ਨੀਂਦ ਮਨੁੱਖ ਦੇ ਜੀਵਨ ਲਈ ਬੇਹੱਦ ਜ਼ਰੂਰੀ ਹੈ। ਨੀਂਦ ਨਾਲ ਮਨੁੱਖ ਨਵੀਂ ਊਰਜਾ ਨੂੰ ਗ੍ਰਹਿਣ ਕਰਕੇ ਕਾਰਜਾਂ ਨੂੰ ਸਹੀ ਢੰਗ ਨਾਲ ਕਰਨ ’ਚ ਸਮਰੱਥ ਹੁੰਦਾ ਹੈ, ਜਿਨ੍ਹਾਂ ਵਿਅਕਤੀਆਂ ਦੀ ਨੀਂਦ ਪੂਰੀ ਨਹੀਂ ਹੁੰਦੀ ਉਨ੍ਹਾਂ ਦੀ ਸਥਿਤੀ ਅਧਨਿੰਦਰੀ ਰਹਿੰਦੀ ਹੈ। ਘੱਟੋ ਘੱਟ ਅੱਠ ਘੰਟੇ ਨੀਂਦ ਪੂਰੀ ਨਾ ਹੋਵੇ ਤਾਂ ਇਸ ਨਾਲ ਮਨੁੱਖ ਨੂੰ ਗੰਭੀਰ ਸਰੀਰਕ ਅਤੇ ਮਾਨਸਿਕ ਸਿਹਤ ਸਮੱਸਿਆਵਾਂ ਦਾ ਜੋਖ਼ਮ ਹੋ ਸਕਦਾ ਹੈ। ਅੱਜ ਵਿਸ਼ਵ ਦੀ ਇੱਕ ਵੱਡੀ ਆਬਾਦੀ ਨੀਂਦ ਦੀ ਸਮੱਸਿਆ ਤੋਂ ਪੀੜਤ ਹੈ। (Mobile Phone)
ਸਰਵੇ ’ਚ ਪਾਇਆ ਗਿਆ ਕਿ ਹਰ 10 ’ਚੋਂ 3 ਵਿਅਕਤੀ ਨੀਂਦ ਦੀ ਸਮੱਸਿਆ ਤੋਂ ਪੀੜਤ ਹਨ। ਭਾਰਤ ਦੇ ਮਹਾਂਨਗਰਾਂ ’ਚ ਨਿਵਾਸ ਕਰਨ ਵਾਲੇ 50 ਫੀਸਦੀ ਲੋਕ ਆਪਣੀ ਨੀਂਦ ਪੂਰੀ ਨਹੀਂ ਕਰ ਪਾਉਂਦੇ ਹਨ। 72 ਫੀਸਦੀ ਭਾਰਤੀਆਂ ਦੀ ਪੂਰੀ ਰਾਤ ’ਚ ਘੱਟੋ ਘੱਟ ਤਿੰਨ ਤੋਂ ਵੀ ਵੱਧ ਵਾਰ ਨੀਂਦ ਟੁੱਟਦੀ ਹੈ 11 ਫੀਸਦੀ ਲੋਕਾਂ ਨੂੰ ਨੀਂਦ ਪੂਰੀ ਨਾ ਹੋਣ ਕਾਰਨ ਆਪਣੇ ਕੰਮ ਤੋਂ ਛੁੱਟੀ ਲੈਣੀ ਪੈਂਦੀ ਹੈ। ਇਸ ਦੇ ਬਾਵਜ਼ੂਦ ਸਿਰਫ਼ 2 ਫੀਸਦੀ ਲੋਕ ਹੀ ਨੀਂਦ ਦੀ ਸਮੱਸਿਆ ਦੇ ਇਲਾਜ ਲਈ ਡਾਕਟਰ ਕੋਲ ਜਾਂਦੇ ਹਨ। ਸ਼ੋਧਾਂ ’ਚ ਇਹ ਸਿੱਧ ਹੋਇਆ ਹੈ ਕਿ ਨਿੰਦਰਾ ਕਈ ਬਿਮਾਰੀਆਂ ਦਾ ਕਾਰਨ ਹੈ। (Mobile Phone)
ਭਰਪੂਰ ਨੀਂਦ ਨਾਲ ਵਿਅਕਤੀ ਅਗਲੇ ਦਿਨ ਆਪਣੇ ਆਪ ਨੂੰ ਤਰੋਤਾਜ਼ਾ ਮਹਿਸੂਸ ਕਰਦਾ ਹੈ, ਜਦੋਂ ਕਿ ਤੁਸੀਂ ਭਰਪੂਰ ਨੀਂਦ ਲੈਣ ਵਾਲਾ ਵਿਅਕਤੀ ਆਪਣੇ ਆਪ ’ਚ ਪੂਰਾ ਦਿਨ ਤੰਦਰੁਸਤ ਰਹਿੰਦਾ ਹੈ। ਬੱਚਿਆਂ ਨੂੰ 17 ਘੰਟੇ, ਜਵਾਨਾਂ ਨੂੰ 9-10 ਘੰਟੇ ਅਤੇ ਬਾਲਗਾਂ ਲਈ 6-8 ਘੰਟਾ ਸੌਣਾ ਭਰਪੂਰ ਹੁੰਦਾ ਹੈ। (Mobile Phone)
ਅਧਨਿੰਦਰ ਦੇ ਲੱਛਣ : | Mobile Phone
ਰਾਤ ’ਚ ਨੀਂਦ ਨਾ ਆਉਣਾ, ਧਿਆਨ ’ਚ ਸਮੱਸਿਆ, ਸੁਸਤੀ, ਦਿਨ ’ਚ ਥਕਾਨ ਰਹਿਣਾ, ਕੰਮ ਦੇ ਸਮੇਂ ਨੀਂਦ ਆਉਣਾ ਸਵੇਰੇ ਸੌ ਕੇ ਉਠਣ ’ਤੇ ਊਰਜਾਵਾਨ ਮਹਿਸੂਸ਼ ਨਾ ਕਰਨਾ, ਵਾਰ-ਵਾਰ ਨੀਂਦ ਦਾ ਟੁੱਟਣਾ, ਰਾਤ ’ਚ ਨੀਂਦ ਖੁੱਲ ਜਾਣ ’ਤੇ ਦੁਬਾਰਾ ਨਾ ਆਉਣਾ, ਦੇ ਨਾਲ ਸੌਣਾ ਅਤੇ ਜਲਦੀ ਉਠ ਜਾਣਾ, ਭਾਰੀ ਪਲਕਾਂ, ਚਿੜਚਿੜਾਪਣ।
ਅਨਿੰਦਰਾ ਕਾਰਨ ਹੋਣ ਵਾਲੇ ਸਰੀਰਕ ਰੋਗ : | Mobile Phone
ਸੂਗਰ, ਬਲੱਡ ਪ੍ਰੈਸ਼ਰ, ਕਬਜ਼, ਦਬਹਜ਼ਮੀ, ਐਸਡਿਟੀ, ਮੋਟਾਪਾ, ਯਾਦਦਾਸ਼ਤ ’ਚ ਕਮੀ, ਹਾਰਮੋਨ ਸਬੰਧੀ ਸਮੱਸਿਆਵਾਂ, ਦਿਲ ਦਾ ਦੌਰਾ, ਅਸਥਮਾ ਦਾ ਦੌਰਾ, ਮਿਰਗੀ ਦਾ ਦੌਰੇ ਦਾ ਜੋਖ਼ਮ, ਸੌਜ, ਅਵਸਾਦ, ਮਾਨਸਿਕ ਸਿਹਤ ਸਬੰਧੀ ਸਮੱਸਿਆਵਾਂ।
ਨੀਂਦ ਦੀ ਸਮੱਸਿਆ ਦੇ ਕਾਰਨ : | Health Tips
ਕੰਮ ਦਾ ਬੇਹੱਦ ਦਬਾਅ, ਚਿੰਤਾ, ਭਾਵਨਾਤਮਕ ਸਮੱਸਿਆਵਾਂ, ਦੇਰ ਰਾਤ ਤੱਕ ਚੱਲਣ ਵਾਲੀਆਂ ਪਾਰਟੀਆਂ, ਦੇਰ ਰਾਤ ਤੱਕ ਟੈਲੀਵੀਜ਼ਨ ਦੇਖਣਾ, ਦੇਰ ਰਾਤ ਤੱਕ ਸੋਸ਼ਲ ਮੀਡੀਆ ’ਤੇ ਸਰਗਰਮ ਰਹਿਣਾ, ਸੌਣ ਦਾ ਨਿਸ਼ਚਿਤ ਸਮਾ ਨਾ ਕਰਨਾ , ਉੱਚ ਪੱਧਰ ਦਾ ਤਣਾਅ, ਗੰਭੀਰ ਬਿਮਾਰੀ, ਅਣਨਿਯਮਿਤ ਅਤੇ ਬੇਹੱਦ ਚਾਨਣ ਵਾਲੀ ਥਾਂ ਸੋਣਾ, ਨਕਾਰਾਤਮਕ ਵਿਚਾਰ ਆਉਣਾ, ਕਸਰਤ ਨਾ ਕਰਨਾ, ਸਿਗਰਟਨੋਸ਼ੀ ਕਰਨਾ, ਸੌਂਦੇ ਸਮੇਂ ਮੋਬਾਇਲ ਅਤੇ ਟੈਲੀਵੀਜ਼ਨ ਦੀ ਵਰਤੋਂ ਕਰਨਾ, ਰਾਤ ’ਚ ਜ਼ਿਆਦਾ ਭੋਜਨ ਕਰਨਾ, ਦਿਨ ’ਚ ਸੌਣਾ, ਨਸ਼ੇ ਦੀ ਵਰਤੋਂ ਕਰਨਾ, ਵਿਟਾਮਿਨ ਡੀ ਦੀ ਘਾਟ ਸੌਣ ਦੀਆਂ ਗਲਤ ਸਥਿਤੀਆਂ, ਹੈਵੀ ਖਾਣਾ ਖਾ ਕੇ ਸੌਣਾ।
ਚੰਗੀ ਨੀਂਦ ਦੇ ਉਪਾਅ : –
ਨਿਯਮਿਤ ਦਿਨਚਰਿਆ ਰੱਖੋ, ਜਿਆਦਾ ਤਣਾਅ ਨਾ ਲਓ, ਸਰੀਰ ਅਤੇ ਮਨ ਨੂੰ ਭਰਪੂਰ ਅਰਾਮ ਦਿਓ, ਰੋਜ ਇੱਕ ਹੀ ਸਮੇਂ ’ਤੇ ਸੌਣ ਅਤੇ ਉਠਣ ਦੀ ਆਦਤ ਪਾਓ, ਸੌਣ ਦੇ 5 ਘੰਟੇ ਪਹਿਲਾਂ ਕਸਰਤ ਕਰੋ, ਦਿਨ ’ਚ ਨਹੀਂ ਸੌਣਾ ਚਾਹੀਦਾ, ਸਹੀ ਅਵਸਥਾ ’ਚ ਲੇਟੋ, ਘੱਟ ਚਾਨਣ ਅਤੇ ਸ਼ਾਤ ਕਮਰੇ ’ਚ ਸੌਣਾ ਚਾਹੀਦਾ ਹੈ, ਬਿਸਤਰ ਤੇ ਪੈਣ ਦੇ 20 ਮਿੰਟ ’ਚ ਨੀਂਦ ਨਹੀਂ ਆਉਂਦੀ ਹੈ ਤਾਂ ਸ਼ਵਾਸਨ ਜਾਂ ਰਿਲੈਕਸੇਸ਼ਨ ਐਕਸਰਸਾਈਜ ਕਰੋ, ਸੌਣ ਤੋਂ ਪਹਿਲਾਂ ਗੁਣਗੁਣੇ ਪਾਣੀ ਨਾਲ ਇਸਨਾਨ ਕਰੋ, ਪਸੰਦੀਦਾ ਸੰਗੀਤ ਸੁਣੋ, ਆਪਣੀ ਪਸੰਦ ਦੀਆਂ ਪੁਸਤਕਾਂ ਪੜ੍ਹੋ, ਬਿਸਤਰ ’ਤੇ ਉਸ ਸਮੇਂ ਹੀ ਜਾਓ ਜਦੋਂ ਸੌਣਾ ਹੋਵੇ।
ਇਲਾਜ :
ਕਾਊਂਸਲਿੰਗ, ਵਿਹਾਰ ਇਲਾਜ, ਬੇਧਾਤਮਕ ਵਿਹਾਰ ਇਲਾਜ, ਦਵਾਈਆਂ।
ਡਾ . ਮਨੋਜ ਤਿਵਾੜੀ
ਸੀਨੀਅਰ ਸਲਾਹਕਾਰ