ਸਿੱਧੂ ਮੂਸੇਵਾਲਾ ਦੇ ਪਿੰਡ ‘ਚ ਮਜ਼ਦੂਰ ਦੇ ਮਕਾਨ ਦੀ ਛੱਡ ਡਿੱਗੀ, ਇੱਕ ਦੀ ਮੌਤ

Moosewala
ਮਿਰਤਕ ਰਾਣੀ ਕੌਰ ਦੀ ਫਾਈਲ ਫੋਟੋ

ਇੱਕ ਗੰਭੀਰ ਜਖ਼ਮੀ | Moosewala

ਸਰਦੂਲਗੜ੍ਹ (ਗੁਰਜੀਤ ਸ਼ੀਂਹ)। ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਵਿਖੇ ਸੁਭਾ ਤੇਜ ਵਰਖਾ ਹੋਣ ਕਾਰਨ ਮਜ਼ਦੂਰ ਦੇ ਮਕਾਨ ਡਿੱਗਣ ਕਾਰਨ ਦੋਨੇ ਪਤੀ ਪਤਨੀ ਛੱਤ ਥੱਲੇ ਆਉਣ ਦੀ ਖਬਰ ਹੈ। ਵੇਰਵਿਆਂ ਅਨੁਸਾਰ ਰਾਣੀ ਕੌਰ (65) ਪਤਨੀ ਘੁੱਕਰ ਸਿੰਘ ਰੋਜਾਨਾ ਦੀ ਤਰ੍ਹਾਂ ਆਪਣੇ ਘਰ ਕਮਰੇ ਵਿੱਚ ਸੁੱਤੇ ਸਨ। ਸੁਭਾ ਬਰਖਾ ਹੋਣ ਕਾਰਨ ਉਨ੍ਹਾਂ ਦੀ ਛੱਤ ਡਿੱਗ ਪਈ, ਜਿਸ ਵਿੱਚੋ ਦੋਨੇ ਪਤੀ ਪਤਨੀ ਨੂੰ ਪਿੰਡ ਵਾਸੀਆਂ ਨੇ ਕੱਢ ਕੇ ਹਸਪਤਾਲ ਲਿਜਾਇਆ ਗਿਆ। ਜਿੱਥੇ ਰਾਣੀ ਕੌਰ ਦੀ ਮੌਤ ਹੋ ਗਈ ਉਸਦੇ ਪਤੀ ਘੁੱਕਰ ਸਿੰਘ ਦੇ ਦੇ ਗੰਭੀਰ ਸੱਟਾਂ ਲੱਗੀਆਂ ਹਨ ਜੋ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਹੈ। (Moosewala)

ਇਹ ਵੀ ਪੜ੍ਹੋ : ਰੌਸ਼ਨ ਲਾਲ ਇੰਸਾਂ ਦਾ ਵੀ ਪਿਆ ਮੈਡੀਕਲ ਖੋਜਾਂ ‘ਚ ਯੋਗਦਾਨ, ਅਮਰ ਰਹੇ ਦੇ ਲੱਗੇ ਨਾਅਰੇ

LEAVE A REPLY

Please enter your comment!
Please enter your name here