ਬੱਲੇ ਦੀ ਕਲਾ ਦਿਖਾ ਕੇ ਸ਼ੁਭਮਨ ਗਿੱਲ ਦੀ ਜ਼ਿੰਮੇਵਾਰੀ ਹੋਰ ਵਧੀ!

Shubman Gill

ਸ਼ੁਭਮਨ ਗਿੱਲ ਬਣੇ ਆਈਪੀਐੱਲ ਪਲੇਆਫ਼ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼

ਸੱਚ ਕਹੂੰ ਵੈੱਬ ਟੀਮ। ਆਈਪੀਐੱਲ 2023 ਦਾ ਸੀਜਨ ਚੱਲ (Shubman Gill) ਰਿਹਾ ਹੈ ਅਤੇ ਟਾਟਾ ਆਈਪੀਐੱਲ ਆਪਣੇ ਆਖਰੀ ਪੜਾਅ ’ਤੇ ਹੈ, ਬਸ ਫਾਈਨਲ ਮੁਕਾਬਲਾ ਖੇਡਣਾ ਹੀ ਬਾਕੀ ਰਿਹਾ ਹੈ। ਜਿਸ ਵਿੱਚ ਚੈੱਨਈ ਪਹਿਲਾਂ ਹੀ ਗੁਜਰਾਤ ਨੂੰ ਹਰਾ ਕੇ ਫਾਈਨਲ ’ਚ ਪਹੁੰਚ ਚੁੱਕੀ ਹੈ ਅਤੇ 26 ਮਈ ਵਾਲੇ ਸੈਮੀਫਾਈਨਲ ਮੈਚ ’ਚ ਗੁਜਰਾਤ ਨੇ ਮੁੰਬਈ ਨੂੰ ਹਰਾ ਕੇ ਫਾਈਨਲ ’ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ।

ਇਹ ਵੀ ਪੜ੍ਹੋ : ਇਨ੍ਹਾਂ 8 ਮੁੱਖ ਮੰਤਰੀਆਂ ਨੇ ਨੀਤੀ ਆਯੋਗ ਦੀ ਬੈਠਕ ਦਾ ਕੀਤਾ ਬਾਈਕਾਟ, ਭਾਜਪਾ ਦਾ ‘ਜ਼ੋਰਦਾਰ ਹਮਲਾ’

ਇਨ੍ਹਾਂ ਮੈਚਾਂ ’ਚ ਗੁਜਰਾਤ ਦੀ ਗੱਲ ਕਰੀਏ ਤਾਂ ਇਸ ਵਿੱਚ ਜਿਹੜਾ ਜ਼ਿਆਦਾਤਾਰ ਨਾਂਅ ਸੁਣਿਆ ਹੈ ਉਹ ਹੈ (Shubman Gill) ਸ਼ੁਭਮਨ ਗਿੱਲ ਦਾ। ਉਨ੍ਹਾਂ ਨੇ ਗੁਜਰਾਤ ਨੂੰ ਇੱਥੋਂ ਤੱਕ ਪਹੁੰਚਾਉਣ ਲਈ ਚੰਗੀ ਮਿਹਨਤ ਕੀਤੀ ਹੈ, ਉਨ੍ਹਾਂ ਨੇ ਗੁਜਰਾਤ ਵੱਲੋਂ ਵਧੀਆ ਪਾਰੀਆਂ ਖੇਡੀਆਂ ਹਨ। ਸ਼ੁਭਮਨ ਗਿੱਲ ਟਾਟਾ ਆਈਪੀਐੱਲ 2023 ਦੇ ਇਸ ਸੀਜਨ ’ਚ ਤਿੰਨ ਸੈਂਕੜੇ ਲਾ ਚੁੱਕੇ ਹਨ। ਉਹ ਆਈਪੀਐੱਲ ਦੇ ਫਾਈਨਲ ’ਚ ਮੈਚ ’ਚ ਵਿਰਾਟ ਕੋਹਲੀ ਦਾ ਰਿਕਾਰਡ ਵੀ ਤੋੜ ਸਕਦੇ ਹਨ। ਉਨ੍ਹਾਂ ਮੁੰਬਈ ਖਿਲਾਫ਼ ਸੈਂਕੜਾ ਲਾ ਕੇ ਔਰੇਂਜ ਕੈਪ ’ਤੇ ਵੀ ਕਬਜ਼ਾ ਕਰ ਲਿਆ ਹੈ। ਪਹਿਲਾ ਸੈਂਕੜਾ ਉਨ੍ਹਾਂ ਸਨਰਾਈਜਰਸ ਹੈਦਰਾਬਾਦ ਖਿਲਾਫ਼ ਲਾਇਆ ਸੀ ਜਿਸ ਵਿੱਚ ਉਨ੍ਹਾਂ 61 ਗੇਂਦਾਂ ’ਤੇ 101 ਦੌੜਾਂ ਦੀ ਪਾਰੀ ਖੇਡੀ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਲਗਾਤਾਰ ਦੂਜੇ ਮੈਚ ’ਚ ਆਰਸੀਬੀ ਖਿਲਾਫ 58 ਗੇਂਦਾਂ ’ਤੇ ਸੈਂਕੜਾ ਲਾਇਆ, ਅਜਿਹਾ ਕਰਕੇ ਉਨ੍ਹਾਂ ਲਗਾਤਾਰ ਦੋ ਆਈਪੀਐੱਲ ਮੈਚਾਂ ’ਚ ਸੈਂਕੜਾ ਲਾਉਣ ਵਾਲੇ ਬੱਲੇਬਾਜ ਬਣੇ ਸਨ।

ਉਨ੍ਹਾਂ ਤੋਂ ਪਹਿਲਾਂ ਅਜਿਹਾ ਕਰਨ ਵਾਲੇ ਭਾਰਤ ਦੇ ਵਿਰਾਟ ਕੋਹਲੀ ਅਤੇ ਸਿਖਰ ਧਵਨ ਅਤੇ ਇੰਗਲੈਂਡ ਦੇ ਜੋਸ ਬਟਲਰ ਸ਼ਾਮਲ ਹਨ। ਸ਼ੁਭਮਨ ਗਿੱਲ (Shubman Gill) ਨੇ 26 ਮਈ ਵਾਲੇ ਮੈਚ ’ਚ 129 ਦੌੜਾਂ ਦੀ ਪਾਰੀ ਖੇਡੀ ਹੈ ਜਿਸ ਵਿੱਚ ਕਿ ਉਨ੍ਹਾਂ ਭਾਰਤ ਦੇ ਵੀਰੇਂਦਰ ਸਹਿਵਾਗ ਦਾ ਰਿਕਾਰਡ ਤੋੜਿਆ ਹੈ ਪਹਿਲਾਂ ਇਹ ਰਿਕਾਰਡ ਵੀਰੇਂਦਰ ਸਹਿਵਾਗ ਦੇ ਨਾਂਅ ਸੀ ਜਿਹੜਾ ਕੀ ਉਨ੍ਹਾਂ 2014 ’ਚ ਪੰਜਾਬ ਵੱਲੋਂ ਖੇਡਦੇ ਹੋਏ ਚੱੈਨਈ ਸੁਪਰ ਕਿੰਗਜ ਖਿਲਾਫ਼ ਬਣਾਇਆ ਸੀ ਉਸ ਮੈਚ ’ਚ ਵੀਰੇਂਦਰ ਸਹਿਵਾਗ ਨੇ 122 ਦੌੜਾਂ ਦੀ ਪਾਰੀ ਖੇਡੀ ਸੀ। ਪਰ ਹੁਣ ਇਹ ਰਿਕਾਰਡ ਸ਼ੁਭਮਨ ਗਿੱਲ ਦੇ ਨਾਂਅ ਹੋ ਚੁੱਕਿਆ ਹੈ।

ਹੁਣ ਜੇਕਰ ਸ਼ੁਭਮਨ ਗਿੱਲ (Shubman Gill) 123 ਜਾਂ ਇਸ ਤੋਂ ਜ਼ਿਆਦਾ ਦੌੜਾਂ ਦੀ ਪਾਰੀ ਖੇਡਦੇ ਹਨ ਤਾਂ ਉਹ ਵਿਰਾਟ ਕੋਹਲੀ ਦੇ ਇੱਕ ਸੀਜਨ ’ਚ ਬਣਾਈਆਂ ਗਈਆਂ ਸਭ ਤੋਂ ਜ਼ਿਆਦਾ ਦੌੜਾਂ ਦਾ ਰਿਕਾਰਡ ਤੋੜ ਦੇਣਗੇ। ਨਾਲ ਹੀ ਉਹ ਆਈਪੀਐੱਲ ਦੇ ਇੱਕ ਸੀਜਨ ’ਚ ਸਭ ਤੋਂ ਜ਼ਿਆਦਾ ਸੈਂਕੜੇ ਲਾਉਣ ਵਾਲੇ ਬੱਲੇਬਾਜ਼ ਵੀ ਬਣ ਜਾਣਗੇ। ਇਸ ਤੋਂ ਪਹਿਲਾਂ ਕੋਹਲੀ ਨੇ 2016 ਅਤੇ ਜੋਸ ਬਟਲਰ ਨੇ 2022 ’ਚ 4-4 ਸੈਂਕੜੇ ਲਾਏ ਸਨ।

ਅਗਸਤ 2022 ’ਚ ਲਾਇਆ ਆਪਣਾ ਪਹਿਲਾਂ ਕੌਮਾਂਤਰੀ ਸੈਂਕੜਾ

ਆਈਪੀਐੱਲ ਤੋਂ ਪਹਿਲਾਂ ਸ਼ੁਭਮਨ ਗਿੱਲ ਨੇ ਕੌਮਾਂਤਰੀ (Shubman Gill) ਕ੍ਰਿਕੇਟ ’ਚ ਵੀ ਆਪਣਾ ਨਾਂਅ ਬਣਾਇਆ ਹੈ। 2019 ’ਚ ਭਾਰਤ ਲਈ ਆਪਣੀ ਸ਼ੁਰੂਆਤ ਕਰਨ ਵਾਲੇ ਸ਼ੁਭਮਨ ਗਿੱਲ ਦਾ ਬੱਲਾ ਕੁਝ ਸਮਾਂ ਸ਼ਾਂਤ ਰਿਹਾ। ਉਹ ਸੈਂਕੜੇ ਤੋਂ ਖੁੰਝਦੇ ਰਹੇ। ਅਖੀਰ ਅਗਸਤ 2022 ’ਚ ਉਨ੍ਹਾਂ ਆਪਣਾ ਪਹਿਲਾਂ ਕੌਮਾਂਤਰੀ ਸੈਂਕੜਾ ਬਣਾਇਆ ਜਿਹੜਾ ਕਿ ਜਿੰਬਾਬਵੇ ਖਿਲਾਫ਼ ਲਾਇਆ ਸੀ, ਉਸ ਤੋਂ ਬਾਅਦ ਗਿੱਲ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਉਸ ਤੋਂ ਬਾਅਦ ਨਿਊਜੀਲੈਂਡ ਖਿਲਾਫ਼ ਸੈਂਕੜਾ, ਫੇਰ ਉਨ੍ਹਾਂ ਨਿਊਜੀਲੈਂਡ ਖਿਲਾਫ ਦੂਹਰਾ ਸੈਂਕੜਾ ਵੀ ਲਾਇਆ ਜਿਹੜਾ ਕਿ ਉਨ੍ਹਾਂ ਦਾ ਉਹ ਪਹਿਲਾ ਦੂਹਰਾ ਸੈਂਕੜਾ ਸੀ ਜਿਸ ਵਿੱਚ ਉਨ੍ਹਾਂ 149 ਗੇਂਦਾਂ ਖੇਡ ਕੇ 208 ਦੌੜਾਂ ਦੀ ਪਾਰੀ ਖੇਡੀ ਸੀ ਜਿਸ ਵਿੱਚ 19 ਚੌਕੇ ਅਤੇ 9 ਛੱਕੇ ਸ਼ਾਮਲ ਸਨ। ਉਨ੍ਹਾਂ ਜਨਵਰੀ ’ਚ ਸ੍ਰੀਲੰਕਾ ਖਿਲਾਫ਼ ਇੱਕ ਅਤੇ ਨਿਊਜੀਲੈਂਡ ਖਿਲਾਫ ਦੋ ਕੌਮਾਂਤਰੀ ਸੈਂਕੜੇ ਲਾਏ ਸਨ।

ਟੀ-20

ਸ਼ੁਭਮਨ ਗਿੱਲ ਟੈਸਟ ਕ੍ਰਿਕੇਟ ’ਚ ਇੱਕ ਅਤੇ ਕੌਮਾਂਤਰੀ (Shubman Gill) ਕ੍ਰਿਕੇਟ ’ਚ 4 ਸੈਂਕੜੇ ਲਾ ਚੁੱਕੇ ਹਨ। ਇਸ ਤੋਂ ਬਾਅਦ ਨੰਬਰ ਆਉਂਦਾ ਹੈ ਟੀ-20 ਕ੍ਰਿਕੇਟ ਦਾ ਜਿਸ ਵਿੱਚ ਉਨ੍ਹਾਂ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨਿਊਜੀਲੈਂਡ ਖਿਲਾਫ ਸਿਰਫ 63 ਗੇਂਦਾਂ ਖੇਡ ਕੇ 126 ਦੌੜਾਂ ਦੀ ਜਬਰਦਸਤ ਪਾਰੀ ਖੇਡੀ ਸੀ। ਇਸ ਮੈਚ ’ਚ ਵੀ ਉਨ੍ਹਾਂ ਵਿਰਾਟ ਕੋਹਲੀ ਦਾ ਰਿਕਾਰੜ ਤੋੜਿਆ ਸੀ ਜਿਹੜਾ ਵਿਰਾਟ ਕੋਹਲੀ ਨੇ 8 ਸਤੰਬਰ 2022 ਨੂੰ ਏਸ਼ੀਆ ਕੱਪ ’ਚ ਅਫਗਾਨਿਸਤਾਨ ਖਿਲਾਫ ਬਣਾਇਆ ਸੀ।

ਆਪਣੇ ਤਿੰਨਾਂ ਫਾਰਮੈਂਟਾਂ ’ਚ 5 ਤੋਂ ਜ਼ਿਆਦਾ ਸੈਂਕੜੇ ਲਾ ਕੇ ਉਨ੍ਹਾ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ ਫੇਰ ਉਨ੍ਹਾ ਅਸਟਰੇਲੀਆ ਖਿਲਾਫ ਘਰੇਲੂ ਲੜੀ ’ਚ ਆਪਣਾ ਦੂਜਾ ਟੈਸਟ ਸੈਂਕੜਾ ਲਾਇਆ ਜਿਸ ਵਿੱਚ ਉਨ੍ਹਾਂ 128 ਦੌੜਾਂ ਦੀ ਪਾਰੀ ਖੇਡੀ ਸੀ ਇਸ ਮੈਚ ’ਚ ਕੋਹਲੀ ਨੇ ਵੀ 186 ਦੌੜਾਂ ਦੀ ਪਾਰੀ ਖੇਡ ਕੇ ਆਪਣੇ ਟੈਸਟ ’ਚ ਸੈਂਕੜਿਆਂ ਦਾ ਸੋਕਾ ਖਤਮ ਕੀਤਾ ਸੀ। ਇਸ ਤੋਂ ਇਲਾਵਾ ਸ਼ੁੱਭਮਨ ਗਿੱਲ ਕੌਮਾਂਤਰੀ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ’ਚ ਵੀ ਖੇਡ ਚੁੱਕੇ ਹਨ।

ਹੁਣ ਚੁਣੌਤੀ ਵਿਸ਼ਵ ਕੱਪ ਦੀ

8 ਸਤੰਬਰ 1999 ਨੂੰ ਪੰਜਾਬ ਦੇ ਫਾਜ਼ਿਲਕਾ ’ਚ ਜਨਮੇ 23 ਸਾਲਾਂ ਦੇ ਸ਼ੁਭਮਨ ਗਿੱਲ ਆਪਣੀ ਕੌਮਾਂਤਰੀ ਕ੍ਰਿਕੇਟ ’ਚ ਵਧੀਆ ਪਛਾਣ ਬਣਾ ਚੁੱਕੇ ਹਨ। ਹੁਣ ਉਨ੍ਹਾਂ ਸਾਹਮਣੇ ਆਈਪੀਐੱਲ ਤੋਂ ਬਾਅਦ ਕੌਮਾਂਤਰੀ ਟੈਸਟ ਚੈਂਪੀਅਨਸ਼ਿਪ ਜਿੱਤਣ ਦੀ ਚੁਣੌਤੀ ਹੈ। ਟੈਸਟ ਚੈੈਂਪੀਅਨਸ਼ਿਪ ਦੇ ਫਾਈਨਲ ਤੋਂ ਬਾਅਦ ਟੀਮ ਇੰਡੀਆਂ ਨੂੰ 50 ਓਵਰਾਂ ਦਾ ਏਸ਼ੀਆ ਕੱਪ ਅਤੇ ਇੱਕ ਰੋਜ਼ਾ ਵਿਸ਼ਵ ਕੱਪ ਵੀ ਖੇਡਣਾ ਹੈ। ਸ਼ੁਭਮਨ ਗਿੱਲ ਕੌਮਾਂਤਰੀ ਟੈਸਟ ਚੈਂਪੀਅਨਸ਼ਿਪ ਟੀਮ ਦਾ ਹਿੱਸਾ ਹਨ। ਉਹ ਜਿਸ ਤਰ੍ਹਾਂ ਆਪਣੀ ਫਾਰਮ ’ਚ ਹਨ ਅਤੇ ਬੱਲੇਬਾਜੀ ਕਰ ਰਹੇ ਹਨ, ਤਾਂ ਸਾਨੂੰ ਉਮੀਦ ਹੈ ਕਿ ਭਾਰਤ ਲਈ ਇੱਕ ਰੋਜ਼ਾ ਵਿਸ਼ਵ ਕੱਪ ’ਚ ਰੋਹਿਤ ਸ਼ਰਮਾ ਦੇ ਨਾਲ ਉਹ ਓਪਨਿੰਗ ਦੀ ਜ਼ਿੰਮੇਵਾਰੀ ਸੰਭਾਲਣਗੇ। ਉਨ੍ਹਾਂ ਅੰਡਰ-19 ਤੋਂ ਬਾਅਦ 2019 ’ਚ ਭਾਰਤ ਦੀ ਸੀਨੀਅਰ ਟੀਮ ’ਚ ਆਪਣੀ ਸ਼ੁਰੂਆਤ ਕੀਤੀ ਸੀ।

ਇਹ ਵੀ ਪੜ੍ਹੋ : ਮੂਸੇਵਾਲਾ ਦੇ ਪਿਤਾ ਨੇ ਦੋ ਬ੍ਰਿਟਿਸ਼ ਸਾਂਸਦਾਂ ਨਾਲ ਮੁਲਾਕਾਤ ਕੀਤੀ