ਸਾਡੇ ਨਾਲ ਸ਼ਾਮਲ

Follow us

23.2 C
Chandigarh
Wednesday, February 11, 2026
More
    Home Breaking News Sidhu Moose W...

    Sidhu Moose Wala: ਸੰਗੀਤਕ ਹਿੱਸੇਦਾਰਾਂ ਨਾਲ ਝਗੜੇ ਤੋਂ ਅੱਕੇ ਸਿੱਧੂ ਮੂਸੇ ਵਾਲਾ ਦੇ ਮਾਪੇ ਬੈਠੇ ਧਰਨੇ ’ਤੇ, ਜਾਣੋ ਪੂਰਾ ਮਾਮਲਾ

    Sidhu Moose Wala
    Sidhu Moose Wala: ਸੰਗੀਤਕ ਹਿੱਸੇਦਾਰਾਂ ਨਾਲ ਝਗੜੇ ਤੋਂ ਅੱਕੇ ਸਿੱਧੂ ਮੂਸੇ ਵਾਲਾ ਦੇ ਮਾਪੇ ਬੈਠੇ ਧਰਨੇ ’ਤੇ, ਜਾਣੋ ਪੂਰਾ ਮਾਮਲਾ

    Sidhu Moose Wala: ਮਾਨਸਾ (ਸੁਖਜੀਤ ਮਾਨ)। ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਅਤੇ ਮਾਤਾ ਚਰਨ ਕੌਰ ਆਪਣੇ ਪੁੱਤ ਦੀਆਂ ਸੰਗੀਤਕ ਕੰਪਨੀਆਂ ’ਚ ਕੰਮ ਕਰਨ ਵਾਲੇ ਵਿਅਕਤੀਆ ਨਾਲ ਚੱਲ ਰਹੇ ਲੈਣ-ਦੇਣ ਦੇ ਵਿਵਾਦ ਬਾਰੇ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਵਿਰੋਧ ’ਚ ਅੱਜ ਐਸਐਸਪੀ ਦਫ਼ਤਰ ਮਾਨਸਾ ਅੱਗੇ ਧਰਨੇ ’ਤੇ ਬੈਠ ਗਏ । ਉਨ੍ਹਾਂ ਚਿਤਾਵਨੀ ਦਿੱਤੀ ਕਿ ਸ਼ਿਕਾਇਤ ਦਰਜ਼ ਹੋਣ ਤੋਂ ਬਾਅਦ ਹੀ ਉਹ ਧਰਨੇ ਤੋਂ ਉੱਠਣਗੇ ।

    ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਕੌਰ ਸਿੰਘ ਸਿੱਧੂ ਨੇ ਦੱਸਿਆ ਕਿ ਉਹ ਆਪਣੇ ਪੁੱਤ ਦੀਆਂ ਦੋ ਸੰਗੀਤਕ ਕੰਪਨੀਆਂ ਦੇ ਮਾਲਕ ਹਨ ਪਰ ਦੋ ਸਾਲ ਤੋਂ ਉਨ੍ਹਾਂ ਦੀ ਕੰਪਨੀ ’ਚ ਕੰਮ ਕਰ ਰਹੇ ਨਾਮੀ ਵਿਅਕਤੀਆਂ ਵੱਲੋਂ ਉਨ੍ਹਾਂ ਨੂੰ ਨਾ ਤਾਂ ਕੋਈ ਪੈਸਾ ਦਿੱਤਾ ਜਾ ਰਿਹਾ ਹੈ ਤੇ ਨਾ ਹੀ ਪੈਸਿਆਂ ਸਬੰਧੀ ਕੋਈ ਸਟੇਟਮੈਂਟ ਦਿੱਤੀ ਗਈ ਹੈ।

    Read Also : ਅੱਜ ਲੱਗੇਗਾ ਲੰਬਾ ਬਿਜਲੀ ਕੱਟ, ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਰਹੇਗੀ ਬਿਜਲੀ ਬੰਦ

    ਉਨ੍ਹਾਂ ਦੱਸਿਆ ਕਿ ਇਸ ਬਾਰੇ ਉਹ ਡੀਜੀਪੀ ਪੰਜਾਬ ਨੂੰ ਮਿਲੇ ਸੀ, ਜਿੱਥੋਂ ਉਨ੍ਹਾਂ ਇਹ ਸ਼ਿਕਾਇਤ ਜਾਂਚ ਸਬੰਧੀ ਐਸਐਸਪੀ ਦਫ਼ਤਰ ਮਾਨਸਾ ਨੂੰ ਭੇਜੀ। ਗੱਲਬਾਤ ਕਰਦਿਆਂ ਅੱਗੇ ਦੱਸਿਆ ਕਿ ਉਨ੍ਹਾਂ ਨੇ ਚੈਨਲ ਸਬੰਧੀ ਸਭ ਕੁੱਝ ਆਡਿਟ ਕਰਵਾ ਕੇ ਫਾਈਲ ਪੁਲਿਸ ਨੂੰ ਸੌਂਪ ਦਿੱਤੀ ਪਰ ਇਸਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ ਜਿਸ ਤੋਂ ਅੱਕ ਕੇ ਹੀ ਉਹ ਮਜ਼ਬੂਰੀ ਵੱਸ ਧਰਨੇ ’ਤੇ ਬੈਠੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮਾਮਲੇ ਨਾਲ ਸਬੰਧਿਤ ਵਿਅਕਤੀਆਂ ਖਿਲਾਫ਼ ਸ਼ਿਕਾਇਤ ਦਰਜ਼ ਹੋਣ ਤੋਂ ਬਾਅਦ ਹੀ ਉਹ ਧਰਨੇ ਤੋਂ ਉੱਠਣਗੇ।