IND vs ENG: ਗਿੱਲ ਨੇ ਤੋੜੇ ਵੱਡੇ ਰਿਕਾਰਡ, ਅੰਗਰੇਜ ਬੇਵੱਸ, ਭਾਰਤ ਮਜ਼ਬੂਤ

IND vs ENG
IND vs ENG: ਗਿੱਲ ਨੇ ਤੋੜੇ ਵੱਡੇ ਰਿਕਾਰਡ, ਅੰਗਰੇਜ ਬੇਵੱਸ, ਭਾਰਤ ਮਜ਼ਬੂਤ

ਅਜੇ ਵੀ ਗਿੱਲ ਕ੍ਰੀਜ ‘ਤੇ ਨਾਬਾਦ | IND vs ENG

ਸਪੋਰਟਸ ਡੈਸਕ। IND vs ENG: ਭਾਰਤ ਤੇ ਇੰਗਲੈਂਡ ਵਿਚਕਾਰ ਦੂਜਾ ਟੈਸਟ ਮੈਚ ਬਰਮਿੰਘਮ ਦੇ ਐਜਬੈਸਟਨ ‘ਚ ਖੇਡਿਆ ਜਾ ਰਿਹਾ ਹੈ। ਫਿਲਹਾਲ ਦੂਜੇ ਮੈਚ ਦਾ ਦੂਜਾ ਦਿਨ ਹੈ ਤੇ ਹੁਣ ਤੱਕ ਟੀ ਬ੍ਰੇਕ ਤੱਕ ਭਾਰਤ ਮਜ਼ਬੂਤ ਸਥਿਤੀ ‘ਤੇ ਪਹੁੰਚ ਗਿਆ ਹੈ। ਦੂਜਾ ਸੈਸ਼ਨ ਖਤਮ ਹੋਣ ਤੱਕ ਭਾਰਤ ਨੇ 7 ਵਿਕਟਾਂ ਗੁਆ ਕੇ 564 ਦੌੜਾਂ ਬਣਾ ਲਈਆਂ ਹਨ। ਕ੍ਰੀਜ ‘ਤੇ ਕਪਤਾਨ ਸ਼ੁਭਮਨ ਗਿੱਲ ਤੇ ਆਕਾਸ਼ ਦੀਪ ਨਾਬਾਦ ਹਨ। ਸ਼ੁਭਮਨ ਗਿੱਲ ਕਪਤਾਨ ਦੇ ਤੌਰ ‘ਤੇ ਸਭ ਤੋਂ ਵੱਡਾ ਸਕੋਰ ਬਣਾਉਣ ਵਾਲੇ ਪਹਿਲੇ ਭਾਰਤੀ ਕਪਤਾਨ ਬਣੇ ਹਨ। ਉਨ੍ਹਾਂ ਨੇ ਵਿਰਾਟ ਕੋਹਲੀ ਦਾ ਰਿਕਾਰਡ ਤੋੜਿਆ, ਕੋਹਲੀ ਨੇ 2019 ‘ਚ ਦੱਖਣੀ ਅਫਰੀਕਾ ਖਿਲਾਫ਼ ਪੁਣੇ ‘ਚ 254 ਦੌੜਾਂ ਦੀ ਪਾਰੀ ਖੇਡੀ ਸੀ।

ਇਹ ਖਬਰ ਵੀ ਪੜ੍ਹੋ : Punjab Cabinet Latest News: ਪੰਜਾਬ ਕੈਬਨਿਟ ਦਾ ਹੋਇਆ ਵਿਸਥਾਰ, ਸੰਜੀਵ ਅਰੋੜਾ ਨੇ ਮੰਤਰੀ ਵਜੋਂ ਸਹੁੰ ਚੁੱਕੀ

ਹੁਣ ਇਸ ਮਾਮਲੇ ‘ਚ ਸ਼ੁਭਮਨ ਗਿੱਲ ਨੇ ਕੋਹਲੀ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਤੋਂ ਪਹਿਲਾਂ ਅੱਜ ਭਾਰਤ ਤੇ 310 ਦੇ ਸਕੋਰ ਤੋਂ ਪਾਰੀ ਦੀ ਸ਼ੁਰੂਆਤ ਕੀਤੀ ਸੀ, ਰਵਿੰਦਰ ਜਡੇਜਾ ਤੇ ਕਪਤਾਨ ਗਿੱਲ ਨੇ ਪਾਰੀ ਨੂੰ ਅਗੇ ਵਧਾਇਆ, ਜਡੇਜਾ ਤੇ ਗਿੱਲ ਵਿਚਕਾਰ ਛੇਵੇਂ ਵਿਕਟ ਲਈ 204 ਦੌੜਾਂ ਦੀ ਸਾਂਝੇਦਾਰੀ ਹੋਈ, ਫਿਰ ਜਡੇਜਾ 89 ਦੌੜਾਂ ਦੇ ਸਕੋਰ ‘ਤੇ ਆਊਟ ਹੋ ਗਏ। ਫਿਰ ਸ਼ੁਭਮਨ ਗਿੱਲ ਨੇ ਵਾਸਿੰਗਟਨ ਸੁੰਦਰ ਨਾਲ ਸੱਤਵੀਂ ਵਿਕਟ ਲਈ 103 ਦੌੜਾਂ ਦੀ ਸਾਂਝੈਦਾਰੀ ਕੀਤੀ। ਵਾਸਿੰਗਟਨ ਸੁੰਦਰ ਨੁੰ ਜੋ ਰੂਟ ਨੇ ਬੋਲਡ ਕੀਤਾ। ਸੁੰਦਰ ਨੇ 42 ਦੌੜਾਂ ਦੀ ਪਾਰੀ ਖੇਡੀ। ਕੱਲ੍ਹ ਯਸ਼ਸਵੀ ਜਾਇਸਵਾਲ ਨੇ 89 ਦੌੜਾਂ ਬਣਾਈਆਂ ਸਨ। IND vs ENG

ਗਿੱਲ ਦੀ ਪਾਰੀ ‘ਚ ਬਣੇ 2 ਰਿਕਾਰਡ… | IND vs ENG

  • ਗਿੱਲ ਨੇ ਸਭ ਤੋਂ ਵੱਡੀ ਪਾਰੀ ਖੇਡਣ ਲਈ ਭਾਰਤੀ ਕਪਤਾਨ ਭਾਰਤੀ ਕਪਤਾਨ ਬਣ ਗਏ ਹਨ। ਇਸ ਤੋਂ ਪਹਿਲਾਂ ਵਿਰਾਟ ਕੋਹਲੀ ਨੇ 254 ਦੌੜਾਂ ਦੀ ਪਾਰੀ ਖੇਡੀ ਸੀ, ਵਿਰਾਟ ਨੇ ਪੁਣੇ ‘ਚ ਦੱਖਣੀ ਅਫਰੀਕਾ ਖਿਲਾਫ਼ 254 ਦੌੜਾਂ ਬਣਾਈਆਂ ਸਨ।
  • ਗਿੱਲ ਨੇ ਭਾਰਤੀ ਓਪਨਰ ਸੁਨੀਲ ਗਾਵਸਕਰ ਦਾ ਰਿਕਾਰਡ ਤੋੜਿਆ, ਗਾਵਸਕਰ ਨੇ ਇੰਗਲੈਂਡ ‘ਚ 221 ਦੌੜਾਂ ਬਣਾਈਆਂ ਸਨ। ਗਾਵਸਕਰ ਨੇ ਇਹ ਪਾਰੀ 1979 ‘ਚ ਇੰਗਲੈਂਡ ਦੇ ਦਾ ਓਵਲ ਮੈਦਾਨ ‘ਤੇ ਖੇਡੀ ਸੀ।