ਹੁਣ ਤੱਕ 20 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ, ਦੋ ਦੀ ਮੌਤ, ਦੋ ਦੀ ਗ੍ਰਿਫ਼ਤਾਰੀ ਬਾਕੀ
(ਸੁਖਜੀਤ ਮਾਨ) ਮਾਨਸਾ। 29 ਮਈ ਨੂੰ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰਕੇ ਬੇਰਹਿਮੀ ਨਾਲ ਕਤਲ ਕੀਤੇ ਗਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਮਲੇ ’ਚ ਅੱਜ ਜ਼ਿਲ੍ਹਾ ਪੁਲਿਸ ਨੇ 24 ਜਣਿਆਂ ਵਿਰੁੱਧ ਚਲਾਨ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਇਸ ਕੇਸ ’ਚ ਪੁਲਿਸ ਵੱਲੋਂ ਹੁਣ ਤੱਕ 20 ਜਣਿਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜਦੋਂਕਿ ਦੋ ਜਣੇ ਪੁਲਿਸ ਮੁਕਾਬਲੇ ਦੌਰਾਨ ਮਾਰੇ ਜਾ ਚੁੱਕੇ ਹਨ ਦੋ ਜਣਿਆਂ ਦੀ ਗ੍ਰਿਫਤਾਰ ਹਾਲੇ ਬਾਕੀ ਹੈ।
ਇਸ ਸਬੰਧੀ ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐਸਐਸਪੀ ਮਾਨਸਾ ਗੌਰਵ ਤੂੂਰਾ ਨੇ ਸਿਟ ਦੇ ਮੈਂਬਰ ਡਾ. ਬਾਲ ਕਿ੍ਰਸਨ ਸਿੰਗਲਾ ਕਪਤਾਨ ਪੁਲਿਸ (ਇੰਨਵੈਸਟੀਗੇਸਨ) ਮਾਨਸਾ ਦੀ ਹਾਜਰੀ ਵਿੱਚ ਦੱਸਿਆ ਕਿ 29 ਮਈ 2022 ਨੂੰ ਹਥਿਆਰਾਂ ਨਾਲ ਲੈਸ ਕਿਸੇ ਗੈਂਗਸਟਰ ਗਰੁੱਪ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਅਤੇ ਉਸਦੇ ਸਾਥੀਆਂ ਨੂੰ ਰਸਤੇ ਵਿੱਚ ਘੇਰ ਕੇ ਉਨ੍ਹਾਂ ’ਤੇ ਅੰਨ੍ਹੇਵਾਹ ਫਾਇਰਿੰਗ ਕਰਕੇ ਸ਼ੁੱਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ (Sidhu MooseWala) ਦਾ ਕਤਲ ਕਰ ਦਿੱਤਾ ਸੀ ਜਦੋਂਕਿ ਉਸਦੇ ਸਾਥੀਆਂ ਨੂੰ ਜਖਮੀ ਕਰ ਦਿੱਤਾ ਸੀ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਸਿੱਧੂ ਦੇ ਪਿਤਾ ਬਲਕੌੌਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਮੂਸਾ ਦੇ ਬਿਆਨ ’ਤੇ ਅੰਨੇ੍ਹ ਕਤਲ ਦਾ ਮੁਕੱਦਮਾ 29 ਮਈ ਨੂੰ ਹੀ ਮੁਕੱਦਮਾ ਨੰਬਰ 103 ਧਾਰਾ 302,307,341, 326,148,149,427, 120ਬੀ, 109, 473, 212,201ਅਤੇ 25 (1) ਏ ਅਸਲਾ ਐਕਟ ਅਤੇ 52ਏ. ਪ੍ਰੀਜਨ ਐਕਟ ਤਹਿਤ ਥਾਣਾ ਸਿਟੀ 1 ਮਾਨਸਾ ਵਿਖੇ ਦਰਜ਼ ਕੀਤਾ ਗਿਆ ਸੀ ਉਨ੍ਹਾਂ ਦੱਸਿਆ ਕਿ ਹਾਈਪ੍ਰੋਫਾਈਲ ਕਤਲ ਕੇਸ ਦੀ ਅਹਿਮੀਅਤ ਨੂੰ ਵੇਖਦੇ ਹੋਏ ਡੀਜੀਪੀ ਪੰਜਾਬ ਵੱਲੋਂ ਮੁਕੱਦਮੇ ਨੂੰ ਟਰੇਸ ਕਰਨ ਅਤੇ ਤਫਤੀਸ ਮੁਕੰਮਲ ਕਰਨ ਲਈ ਪ੍ਰਮੋੋਦ ਬਾਨ ਐਡੀਸਨਲ ਡੀ.ਜੀ.ਪੀ. ਪੰਜਾਬ ਦੀ ਨਿਗਰਾਨੀ ਹੇਠ 6 ਮੈਂਬਰੀ ਸਪੈਸ਼ਲ ਇੰਨਵੈਸਟੀਗੇਸਨ ਟੀਮ (ਸਿਟ) ਦਾ ਗਠਨ ਕੀਤਾ ਗਿਆ ਸੀ।
ਸਿੱਟ ਵੱਲੋਂ ਮੁਕੱਦਮੇ ਦੀ ਵਿਗਿਆਨਕ ਢੰਗ ਨਾਲ ਡੂੰਘਾਈ ਵਿੱਚ ਤਫਤੀਸ ਅਮਲ ਵਿੱਚ ਲਿਆਉਣ ’ਤੇ ਇਹ ਕਤਲ ਲਾਰੈਂਸ ਬਿਸਨੋਈ ਗੈਂਗਸਟਰ ਗਰੱੁਪ ਵੱਲੋੋਂ ਕਰਨਾ ਪਾਇਆ ਗਿਆ। ਐਸਐਸਪੀ ਨੇ ਦੱਸਿਆ ਕਿ ਜਾਂਚ ਟੀਮ ਵੱਲੋਂ ਤਫਤੀਸ ਮੁਕੰਮਲ ਕਰਕੇ ਗਿ੍ਰਫਤਾਰ ਕੀਤੇ 20 ਅਤੇ 4 ਵਿਦੇਸ਼ ਵਾਲਿਆਂ ਸਮੇਤ 24 ਮੁਲਜ਼ਮਾਂ ਵਿਰੁੱਧ ਅੱਜ ਮਾਨਯੋਗ ਅਦਾਲਤ ਵਿੱਚ ਚਲਾਣ ਪੇਸ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਕੱਦਮੇ ਦੀ ਡੂੰਘਾਈ ਨਾਲ ਤਫਤੀਸ ਤਫਤੀਸ ਦੌਰਾਨ ਹਰ ਪਹਿਲੂ ਨੂੰ ਘੋਖ ਕੇ ਤਫਤੀਸ ਦੀ ਜੜ ਤੱਕ ਪਹੁੰਚ ਕੇ ਬਾਕੀ ਰਹਿੰਦੇ ਮੁਲਜ਼ਮਾਂ ਨੂੰ ਗਿ੍ਰਫਤਾਰ ਕਰਕੇ ਸਪਲੀਮੈਂਟਰੀ ਚਲਾਣ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਪੁਲਿਸ ਵੱਲੋਂ ਇਸ ਮਾਮਲੇ ’ਚ ਹੁਣ ਤੱਕ 7 ਪਿਸਟਲ ਬਰਾਮਦ ਕੀਤੇ ਗਏ ਹਨ ਜਿੰਨ੍ਹਾਂ ’ਚ 32 ਬੋਰ ਦੇ 2, 30 ਬੋਰ ਦੇ 2, 315 ਬੋਰ ਦਾ 1 ਅਤੇ 9 ਐਮਐਮ ਦੇ 2 ਪਿਸਟਲ ਸ਼ਾਮਿਲ ਹਨ ਇਸ ਤੋਂ ਇਲਾਵਾ 3 ਗੱਡੀਆਂ ਇੱਕ ਬਲੈਰੋ, ਕੋਰੋਲਾ ਅਤੇ ਥਾਰ ਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ।
ਹੁਣ ਤੱਕ 36 ਮੁਲਜ਼ਮ ਨਾਮਜ਼ਦ, 20 ਗ੍ਰਿਫ਼ਤਾਰ
ਐਸਐਸਪੀ ਨੇ ਦੱਸਿਆ ਕਿ ਸਿੱਧੂ ਕਤਲ ਕੇਸ ’ਚ ਹੁਣ ਤੱਕ 36 ਜਣਿਆਂ ਨੂੰ ਨਾਮਜਦ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 20 ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦੋਂਕਿ ਦੋ ਮੁਲਜ਼ਮ ਮਨਪ੍ਰੀਤ ਸਿੰਘ ਉਰਫ ਮੰਨੁੂ ਕੁੱਸਾ ਅਤੇ ਜਗਰੂਪ ਉਰਫ ਰੂਪਾ ਦੀ ਪੁਲਿਸ ਮੁਕਾਬਲੇ ਦੌਰਾਨ ਪਿੰਡ ਭਕਨਾ ਖੁਰਦ ਥਾਣਾ ਘਰਿੰਡਾ (ਜ਼ਿਲ੍ਹਾ ਅੰਮਿ੍ਰਤਸਰ ਦਿਹਾਤੀ) ਵਿਖੇ 20 ਜੁਲਾਈ 2022 ਨੂੰ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਮੁਲਜ਼ਮਾਂ ਦੀ ਤਲਾਸ ਜਾਰੀ ਹੈ, ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਮੁੱਖ ਸਾਜਿਸ਼ਕਾਰ ਸਮੇਤ ਚਾਰ ਜਣੇ ਹਨ ਵਿਦੇਸ਼ ’ਚ
ਪੁਲਿਸ ਮੁਤਾਬਿਕ ਸਿੱਧੂ ਮੂਸੇਵਾਲਾ ਦਾ ਕਤਲ ਮਾਮਲੇ ’ਚ ਸਾਜਿਸਕਾਰ ਮੁੱਖ ਮੁਲਜ਼ਮ ਸਤਵਿੰਦਰ ਸਿੰਘ ਉਰਫ ਗੋਲਡੀ ਬਰਾੜ ਪੁੱਤਰ ਸਮਸੇਰ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ, ਸਚਿਨ ਥਾਪਨ ਉਰਫ ਸਚਿਨ ਟੁਟੇਜਾ ਪੁੱਤਰ ਸਿਵ ਦੱਤ, ਅਨਮੋਲ ਬਿਸਨੋਈ ਪੁੱਤਰ ਲਾਵਿੰਦਰ ਬਿਸਨੋੋਈ ਵਾਸੀ ਦੁਤਾਰਾਂਵਾਲੀ ਜਿਲ੍ਹਾ ਫਾਜ਼ਿਲਕਾ ਅਤੇ ਲਿਪਨ ਨਹਿਰਾ ਪੁੱਤਰ ਦਿਆ ਰਾਮ ਵਾਸੀ ਬੁੜਕਾ ਜਿਲ੍ਹਾ ਗੁੜਗਾਓ ਜਿਨ੍ਹਾਂ ਦੇ ਵਿਦੇਸ਼ ਵਿੱਚ ਹੋਣ ਬਾਰੇ ਪਤਾ ਲੱਗਿਆ ਹੈ, ਜਿੰਨ੍ਹਾਂ ਨੂੰ ਗਿ੍ਰਫਤਾਰ ਕਰਨ ਲਈ ਯੋਗ ਪ੍ਰਣਾਲੀ ਰਾਹੀ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ