ਕੈਫੇ ਕਾਫ਼ੀ ਡੇ ਦੇ ਸੰਸਥਾਪਕ ਸਿਧਾਰਥ ਲਾਪਤਾ

Siddhartha, Founder, Café Coffee Day, Missing

ਕੈਫੇ ਕਾਫ਼ੀ ਡੇ ਦੇ ਸੰਸਥਾਪਕ ਸਿਧਾਰਥ ਲਾਪਤਾ

ਬੇਂਗਲੁਰੂ, ਏਜੰਸੀ। ਦੇਸ਼ ਦੇ ਸਭ ਤੋਂ ਵੱਡੇ ਕੈਫੇ ਕਾਫ਼ੀ ਡੇ ਕੰਪਨੀ ਦੇ ਸੰਸਥਾਪਕ ਅਤੇ ਸਾਬਕਾ ਵਿਦੇਸ਼ ਮੰਤਰੀ ਐਸ. ਐਮ. ਕ੍ਰਿਸ਼ਣਾ ਦੇ ਦਾਮਾਦ ਸਿਧਾਰਥ ਸੋਮਵਾਰ ਸ਼ਾਮ ਤੋਂ ਲਾਪਤਾ ਹਨ। ਪੁਲਿਸ ਸੂਤਰਾਂ ਅਨੁਸਾਰ ਸ਼੍ਰੀ ਸਿਧਾਰਥ ਦੇ ਲਾਪਤਾ ਹੋਣ ਦੀ ਸੂਚਨਾ ਹੈ ਅਤੇ ਉਨ੍ਹਾਂ ਦੇ ਆਤਮਹੱਤਿਆ ਕਰ ਲਏ ਜਾਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਸ਼੍ਰੀ ਸਿਧਾਰਥ ਸੋਮਵਾਰ ਨੂੰ ਇੱਥੋਂ ਆਪਣੀ ਕਾਰ ਰਾਹੀਂ ਮੰਗਲੁਰੂ ਲਈ ਨਿਕਲੇ ਅਤੇ ਉਨ੍ਹਾਂ ਸ਼ਾਮ ਸੱਤ ਵਜੇ ਦੇ ਕਰੀਬ ਉੱਲਾਲ ਦੇ ਨਜ਼ਦੀਕ ਨੇਤਰਾਵਤੀ ਨਦੀ ਕੋਲ ਕਾਰ ਡਰਾÂਵੀਰ ਨੂੰ ਗੱਡੀ ਰੋਕਣ ਨੂੰ ਕਿਹਾ ਅਤੇ ਕਿਤੇ ਚਲੇ ਗਏ। ਉਨ੍ਹਾਂ ਦਾ ਡਰਾਇਵਰ ਇੱਕ ਘੰਟੇ ਤੱਕ ਉਨ੍ਹਾਂ ਦੀ ਉਡੀਕ ਕਰਦਾ ਰਿਹਾ ਅਤੇ ਉਨ੍ਹਾਂ ਦੇ ਨਾ ਪਰਤਣ ‘ਤੇ ਇਸ ਘਟਨਾ ਬਾਰੇ ਵਿੱਚ ਉਨ੍ਹਾਂ ਦੇ ਪਰਿਵਾਰਕ ਮੈਬਰਾਂ ਨੂੰ ਦੱਸਿਆ।

ਦਕਸ਼ਿਣਾ ਕੰਨੜ ਪੁਲਿਸ ਨੇ ਲਾਪਤਾ ਉਦਯੋਗਪਤੀ ਨੂੰ ਲੱਭਣ ਲਈ ਵੱਡੇ ਪੱਧਰ ‘ਤੇ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਅਤੇ ਉਨ੍ਹਾਂ ਨੂੰ ਲੱਭਣ ਲਈ ਮਾਹਰ ਤੈਰਾਕਾਂ ਦੀ ਇੱਕ ਟੀਮ ਨੂੰ ਉਨ੍ਹਾਂ ਦੀ ਖੋਚ ਵਿੱਚ ਲਗਾਇਆ। ਡਰਾਇਵਰ ਅਨੁਸਾਰ ਸ਼੍ਰੀ ਸਿਧਾਰਥ ਕਾਰ ਤੋਂ ਉਤਰੇ ਅਤੇ ਮੋਬਾਇਲ ‘ਤੇ ਕਿਸੇ ਨਾਲ ਗੱਲ ਕਰਦੇ ਹੋਏ ਅੱਗੇ ਨਿਕਲ ਗਏ ਅਤੇ ਉਸ ਤੋਂ ਬਾਅਦ ਵਾਪਸ ਨਹੀਂ ਪਰਤੇ। ਇਸ ਦਰਮਿਆਨ ਮੁੱਖ ਮੰਤਰੀ ਬੀ. ਐਸ. ਯੇਦੀਯੁਰੱਪਾ ਸ਼੍ਰੀ ਕ੍ਰਿਸ਼ਣਾ ਦੇ ਘਰ ਪੁੱਜੇ ਅਤੇ ਉਨ੍ਹਾਂ ਦੇ ਦਾਮਾਦ ਨੂੰ ਲੱਭਣ ਲਈ ਹਰ ਸੰਭਵ ਮਦਦ ਕਰਣ ਦਾ ਭਰੋਸਾ ਦਿੱਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here