ਸਿੱਧੂ ਨੇ ਭਵਾਨੀਗੜ੍ਹ ਦੇ ਵਿਕਾਸ ਲਈ ਕਰੋੜਾਂ ਰੁਪਏ ਗ੍ਰਾਂਟ ਦਿੱਤੀ
ਭਵਾਨੀਗੜ( ਵਿਜੈ ਸਿੰਗਲਾ) | ਸਥਾਨਕ ਸ਼ਹਿਰ ਦੇ ਨਵੇਂ ਬਣ ਰਹੇ ਬੱਸ ਸਟੈਂਡ ਦਾ ਉਦਘਾਟਨ ਅੱਜ ਸਥਾਨਕ ਸਰਕਾਰਾਂ ਬਾਰੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੀਤਾ। ਉਦਘਾਟਨ ਤੋਂ ਬਾਅਦ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸਿੱਧੂ ਨੇ ਕਿਹਾ ਕਿ ਸਰਕਾਰ ਵੱਲੋਂ ਇੱਕ ਸਾਲ ਦੇ ਵਕਫ਼ੇ ਵਿੱਚ ਪੰਜਾਬ ਦੀ ਗੱਡੀ ਵਿਕਾਸ ਦੀ ਪਟੜੀ ‘ਤੇ ਚਾੜ ਲਈ ਗਈ ਹੈ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਦੀ ਹਨ੍ਹੇਰੀ ਲਿਆ ਦਿੱਤੀ ਹੈ ਇਸੇ ਤਹਿਤ ਹੀ ਅੱਜ ਭਵਾਨੀਗੜ੍ਹ ਲਈ ਸੀਵਰੇਜ਼, ਬੱਸ ਅੱਡਾ, ਗਲੀਆਂ-ਨਾਲੀਆਂ ਅਤੇ ਹੋਰ ਵਿਕਾਸ ਕਾਰਜਾਂ ਲਈ 32 ਕਰੋੜ ਰੁਪਏ ਦੇਣ ਲਈ ਤੁਹਾਡੀ ਕਚਿਹਰੀ ਵਿੱਚ ਆਏ ਹਾਂ।
ਉਹਨਾਂ ਦਾਅਵਾ ਕੀਤਾ ਕਿ ਇਹ ਕਰੋੜਾਂ ਰੁਪਏ ਦੀ ਰਕਮ ਇੱਕ ਮਹੀਨੇ ਦੇ ਅੰਦਰ-ਅੰਦਰ ਦੇ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿੰਗਲਾ ਉਸਦਾ ਛੋਟਾ ਭਰਾ ਹੈ ਅਤੇ ਇਨ੍ਹਾਂ ਲਈ ਖਜ਼ਾਨੇ ਦੇ ਦਰਵਾਜੇ ਹਮੇਸ਼ਾਂ ਖੁੱਲ੍ਹੇ ਹਨ ਸਿੱਧੂ ਨੇ ਬੱਸ ਸਟੈਂਡ ਵਾਲੀ ਜ਼ਮੀਨ ਦੇ ਕੁਝ ਹਿੱਸੇ ‘ਤੇ ਨਜਾਇਜ ਕਬਜੇ ਬਾਰੇ ਤਾੜਨਾ ਕੀਤੀ ਕਿ ਇਸ ਸਬੰਧੀ ਕੱਲ੍ਹ ਨੂੰ ਹੀ ਮਹਿਕਮੇ ਦੇ ਅਧਿਕਾਰੀ ਪੜਤਾਲ ਕਰਨ ਲਈ ਆਉਣਗੇ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਸਿੰਗਲਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਹੋਰ ਤੇਜੀ ਆ ਜਾਵੇਗੀ। ਉਹਨਾਂ ਦਾਅਵਾ ਕੀਤਾ ਕਿ ਸਰਕਾਰ ਵੱਲੋਂ ਦਿੱਤੀ ਜਾ ਰਹੀ 750 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਨੂੰ ਵਧਾ ਕੇ ਆਪਣੇ ਵਾਅਦੇ ਅਨੁਸਾਰ 2000 ਰੁਪਏ ਕੀਤਾ ਜਾਵੇਗਾ ਅਤੇ ਪਛੜੀ ਸ਼੍ਰੇਣੀ ਨੂੰ 200 ਯੂਨਿਟ ਬਿਜਲੀ ਮੁਫਤ ਦਿੱਤੀ ਜਾਵੇਗੀ।
ਰੈਲੀ ਵਿੱਚ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਸਿੰਘ ਰਾਜਾ ਬੀਰਕਲਾਂ, ਰਣਜੀਤ ਸਿੰਘ ਤੂਰ, ਵਰਿੰਦਰ ਪੰਨਵਾਂ, ਨਾਨਕ ਚੰਦ ਨਾਇਕ, ਜਗਤਾਰ ਨਮਾਦਾ, ਕਪਿਲ ਗਰਗ, ਵਿਪਨ ਸ਼ਰਮਾ, ਕੁਲਵਿੰਦਰ ਮਾਝਾ, ਮਹੇਸ਼ ਮਾਝੀ, ਜਸਪਾਲ ਮਾਝੀ, ਦਰਸ਼ਨ ਸਿੰਘ ਕਾਲਾਝਾੜ, ਸੁਖਜਿੰਦਰ ਸਿੰਘ ਬਿੱਟੂ, ਰਾਂਝਾ ਸਿੰਘ, ਬਲਵਿੰਦਰ ਸਿੰਘ ਪੂਨੀਆ, ਬਲਵੀਰ ਸਿੰਘ ਘੁੰਮਣ, ਗੁਰਪ੍ਰੀਤ ਸਿੰਘ ਕੰਧੋਲਾ, ਨਰਿੰਦਰ ਸਲਦੀ, ਮੰਗਤ ਸ਼ਰਮਾ ਹਾਜਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ