ਸ਼ਟਲਰ ਜਵਾਲਾ ਗੁੱਟਾ ਨੇ ਲਾਇਆ ਮਾਨਸਿਕ ਸ਼ੋਸ਼ਣ ਦਾ ਦੋਸ਼,ਸਿੰਧੂ ਨੇ ਝਾੜਿਆ ਪੱਲਾ

ਜਵਾਲਾ ਨੇ ਚੋਣ ਕਾਰਵਾਈ ਨੂੰ ਲੈ ਕੇ ਮਾਨਸਿਕ ਦਬਾਅ ਦੀ ਗੱਲ ਕਹੀ

 

ਨਵੀਂ ਦਿੱਲੀ, 10 ਅਕਤੂਬਰ

ਦੁਨੀਆਂ ਭਰ ‘ਚ ਚੱਲ ਰਹੇ ‘ਹੈਸ਼ਟੇਗ ਮੀ ਟੂ ਮੂਵਮੈਂਟ’ ਦੇ ਭਾਰਤ ‘ਚ ਵੀ ਜੋਰ ਫੜਨ ਤੋਂ ਬਾਅਦ ਜਵਾਲਾ ਗੁੱਟਾ ਨੇ ਵੀ ਮਾਨਸਿਕ ਸ਼ੋਸ਼ਣ ਦੀ ਗੱਲ ਕਹਿ ਕੇ ਆਪਣੇ ਕੌੜੇ ਤਜ਼ਬਿਆਂ ਨੂੰ ਸਾਹਮਣੇ ਰੱਖਿਆ ਹੈ
ਮਹਿਲਾ ਡਬਲਜ਼ ਬੈਡਮਿੰਟਨ ਖਿਡਾਰੀ ਜਵਾਲਾ ਨੇ ਚੋਣ ਕਾਰਵਾਈ ਨੂੰ ਲੈ ਕੇ ਮਾਨਸਿਕ ਦਬਾਅ ਦੀ ਗੱਲ ਕਹੀ ਹੈ ਉਹਨਾਂ ਟਵਿੱਟਰ ‘ਤੇ ਆਪਣੇ ਮਾਨਸਿਕ ਸ਼ੋਸ਼ਣ ਦੀ ਕਹਾਣੀ ਦੱਸਦੇ ਹੋਏ ਕਿਹਾ ਕਿ ਸਾਲ 2006 ਤੋਂ ਜਦੋਂ ਇਹ ਆਦਮੀ ਮੁੱਖੀ ਬਣਿਆ ਉਸਨੇ ਮੈਨੂੰ ਰਾਸ਼ਟਰੀ ਚੈਂਪੀਅਨ ਹੋਣ ਦੇ ਬਾਵਜ਼ੂਦ ਰਾਸ਼ਟਰੀ ਟੀਮ ਤੋਂ ਬਾਹਰ ਸੁੱਟ ਦਿੱਤਾ

 

ਮਾਨਸਿਕ ਪਰੇਸ਼ਾਨੀ ਨੂੰ ਦੱਸਿਆ ਖੇਡ ਛੱਡਣ ਦੀ ਵਜ੍ਹਾ

ਜਵਾਲਾ ਨੇ ਲਿਖਿਆ ਕਿ ਹਾਲ ਦੀ ਗੱਲ ਹੈ ਜਦੋਂਕਿ ਮੈਂ ਆਰਆਈਓ ਤੋਂ ਵਾਪਸ ਆਈ ਅਤੇ ਮੈਂ ਫਿਰ ਤੋਂ ਰਾਸ਼ਟਰੀ ਟੀਮ ਤੋਂ ਬਾਹਰ ਕਰ ਦਿੱਤੀ ਗਈ ਇਹ ਇੱਕ ਸਭ ਤੋਂ ਵੱਡੀ ਵਜ੍ਹਾ ਹੈ ਕਿ ਮੈਂ ਖੇਡਣਾ ਬੰਦ ਕਰ ਦਿੱਤਾ
ਹੈਦਰਾਬਾਦ ਦੀ ਜਵਾਲਾ ਦਾ ਰਾਸ਼ਟਰੀ ਕੋਚ ਪੁਲੇਲਾ ਗੋਪੀਚੰਦ ਨਾਲ ਕਾਫ਼ੀ ਵਿਵਾਦ ਰਿਹਾ ਹੈ ਅਤੇ ਉਸਨੇ ਜਨਤਕ ਤੌਰ ‘ਤੇ ਗੋਪੀਚੰਦ ‘ਤੇ ਭੇਦਭਾਵ ਦਾ ਦੋਸ਼ ਲਗਾਇਆ ਸੀ ਉਹਨਾਂ ਦੋਸ਼ ਲਾਇਆ ਸੀ ਕਿ ਗੋਪੀਚੰਦ ਸਿੰਗਲ ਖਿਡਾਰੀਆਂ ‘ਤੇ ਡਬਲਜ਼ ਖਿਡਾਰੀਆਂ ਨਾਲੋਂ ਜ਼ਿਆਦਾ ਧਿਆਨ ਦਿੰਦੇ ਹਨ
ਇਸ ਤੋਂ ਪਹਿਲਾਂ ਜਵਾਲਾ ਨੇ ਉਹਨਾਂ ਨੂੰ ਰਾਸ਼ਟਰੀ ਟੀਮ ‘ਚ ਨਜ਼ਰਅੰਦਾਜ਼ ਕੀਤੇ ਜਾਣ ਅਤੇ ਡਬਲਜ਼ ਖਿਡਾਰੀ ਨਾ ਮਿਲਣ ਦਾ ਦੋਸ਼ ਵੀ ਗੋਪੀਚੰਦ ‘ਤੇ ਲਾਇਆ ਸੀ ਹਾਲਾਂਕਿ ਮਹਿਲਾ ਬੈਡਮਿੰਟਨ ਖਿਡਾਰੀ ਨੇ ਟਵੀਟ ‘ਚ ਗੋਪੀਚੰਦ ਦਾ ਨਾਂਅ ਨਹੀਂ ਲਿਆ ਗੋਪੀਚੰਦ ਫਿਲਹਾਲ ਰਾਸ਼ਟਰੀ ਬੈਡਮਿੰਟਨ ਕੋਚ ਹਨ ਅਤੇ ਸਾਇਨਾ ਨੇਹਵਾਲ, ਪੀਵੀ ਸਿੰਧੂ, ਕਿਦਾਂਬੀ ਸ਼੍ਰੀਕਾਂਤ, ਪਰੁਪੱਲੀ ਕਸ਼ਯਪ ਜਿਹੇ ਖਿਡਾਰੀਆਂ ਦੀ ਸਫਲਤਾਂ ‘ਚ ਉਹਨਾਂ ਦੀ ਅਹਿਮ ਭੂਮਿਕਾ ਮੰਨੀ ਜਾਂਦੀ ਹੈ

ਸਾਇਨਾ ਨੇ ਵੀ ਗੋਪੀ ਚੰਦ ਂਤੇ ਕੁਝ ਚੋਣਵੇਂ ਖਿਡਾਰੀਆਂ ਂਤੇ ਜਿ਼ਆਦਾ ਧਿਆਨ ਦੇਣ ਦਾ ਦੋਸ਼ ਲਾਇਆ ਸੀ

ਪਰ ਕੁਝ ਸਾਲ ਪਹਿਲਾਂ ਸਾਇਨਾ ਨੇ ਵੀ ਗੋਪੀਚੰਦ ‘ਤੇ ਕੁਝ ਚੁਨਿੰਦਾ ਖਿਡਾਰੀਆਂ ‘ਤੇ ਜ਼ਿਆਦਾ ਧਿਆਨ ਦੇਣ ਦਾ ਦੋਸ਼ ਲਾਉਂਦੇ ਹੋÂ ਵਿਮਲ ਕੁਮਾਰ ਨੂੰ ਆਪਣਾ ਨਿੱਜੀ ਕੋਚ ਰੱਖ ਲਿਆ ਸੀ ਹਾਲਾਂਕਿ ਸਾਇਨਾ ਨੇ ਗੋਪੀਚੰਦ ਨਾਲ ਦੁਬਾਰਾ ਸੰਬੰਧ ਸੁਧਾਰ ਲਏ ਅਤੇ ਉਹਨਾਂ ਤੋਂ ਟਰੇਨਿੰਗ ਲੈਣੀ ਸ਼ੁਰੂ ਕਰ ਦਿੱਤੀ ਅਰਜੁਨ ਅਵਾਰਡ ਜੇਤੂ ਜਵਾਲਾ ਨੇ ਸਾਲ 2016 ਦੀਆਂ ਸੈਫ਼ ਖੇਡਾਂ ‘ਚ ਮਿਕਸਡ ਡਬਲਜ਼ ਦਾ ਸੋਨ ਜਿੱਤਿਆ ਸੀ ਰਾਸ਼ਟਰਮੰਡਲ ਖੇਡਾਂ ‘ਚ ਵੀ ਉਹ ਸੋਨ, 2 ਚਾਂਦੀ ਅਤੇ 1 ਕਾਂਸੀ ਤਮਗਾ ਜਿੱਤ ਚੁੱਕੀ ਹੈ

 

ਸਾਇਨਾ ਨੇ ਂਮੀ ਟੂ ਬਹਿਸ ਤੋਂ ਝਾੜਿਆ ਪੱਲਾ

ਨਵੀਂ ਦਿੱਲੀ, 10 ਅਕਤੂਬਰ

ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਭਾਰਤ ਦੀ ਬੈਡਮਿੰਟਨ ਸਟਾਰ ਪੀਵੀ ਸਿੰੰਧੂ ਨੇ ਦੁਨੀਆਂ ਭਰ ‘ਚ ਚੱਲ ਰਹੇ ‘ਹੈਸ਼ਟੈਗ ਮੀ ਟੂ ਮੂਵਮੈਂਟ’ ਦੀ ਬਹਿਸ ਤੋਂ ਪੱਲਾ ਵੱਟ ਲਿਆ ਹੈ ਸਿੰਧੂ ਨੇ ਇੱਥੇ ਵੋਡਾਫੋਨ ਦੇ ਇੱਕ ਨਵੇਂ ਉਤਪਾਦ ਨੂੰ ਲਾਂਚ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ‘ਚ ਇਸ ਮੁੱਦੇ ‘ਤੇ ਕਿਹਾ ਕਿ ਜੋ ਲੋਕ ਇਸ ਮਾਮਲੇ ‘ਚ ਖ਼ੁਦ ਨਿਕਲ ਕੇ ਸਾਹਮਣੇ ਆਏ ਹਨ ਅਤੇ ਆਪਣੀ ਆਪਬੀਤੀ ਨੂੰ ਸਮਾਜ ਦੇ ਸਾਹਮਣੇ ਰੱਖਿਆ ਹੈ ਮੈਂ ਉਹਨਾਂ ਦਾ ਦਿਲ ਤੋਂ ਸਤਿਕਾਰ ਕਰਦੀ ਹੈ ਇਹ ਅਸਲ ‘ਚ ਚੰਗਾ ਹੈ ਕਿ ਜਿੰਨ੍ਹਾਂ ਨਾਲ ਅਜਿਹਾ ਕੁਝ ਹੋਇਆ ਹੈ ਉਹਨਾਂ ਇਹਨਾਂ ਗੱਲਾਂ ਨੂੰ ਸਾਹਮਣੇ ਰੱਖਣ ਦੀ ਹਿੰਮਤ ਦਿਖਾਈ ਹੈ ਇਹ ਪੁੱਛੇ ਜਾਣ ‘ਤੇ ਕਿ ਆਪਣੇ ਖੇਡ ਕਰੀਅਰ ਦੌਰਾਨ ਕਦੇ ਉਹਨਾਂ ਨੂੰ ਇਸ ਹਾਲਾਤ ਤੋਂ ਲੰਘਣਾ ਪਿਆ ਤਾਂ ਸਿੰਧੂ ਨੇ ਥੋੜੀ ਖ਼ਾਮੋਸ਼ੀ ਤੋਂ ਬਾਅਦ ਕਿਹਾ ਕਿ ਜਿੱਥੋਂ ਤੱਕ ਮੇਰੀ ਗੱਲ ਹੈ ਮੇਰੇ ਨਾਲ ਜਿਹੜੇ ਵੀ ਸੀਨੀਅਰ ਅਤੇ ਕੋਚ ਜੁੜੇ ਰਹੇ ਹਨ ਮੈਨੂੰ ਉਹਨਾਂ ਨਾਲ ਅਜਿਹਾ ਕੋਈ ਤਜ਼ਰਬਾ ਨਹੀਂ ਹੋਇਆ ਹੈ ਮੈਂ ਆਪਣੇ ਕਰੀਅਰ ਤੋਂ ਸੰਤੁਸ਼ਟ ਹਾਂ ਅਤੇ ਮੇਰੇ ਲਈ ਇਸ ਤਰ੍ਹਾਂ ਦੀ ਸਮੱਸਿਆ ਜਿਹੀ ਕੋਈ ਗੱਲ ਨਹੀਂ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।