951 ਦਿਨ ਨੰਬਰ ਇੱਕ ਰਹਿਣ ਤੋਂ ਬਾਅਦ ਬਾਬਰ ਨੇ ਗੁਆਈ ਰੈਂਕਿੰਗ | ICC Ranking
- ਮੁਹੰਮਦ ਸਿਰਾਜ਼ ਗੇਂਦਬਾਜ਼ੀ ’ਚ ਇੱਕ ਨੰਬਰ ’ਤੇ | ICC Ranking
ਕ੍ਰਿਕੇਟ ’ਚ ਭਾਰਤੀ ਖਿਡਾਰੀਆਂ ਦੇ ਮੁਕਾਬਲੇ ’ਚ ਕੋਈ ਵੀ ਨਹੀਂ ਹੈ, ਭਾਰਤੀ ਓਪਨਰ ਸ਼ੁਭਮਨ ਗਿੱਲ ਹੁਣ ਇੱਕਰੋਜ਼ਾ ਰੈਂਕਿੰਗ ’ਚ ਨੰਬਰ 1 ਬੱਲੇਬਾਜ਼ ਬਣ ਗਏ ਹਨ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੰਬਰ ਇੱਕ ’ਤੇ ਕਾਬਜ਼ ਸਨ, ਪਰ ਹੁਣ ਸ਼ੁਭਮਨ ਗਿੱਲ ਨੇ ਬਾਬਰ ਆਜ਼ਮ ਨੂੰ ਪਿੱਛੇ ਛੱਡ ਦਿੱਤਾ ਹੈ। ਆਈਸੀਸੀ ਇੱਕਰੋਜ਼ਾ ਰੈਂਕਿੰਗ ’ਚ ਭਾਰਤੀ ਬੱਲੇਬਾਜ਼ਾਂ ਦਾ ਦਬਦਬਾ ਬਰਕਰਾਰ ਹੈ, ਸ਼ੁਭਮਨ ਗਿੱਲ ਤੋਂ ਇਲਾਵਾ ਭਾਰਤ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਅਤੇ ਮੌਜ਼ੂਦਾ ਕਪਤਾਨ ਰੋਹਿਤ ਸ਼ਰਮਾ ਟਾਪ-10 ਬੱਲੇਬਾਜ਼ਾਂ ’ਚ ਸ਼ਾਮਲ ਹਨ, ਵਿਰਾਟ ਕੋਹਲੀ ਇਸ ਸਮੇਂ ਚੌਥੇ ਨੰਬਰ ’ਤੇ ਹਨ, ਜਦਕਿ ਰੋਹਿਤ ਸ਼ਰਮਾ ਛੇਵੇਂ ਸਥਾਨ ’ਤੇ ਹਨ। (ICC Ranking)
ਟੈਸਟ, ਇੱਕਰੋਜ਼ਾ ਅਤੇ ਟੀ20 ਫਾਰਮੈਟ ਸਾਰੇ ਫਾਰਮੈਟਾਂ ’ਚ ਭਾਰਤੀ ਖਿਡਾਰੀ ਸਿਖਰ ’ਤੇ
ਭਾਰਤੀ ਟੀਮ ਦੇ ਬੱਲੇਬਾਜ਼ ਇੱਕਰੋਜ਼ਾ ਤੋਂ ਇਲਾਵਾ ਟੈਸਟ ਅਤੇ ਟੀ20 ਫਾਰਮੈਟ ’ਚ ਇੱਕ ਨੰਬਰ ’ਤੇ ਕਾਬਿਜ਼ ਹਨ, ਇਸ ਤਰ੍ਹਾਂ ਤਿੰਨਾਂ ਫਾਰਮੈਟਾਂ ’ਚ ਭਾਰਤੀ ਟੀਮ ਦੇ ਖਿਡਾਰੀਆਂ ਦਾ ਦਬਦਬਾ ਬਰਕਰਾਰ ਹੈ। ਆਈਸੀਸੀ ਇੱਕਰੋਜ਼ਾ ਰੈਂਕਿੰਗ ’ਚ ਸ਼ੁਭਮਨ ਗਿੱਲ ਨੰਬਰ ਇੱਕ ਬੱਲੇਬਾਜ਼ ਹਨ, ਤਾਂ ਮੁੰਹਮਦ ਸਿਰਾਜ ਗੇਂਦਬਾਜ਼ਾਂ ’ਚ ਪਹਿਲੇ ਸਥਾਨ ’ਤੇ ਬਰਕਰਾਰ ਹਨ, ਇਸ ਤੋਂ ਇਲਾਵਾ ਆਰ ਅਸ਼ਵਿਨ ਟੈਸਟ ਫਾਰਮੈਟ ’ਚ ਨੰਬਰ ਇੱਕ ਗੇਂਦਬਾਜ਼ ਹਨ, ਜਦਕਿ ਰਵਿੰਦਰ ਜਡੇਜਾ ਟੈਸਟ ਫਾਰਮੈਟਾਂ ’ਚ ਨੰਬਰ ਇੱਕ ਆਲਰਾਊਂਡਰ ਹਨ, ਸੂਰਿਆਕੁਮਾਰ ਯਾਦਵ ਟੀ-20 ਫਾਰਮੈਟ ’ਚ ਇੱਕ ਨੰਬਰ ਬੱਲੇਬਾਜ਼ ਹਨ। (ICC Ranking)
ਸ਼ੁਭਮਨ ਗਿੱਲ ਇੱਕਰੋਜ਼ਾ ਰੈਂਕਿੰਗ ’ਚ ਸਿਖਰ ’ਤੇ ਪਹੁੰਚਣ ਵਾਲੇ ਚੌਥੇ ਭਾਰਤੀ ਬੱਲੇਬਾਜ਼
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਇੱਕਰੋਜ਼ਾ ਫਾਰਮੈਟ ’ਚ ਨੰਬਰ 1 ਬੱਲੇਬਾਜ ਸਨ ਪਰ ਹੁਣ ਸ਼ੁਭਮਨ ਗਿੱਲ ਨੇ ਇਹ ਸਿਖਰ ’ਤੇ ਕਬਜ਼ਾ ਕਰ ਲਿਆ ਹੈ। ਸ਼ੁਭਮਨ ਗਿੱਲ ਆਈਸੀਸੀ ਰੈਂਕਿੰਗ ’ਚ ਚੋਟੀ ’ਤੇ ਪਹੁੰਚਣ ਵਾਲੇ ਚੌਥੇ ਭਾਰਤੀ ਬੱਲੇਬਾਜ਼ ਹਨ। ਇਸ ਤੋਂ ਪਹਿਲਾਂ ਸਚਿਨ ਤੇਂਦੁਲਕਰ ਇੱਕਰੋਜ਼ਾ ਰੈਂਕਿੰਗ ’ਚ ਸਿਖਰ ’ਤੇ ਰਹਿਣ ਵਾਲੇ ਪਹਿਲੇ ਭਾਰਤੀ ਬੱਲੇਬਾਜ ਸਨ। ਇਸ ਤੋਂ ਬਾਅਦ ਸਾਬਕਾ ਭਾਰਤੀ ਕਪਤਾਨ ਅਤੇ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੂਜੇ ਬੱਲੇਬਾਜ ਬਣੇ ਸਨ। ਸਚਿਨ ਤੇਂਦੁਲਕਰ ਅਤੇ ਮਹਿੰਦਰ ਸਿੰਘ ਧੋਨੀ ਤੋਂ ਬਾਅਦ ਭਾਰਤ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਇੱਕਰੋਜ਼ਾ ਰੈਂਕਿੰਗ ’ਚ ਸਿਖਰ ਸਥਾਨ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਹੁਣ ਸ਼ੁਭਮਨ ਗਿੱਲ ਆਈਸੀਸੀ ਇੱਕਰੋਜ਼ਾ ਰੈਂਕਿੰਗ ’ਚ ਚੋਟੀ ਦੇ ਬੱਲੇਬਾਜ ਬਣ ਗਏ ਹਨ। (ICC Ranking)