੋਸ਼ਲ ਮੀਡੀਆ ’ਤੇ ਪੋਸ਼ਟ ਪਾ ਕੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਜਚਾ-ਬੱਚਾ ਤੰਦਰੁਸਤ ਹਨ। ਅੱਜ ਸਿੱਧੂ ਮੂਸੇਵਾਲਾ ਦੇ ਘਰ ਮੁੜ ਤੋਂ ਛੋਟੇ ਸਿੱਧੂ ਦੇ ਜਨਮ ਲੈਣ ਨਾਲ ਕਰੋੜਾਂ ਲੋਕਾਂ ਨੇ ਖੁਸ਼ੀਆਂ ਜਾਹਰ ਕਰਦੇ ਹੋਏ ਪਰਮਾਤਮਾ ਦਾ ਕੋਟਨ-ਕੋਟ ਧੰਨਵਾਦ ਕੀਤਾ ਹੈ। (Sidhu Moose Wala)

    ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਅਤੇ ਇੰਸਟਾਗ੍ਰਾਮ ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਹੈ ਕਿ ਸ਼ੁਭਦੀਪ ਨੂੰ ਚਾਹੁਣ ਵਾਲੀਆਂ ਲੱਖਾਂ ਕਰੋੜਾਂ ਰੂਹਾਂ ਦੀਆਂ ਅਸੀਸਾਂ ਨਾਲ ਅਕਾਲ ਪੁਰਖ ਨੇ ਸਾਡੀ ਝੋਲੀ ਵਿੱਚ ਸ਼ੁਭ ਦਾ ਛੋਟਾ ਵੀਰ ਪਾਇਆ ਹੈ।
    ਵਾਹਿਗੁਰੂ ਦੀਆਂ ਬਖਸ਼ਿਸ਼ਾਂ ਸਦਕਾ ਪਰਿਵਾਰ ਤੰਦਰੁਸਤ ਹੈ ਅਤੇ ਸਾਰੇ ਸ਼ੁਭ-ਚਿੰਤਕਾਂ ਦੇ ਅਥਾਹ ਪਿਆਰ ਲਈ ਸ਼ੁਕਰਗੁਜ਼ਾਰ ਹਾਂ।

    Also Read : IPL 2024 : ਭਾਰਤ ’ਚ ਹੀ ਖੇਡਿਆ ਜਾਵੇਗਾ IPL ਦਾ ਪੂਰਾ ਸੀਜ਼ਨ, BCCI ਸਕੱਤਰ ਦਾ UAE ’ਚ ਮੈਚ ਕਰਵਾਉਣ ਤੋਂ ਇਨਕਾਰ

    LEAVE A REPLY

    Please enter your comment!
    Please enter your name here