ਸ਼ੁਭਮ ਇੰਸਾਂ ਬਣੇ ਚਾਰਟਰਡ ਅਕਾਊਂਟੈਂਟ

shubhum insan Chartered accountant

ਗੁਰੂ ਜੀ ਨੂੰ ਦਿੱਤਾ ਸਫ਼ਲਤਾ ਦਾ ਸਿਹਰਾ

ਬਠਿੰਡਾ, (ਸੁਖਨਾਮ/ਸੱਚ ਕਹੂੰ ਨਿਊਜ਼) ਬਲਾਕ ਬਠਿੰਡਾ ਦੇ ਆਈ.ਟੀ. ਵਿੰਗ ਦੇ ਸੇਵਾਦਾਰ ਸ਼ੁਭਮ ਇੰਸਾਂ ਨੇ ਚਾਰਟਰਡ ਅਕਾਊਂਟੈਂਟ (Chartered accountant) ਦਾ ਇਮਤਿਹਾਨ ਪਾਸ ਕਰਕੇ ਆਪਣੇ ਮਾਪਿਆਂ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ ਜਿਕਰਯੋਗ ਹੈ ਕਿ ਪਿਤਾ ਸੁਨੀਲ ਕੁਮਾਰ ਅਤੇ ਮਾਤਾ ਮੰਜਲੀ ਇੰਸਾਂ ਦੇ ਹੋਣਹਾਰ ਸਪੁੱਤਰ ਸ਼ੁਭਮ ਨੇ ਦਸਵੀਂ ਅਤੇ ਬਾਰ੍ਹਵੀਂ ਆਰੀਆ ਮਾਡਲ ਸਕੂਲ ਤੋਂ ਪਾਸ ਕੀਤੀ ਉਸ ਨੇ ਨਾਲ-ਨਾਲ ਬੀ.ਕਾਮ. ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਓਪਨ ‘ਚ ਪਾਸ ਕੀਤੀ ਹੈ

ਇਸ ਮੌਕੇ ਸ਼ੁਭਮ ਇੰਸਾਂ ਦੀ ਭੈਣ ਰਾਧਾ ਇੰਸਾਂ, ਦਾਦੀ ਨਿਰਮਲਾ ਇੰਸਾਂ, ਦੋਸਤ-ਮਿੱਤਰ, ਸਹਿਪਾਠੀ, ਸਾਧ-ਸੰਗਤ ਅਤੇ ਹੋਰ ਚਾਹੁਣ ਵਾਲਿਆਂ ਨੇ ਉਸ ਨੂੰ ਇਸ ਸਫ਼ਲਤਾ ‘ਤੇ ਵਧਾਈ ਦਿੱਤੀ ਸ਼ੁਭਮ ਇੰਸਾਂ ਜੋ ਕਿ ਲੰਮੇਂ ਸਮੇਂ ਤੋਂ ਬਲਾਕ ਬਠਿੰਡਾ ਦਾ ਸੇਵਾਦਾਰ ਹੈ ਅਤੇ ਆਈਟੀ ਵਿੰਗ ਵਿਚ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ ਨੇ ਆਪਣੀ ਇਸ ਸਫ਼ਲਤਾ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ ਜਿੰਨ੍ਹਾਂ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਚੱਲ ਕੇ ਉਸ ਨੇ ਅੱਜ ਇਹ ਮੁਕਾਮ ਹਾਸਲ ਕੀਤਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here