ਆਖਰੀ ਟੀ-20 ਮੈਚ ’ਚ ਸੁਭਮਨ ਗਿੱਲ ਨੇ ਬਣਾਏ ਕਈ ਰਿਕਾਰਡ

ਵਿਰਾਟ ਕੋਹਲੀ ਦਾ ਤੋੜਿਆ ਰਿਕਾਰਡ

  • 6 ਮਹੀਨਿਆਂ ‘ਚ ਤਿੰਨਾਂ ਫਾਰਮੈਟਾਂ ‘ਚ ਲਾਏ ਸੈਂਕੜੇ
  • ਸੈਂਕੜਾ ਬਣਾਉਣ ਵਾਲਾ ਸਭ ਤੋਂ ਘੱਟ ਉਮਰ ਦਾ ਭਾਰਤੀ ਖਿਡਾਰੀ

ਅਹਿਮਦਾਬਾਦ। ਟੀਮ ਇੰਡੀਆ ਨੇ ਤੀਜੇ ਟੀ-20 ਮੈਚ ‘ਚ ਨਿਊਜ਼ੀਲੈਂਡ ਨੂੰ 168 ਦੌੜਾਂ ਨਾਲ ਹਰਾਇਆ। ਇਸ ਮੈਚ ਦੇ ਹੀਰੋ ਰਹੇ ਸੁਭਮਨ ਗਿੱਲ (Shubman Gil)। ਵਨਡੇ ‘ਚ ਪਿਛਲੇ ਚਾਰ ਮੈਚਾਂ ‘ਚ ਤਿੰਨ ਸੈਂਕੜੇ ਲਗਾਉਣ ਵਾਲੇ ਗਿੱਲ ਨੇ ਪਹਿਲੇ ਦੋ ਟੀ-20 ਮੈਚਾਂ ‘ਚ ਚੰਗਾ ਪ੍ਰਦਰਸ਼ਨ ਨਹੀਂ ਕੀਤਾ। ਉਸਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਇਸ ਦੀ ਪੂਰਤੀ ਕੀਤੀ। ਤੀਜੇ ਮੈਚ ‘ਚ ਉਸ ਨੇ 126 ਦੌੜਾਂ ਦੀ ਜ਼ਬਰਦਸਤ ਪਾਰੀ ਖੇਡੀ। ਇਸ ਨਾਲ ਗਿੱਲ ਟੀ-20 ਇੰਟਰਨੈਸ਼ਨਲ ‘ਚ ਭਾਰਤ ਲਈ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਬੱਲੇਬਾਜ਼ ਬਣ ਗਏ। ਉਸ ਨੇ ਵਿਰਾਟ ਕੋਹਲੀ (122 ਦੌੜਾਂ) ਦਾ ਰਿਕਾਰਡ ਤੋੜ ਦਿੱਤਾ ਹੈ।

ਤਿੰਨਾਂ ਫਾਰਮੈਟਾਂ ‘ਚ 6 ਮਹੀਨਿਆਂ ‘ਚ ਸੈਂਕੜਾ

ਗਿੱਲ (Shubman Gil) ਦੀ ਸ਼ਾਨਦਾਰ ਫਾਰਮ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਸ ਨੇ ਪਿਛਲੇ 6 ਮਹੀਨਿਆਂ ‘ਚ ਤਿੰਨਾਂ ਫਾਰਮੈਟਾਂ ਜਿਵੇਂ ਟੈਸਟ, ਵਨਡੇ ਅਤੇ ਟੀ-20 ‘ਚ ਸੈਂਕੜੇ ਲਗਾਏ ਹਨ। ਗਿੱਲ ਤਿੰਨੋਂ ਫਾਰਮੈਟਾਂ ਵਿੱਚ ਸੈਂਕੜਾ ਲਗਾਉਣ ਵਾਲਾ ਪੰਜਵਾਂ ਭਾਰਤੀ ਅਤੇ ਦੁਨੀਆ ਦਾ 21ਵਾਂ ਬੱਲੇਬਾਜ਼ ਬਣ ਗਿਆ ਹੈ। ਗਿੱਲ ਤੋਂ ਪਹਿਲਾਂ ਸੁਰੇਸ਼ ਰੈਨਾ, ਕੇਐੱਲ ਰਾਹੁਲ, ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਇਹ ਕਾਰਨਾਮਾ ਕਰ ਚੁੱਕੇ ਹਨ। ਗਿੱਲ ਤਿੰਨੋਂ ਫਾਰਮੈਟਾਂ ਵਿੱਚ ਸੈਂਕੜਾ ਲਗਾਉਣ ਵਾਲੇ ਦੁਨੀਆ ਦੇ ਦੂਜੇ ਸਭ ਤੋਂ ਨੌਜਵਾਨ ਬੱਲੇਬਾਜ਼ ਹਨ। ਪਾਕਿਸਤਾਨ ਦੇ ਮੁਹੰਮਦ ਸ਼ਹਿਜ਼ਾਦ ਨੇ 22 ਸਾਲ 127 ਦਿਨ ਦੀ ਉਮਰ ਵਿੱਚ ਇਹ ਉਪਲਬਧੀ ਹਾਸਲ ਕੀਤੀ। ਗਿੱਲ ਨੇ ਇਹ ਕਾਰਨਾਮਾ 23 ਸਾਲ 146 ਦਿਨਾਂ ਵਿੱਚ ਕੀਤਾ ਹੈ।

ਵਿਰਾਟ ਕੋਹਲੀ ਨੇ ਦਿੱਤੀ ਵਧਾਈ

virat kohlli

ਭਾਰਤ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਆਪਣਾ ਪਹਿਲਾ ਟੀ-20 ਸੈਂਕੜਾ ਲਗਾਉਣ ਤੋਂ ਬਾਅਦ ਗਿੱਲ ਨੂੰ ਇੰਸਟਾਗ੍ਰਾਮ ‘ਤੇ ਵਧਾਈ ਦਿੱਤੀ ਹੈ। ਉਸਨੇ ਆਪਣੀ ਇੰਸਟਾਗ੍ਰਾਮ ਸਟੋਰੀ ਰਾਹੀਂ ਗਿੱਲ ਨੂੰ ਭਵਿੱਖ ਦਾ ਸਿਤਾਰਾ ਦੱਸਿਆ। ਸ਼ੁਭਮਨ ਗਿੱਲ ਨੇ ਨਿਊਜ਼ੀਲੈਂਡ ਖਿਲਾਫ 126 ਦੌੜਾਂ ਦੀ ਪਾਰੀ ਖੇਡ ਕੇ ਵਿਰਾਟ ਕੋਹਲੀ ਦਾ ਰਿਕਾਰਡ ਤੋੜ ਦਿੱਤਾ। ਕੋਹਲੀ ਨੇ ਭਾਰਤ ਲਈ ਟੀ-20 ਕ੍ਰਿਕਟ ‘ਚ 122 ਦੌੜਾਂ ਦੀ ਪਾਰੀ ਖੇਡੀ ਸੀ। ਇਹ ਟੀ-20 ਕ੍ਰਿਕਟ ‘ਚ ਭਾਰਤ ਦਾ ਸਭ ਤੋਂ ਵੱਡਾ ਸਕੋਰ ਸੀ। ਗਿੱਲ ਨੇ 126 ਦੌੜਾਂ ਦੀ ਪਾਰੀ ਖੇਡ ਕੇ ਆਪਣਾ ਹੀ ਰਿਕਾਰਡ ਤੋੜ ਦਿੱਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।